ਟਰੇਨ ਦੇ AC 3 ਤੋਂ ਵੀ ਸਸਤਾ ਹੋਇਆ ਹਵਾਈ ਜਹਾਜ਼ ਦਾ ਕਿਰਾਇਆ

03/22/2020 1:53:09 AM

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੀ ਮਾਰ ਨੇ ਹਵਾਈ ਯਾਤਰਾ ’ਤੇ ਵੀ ਭਾਰੀ ਅਸਰ ਪਾਇਆ ਹੈ। ਲੋਕ ਯਾਤਰਾ ਨੂੰ ਟਾਲ ਰਹੇ ਹਨ ਅਤੇ ਜਹਾਜ਼ਾਂ ਦੀਆਂ ਉਡਾਣਾਂ ਵੀ ਰੱਦ ਹੋਣ ਲੱਗੀਆਂ ਹਨ। ਕਈ ਰੂਟਾਂ ’ਤੇ ਜਹਾਜ਼ 25 ਤੋਂ 30 ਮੁਸਾਫਰ ਲੈ ਕੇ ਉਡਾਣ ਭਰ ਰਹੇ ਹਨ। ਅਜਿਹੀ ਸਥਿਤੀ ’ਚ ਜਹਾਜ਼ਾਂ ਦੇ ਕਿਰਾਇਆਂ ’ਚ ਵੱਡੀ ਕਮੀ ਆ ਰਹੀ ਹੈ। ਪਟਨਾ-ਦਿੱਲੀ ਰੂਟ ’ਤੇ ਇਕ ਪੰਦਰਵਾੜੇ ਤੋਂ ਬਾਅਦ ਕਿਰਾਇਆ ਰਾਜਧਾਨੀ ਐਕਸਪ੍ਰੈੱਸ ਦੇ ਏ. ਸੀ. 3 ਡੱਬੇ ਨਾਲੋਂ ਵੀ ਸਸਤਾ ਹੋ ਗਿਆ ਹੈ।

ਪਟਨਾ ਤੋਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਰੇਲ ਦੇ ਏ. ਸੀ. 3 ਦਾ ਕਿਰਾਇਆ ਜਿਥੇ 2275 ਰੁਪਏ ਹੈ, ਉਥੇ ਹੀ 2 ਅਪ੍ਰੈਲ ਤੋਂ ਪਟਨਾ ਤੋਂ ਦਿੱਲੀ ਦਾ ਹਵਾਈ ਜਹਾਜ਼ ਦਾ ਕਿਰਾਇਆ 1745 ਰੁਪਏ ਹੋਣ ਜਾ ਰਿਹਾ ਹੈ। ਜਾਣਕਾਰਾਂ ਨੇ ਦੱਸਿਆ ਹੈ ਕਿ ਇਸ ਰੂਟ ’ਤੇ ਹਵਾਈ ਜਹਾਜ਼ ਦਾ ਕਿਰਾਇਆ ਪਹਿਲਾਂ ਕਦੇ ਵੀ ਇੰਨਾ ਹੇਠਾਂ ਨਹੀਂ ਆਇਆ ਹੈ। ਕਿਰਾਏ ਦੀ ਇਹ ਸਥਿਤੀ 27 ਅਪ੍ਰੈਲ ਤੱਕ ਬਣੀ ਰਹੇਗੀ। ਨਾ ਸਿਰਫ ਇਕ ਹਵਾਬਾਜ਼ ੀ ਕੰਪਨੀ, ਸਗੋਂ ਫਲਾਈਟਾਂ ਦਾ ਇਹੋ ਹਾਲ ਹੈ।

