ਆਤਮ ਨਿਰਭਰ ਭਾਰਤ ਐਪ ਮੁਕਾਬਲੇ ਦੇ ਜੇਤੂ ਘੋਸ਼ਿਤ, ਇਸ ਦੇਸੀ TikTok ਨੇ ਬਿਖ਼ੇਰਿਆ ਜਲਵਾ

08/08/2020 12:08:07 PM

ਨਵੀਂ ਦਿੱਲੀ (ਭਾਸ਼ਾ) : ਚੀਨੀ ਐਪ ਟਿਕਟਾਕ ਨੂੰ ਸਰਕਾਰ ਵੱਲੋਂ ਬੈਨ ਕੀਤੇ ਜਾਣ ਤੋਂ ਬਾਅਦ ਆਇਆ ਚਿੰਗਾਰੀ ਐਪ ਕਾਫ਼ੀ ਹਿੱਟ ਹੋ ਗਿਆ ਸੀ। ਹੁਣ ਇਸ ਐਪ ਨੂੰ ਸਰਕਾਰ ਨੇ ਐਪ ਇਨੋਵੇਸ਼ਨ ਚੈਲੇਂਜ ਮੁਕਾਬਲੇ ਦੀ ਸੋਸ਼ਲ ਮੀਡੀਆ ਕੈਟੇਗਿਰੀ ਵਿਚ ਪਹਿਲਾ ਸਥਾਨ ਦਿੱਤਾ ਹੈ। ਇਸ ਐਪ ਦੇ ਡਿਵੈਲਪਰਸ ਨੂੰ ਸਰਕਾਰ ਵੱਲੋਂ 20 ਲੱਖ ਰੁਪਏ ਮਿਲਣਗੇ। ਕੇਂਦਰ ਸਰਕਾਰ ਨੇ 'ਆਤਮ ਨਿਰਭਰ ਭਾਰਤ ਐਪ ਇਨੋਵੇਸ਼ਨ ਮੁਕਾਬਲੇ' ਤਹਿਤ ਭਾਰਤੀ ਉੱਧਮੀਆਂ ਵੱਲੋਂ ਵਿਕਸਿਤ ਕੀਤੀ ਗਈ 24 ਬਿਹਤਰ ਮੋਬਾਇਲ ਐਪ ਦੇ ਜੇਤੂਆਂ ਦੀ ਸ਼ੁੱਕਰਵਾਰ ਨੂੰ ਘੋਸ਼ਣਾ ਕਰ ਦਿੱਤੀ।

ਇਹ ਵੀ ਪੜ੍ਹੋ: ਹੁਣ ਘਰ ਬੈਠੇ ਫੋਨ ਜ਼ਰੀਏ ਬਣਵਾਓ ਰਾਸ਼ਨ ਕਾਰਡ, ਜਾਣੋ ਆਸਾਨ ਤਰੀਕਾ



ਇਸ ਐਪ ਇਨੋਵੇਸ਼ਨ ਮੁਕਾਬਲੇ ਦਾ ਮਕਸਦ ਭਾਰਤੀ ਡਿਵੈਲਪਰਸ ਨੂੰ ਬੜਾਵਾ ਦੇਣਾ ਅਤੇ ਉਨ੍ਹਾਂ ਤੋਂ ਵੱਖ-ਵੱਖ ਫੀਚਰਸ ਵਾਲੇ ਐਪਸ ਤਿਆਰ ਕਰਾਉਣਾ ਸੀ। ਖ਼ਾਸ ਗੱਲ ਇਹ ਹੈ ਕਿ ਚਿੰਗਾਰੀ ਐਪ ਇਸ ਮੁਕਾਬਲੇ ਦੇ ਟਾਪ-3 ਵਿਚ ਪਹੁੰਚ ਗਿਆ ਹੈ। ਟਿਕਟਾਕ ਬੈਨ ਹੋਣ ਤੋਂ ਬਾਅਦ ਉਸ ਵਰਗੇ ਹੀ ਫੀਚਰਸ ਦੇਣ ਵਾਲਾ ਦੇਸੀ ਐਪ ਚਿੰਗਾਰੀ ਟਾਪ ਚਾਰਟਸ ਵਿਚ ਪਹੁੰਚ ਗਿਆ ਹੈ ਅਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਹੁਣ ਬਿਨਾਂ ਪਛਾਣ ਪੱਤਰ ਦੇ ਵੀ ਮਿਲੇਗਾ ਲੋਨ