ਬੇਂਗਲੁਰੂ ਰੂਟ ’ਤੇ ਵੀ ਹੈ ਅਸਰ
ਪਿਛਲੇ ਕਈ ਮਹੀਨਿਆਂ ਤੋਂ ਪਟਨਾ ਤੋਂ ਬੇਂਗਲੁਰੂ ਦਾ ਕਿਰਾਇਆ ਔਸਤਨ 5 ਤੋਂ 6 ਹਜ਼ਾਰ ਰੁਪਏ ਰਿਹਾ ਹੈ ਪਰ 4 ਅਪ੍ਰੈਲ ਤੋਂ ਇਸ ਰੂਟ ’ਤੇ ਵੀ ਹਵਾਈ ਜਹਾਜ਼ ਦੇ ਕਿਰਾਏ ’ਚ ਕਾਫੀ ਕਮੀ ਆਈ ਹੈ। ਇਸ ਰੂਟ ’ਤੇ ਔਸਤਨ 4500 ਰੁਪਏ ਟਿਕਟ ਮਿਲ ਜਾਂਦੀ ਸੀ। ਜਾਣਕਾਰਾਂ ਨੇ ਕਿਹਾ ਹੈ ਕਿ ਘਰੇਲੂ ਉਡਾਣਾਂ ’ਚ ਬੁਕਿੰਗ ਦਾ ਇੰਨਾ ਮਾੜਾ ਹਾਲ ਪਹਿਲਾਂ ਕਦੇ ਨਹੀਂ ਹੋਇਆ ਸੀ।

ਮੁੰਬਈ ਜਾਣ ਤੋਂ ਵੀ ਪ੍ਰਹੇਜ਼
ਮੁੰਬਈ ਜਾਣ ਲਈ ਟਿਕਟ ਦੀ ਕੀਮਤ ਅਾਸਮਾਨ ਨੂੰ ਛੂੰਹਦੀ ਰਹਿੰਦੀ ਸੀ ਪਰ ਹੁਣ ਇਸ ਰੂਟ ’ਤੇ ਹਵਾਈ ਜਹਾਜ਼ ਦਾ ਕਿਰਾਇਆ ਅੱਧਾ ਹੋ ਗਿਆ ਹੈ। ਇਥੇ ਹਵਾਈ ਜਹਾਜ਼ ਦਾ ਕਿਰਾਇਆ ਔਸਤਨ 6000 ਰੁਪਏ ਹੁੰਦਾ ਸੀ ਪਰ 4 ਅਪ੍ਰੈਲ ਤੋਂ ਸਿਰਫ 3100 ਰੁਪਏ ’ਚ ਟਿਕਟਾਂ ਉਪਲੱਬਧ ਰਹਿਣਗੀਆਂ। ਸਿੱਧੀ ਜਹਾਜ਼ ਸੇਵਾ ਲਈ ਵੀ ਘੱਟ ਮੁੱਲ ’ਤੇ ਟਿਕਟਾਂ ਮਿਲ ਰਹੀਆਂ ਹਨ।

 

ਇਹ ਵੀ ਪੜ੍ਹੋ :-

ਕੋਰੋਨਾਵਾਇਰਸ ਕਾਰਣ iPhone ਦੀ ਖਰੀਦ ਨੂੰ ਲੈ ਕੇ ਐਪਲ ਨੇ ਕੀਤਾ ਇਹ ਐਲਾਨ

ਵਟਸਐਪ ਦੇ ਇਕ ਫਰਜ਼ੀ ਮੈਸੇਜ ਕਾਰਣ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ

ਕੋਰੋਨਾਵਾਇਰਸ ਨੂੰ ਲੈ ਕੇ ਬਿਲ ਗੇਟਸ ਨੇ 5 ਸਾਲ ਪਹਿਲਾਂ ਦਿੱਤੀ ਸੀ ਚਿਤਾਵਨੀ

ਕੋਰੋਨਾ ਦਾ ਅਸਰ, ਗੂਗਲ ਨੇ ਕੈਂਸਲ ਕੀਤਾ ਸਭ ਤੋਂ ਵੱਡਾ ਈਵੈਂਟ

 

ਅੱਜ ਪੂਰੇ ਦੇਸ਼ 'ਚ ਰਹੇਗਾ ਜਨਤਾ ਕਰਫਿਊ, ਸਮਰਥਨ ਲਈ ਇਸ ਹੈਸਟੈਗ ਨਾਲ ਕਰੋ ਟਵੀਟ

 

Karan Kumar

This news is Content Editor Karan Kumar