ਵਿਦੇਸ਼ੀ ਐਪ 'ਤੇ ਨਿਰਭਰਤਾ ਘੱਟ ਕਰਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁਕਾਬਲੇ ਦੀ ਘੋਸ਼ਣਾ ਕੀਤੀ ਸੀ। ਇਸ ਨੂੰ ਸਰਕਾਰ ਦੇ ਇਨੋਵੇਸ਼ਨ ਰੰਗ ਮੰਚ 'ਮਾਈਗਵ' 'ਤੇ ਸ਼ੁਰੂ ਕੀਤਾ ਗਿਆ ਸੀ। ਮਾਈਗਵ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਮੁਕਾਬਲੇ ਲਈ 9 ਸ਼੍ਰੇਣੀਆਂ ਵਿਚ 6,940 ਐਪ ਦੀਆਂ ਅਰਜ਼ੀਆਂ ਮਿਲੀਆਂ। ਇਸ ਵਿਚੋਂ 24 ਐਪ ਨੂੰ ਪੁਰਸਕਾਰ ਦਾ ਜੇਤੂ ਘੋਸ਼ਿਤ ਕੀਤਾ ਗਿਆ। ਜਦੋਂਕਿ 20 ਹੋਰ ਐਪ ਨੂੰ ਵਿਸ਼ੇਸ਼ ਪ੍ਰੋਤਸਾਹਨ ਵਾਲੀ ਐਪ ਦੇ ਤੌਰ 'ਤੇ ਮਾਨਤਾ ਦਿੱਤੀ ਗਈ।

ਇਹ ਵੀ ਪੜ੍ਹੋ: ਭਾਰਤ ਆਉਣ ਵਾਲੇ ਯਾਤਰੀਆਂ ਨੂੰ ਮਿਲ ਸਕਦੀ ਹੈ 'ਇਕਾਂਤਵਾਸ' ਤੋਂ ਛੋਟ, ਇੰਝ ਕਰਨਾ ਹੋਵੇਗਾ ਅਪਲਾਈ

ਚਿੰਗਾਰੀ ਐਪ ਨੂੰ ਸੋਸ਼ਲ ਮੀਡੀਆ ਸ਼੍ਰੇਣੀ ਵਿਚ, ਕੈਪਸ਼ਨ ਪਲਸ ਨੂੰ ਮਨੋਰੰਜਨ ਸ਼੍ਰੇਣੀ ਵਿਚ, ਫਰਜ਼ੀ ਖਬਰਾਂ ਦੀ ਜਾਂਚ ਕਰਣ ਵਾਲੀ ਲਾਜਿਕਲੀ ਨੂੰ ਸਮਾਚਾਰ ਸ਼੍ਰੇਣੀ ਵਿਚ, ਹਿਟਵਿਕੇਟ ਨੂੰ ਗੇਮਜ਼, ਸਟੇਪਸੇਟਗੋ ਨੂੰ ਸਿਹਤ, ਡਿਸਪਰਜ ਨੂੰ ਈ-ਲਰਨਿੰਗ, ਜੋਹੋ ਇਨਵਾਇਸ, ਬੁਕਸ ਐਂਡ ਐਕਸਪੇਂਸ ਨੂੰ ਕਾਰੋਬਾਰ ਸ਼੍ਰੇਣੀ, ਜੋਹੋ ਵਰਕਪਲਸ ਅਤੇ ਕਲਿੱਕ ਨੂੰ ਅਧਿਕਾਰਤ ਸ਼੍ਰੇਣੀ ਵਿਚ ਅਤੇ ਮੈਪਮਾਈਇੰਡੀਆ ਨੂੰ ਹੋਰ ਸ਼੍ਰੇਣੀ ਵਿਚ ਜੇਤੂ ਚੁਣਿਆ ਗਿਆ। ਹਰ ਇਕ ਸ਼੍ਰੇਣੀ ਦੇ ਜੇਤੂ ਨੂੰ 20 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਗਿਆ। ਜਦੋਂਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਐਪ ਨੂੰ ਕਰਮਵਾਰ 15 ਲੱਖ ਰੁਪਏ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਦੀਵਾਲੀ ਤੱਕ 90,000 ਰੁਪਏ ਤੱਕ ਉਛਲੇਗੀ ਚਾਂਦੀ, ਸੋਨਾ ਬਣੇਗਾ 60 ਹਜ਼ਾਰੀ

cherry

This news is Content Editor cherry