ਬਿੱਲਾਂ ਦੀ ਅਦਾਇਗੀ ਨਾ ਕਰਨ ''ਤੇ ਬੀਮਾ ਕੰਪਨੀ ''ਤੇ ਲੱਗਾ 4,80,805 ਰੁਪਏ ਦਾ ਜੁਰਮਾਨਾ

05/22/2019 4:41:17 PM

ਫਿਰੋਜ਼ਪੁਰ — ਉਪਭੋਗਤਾ ਨੂੰ ਲੁਧਿਆਣੇ ਦੇ ਹਸਪਤਾਲ 'ਚ ਕਰਵਾਏ ਇਲਾਜ ਦੇ ਬਿੱਲਾਂ ਦੀ ਅਦਾਇਗੀ ਨਾਲ ਕਰਨ ਦੇ ਮਾਮਲੇ ਵਿਚ ਜ਼ਿਲਾ ਉਪਭੋਗਤਾ ਫੋਰਮ ਨੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਇਲਾਜ 'ਤੇ ਖਰਚ ਕੀਤੇ ਗਏ 4,80,805 ਰੁਪਏ 8 ਫੀਸਦੀ ਸਾਲਾਨ ਵਿਆਜ ਦੀ ਦਰ ਨਾਲ ਰਾਸ਼ੀ ਦੀ ਅਦਾਇਗੀ 30 ਦਿਨਾਂ ਦੇ ਅੰਦਰ ਕਰਨ ਦਾ ਆਦੇਸ਼ ਦਿੱਤਾ ਹੈ। 

ਫੋਰਮ ਦਾ ਫੈਸਲਾ

ਜ਼ਿਲਾ ਉਪਭੋਗਤਾ ਫੋਰਮ ਫਿਰੋਜ਼ਪੁਰ ਦੇ ਪ੍ਰਧਾਨ ਅਜੀਤ ਅਗਰਵਾਲ ਅਤੇ ਮੈਂਬਰ ਬਲਦੇਵ ਸਿੰਘ ਭੁੱਲਰ ਨੇ ਸ਼ਿਕਾਇਤ ਨੂੰ ਜ਼ਾਇਜ਼ ਮੰਨਦੇ ਹੋਏ ਬੀਮਾ ਕੰਪਨੀ ਨੂੰ 30 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਨੂੰ ਇਲਾਜ 'ਤੇ ਖਰਚ ਕੀਤੀ ਗਈ ਰਾਸ਼ੀ 4 ਲੱਖ 80 ਹਜ਼ਾਰ 805 ਰੁਪਏ ਦੀ ਰਾਸ਼ੀ ਵਿਆਜ ਸਮੇਤ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। 

ਕੀ ਹੈ ਮਾਮਲਾ

ਸ਼ਿਕਾਇਤਕਰਤਾ ਰਿਸ਼ੀ ਪੁੱਤਰ ਦਲਜੀਤ ਰਾਏ ਨਿਵਾਸੀ ਫਿਰੋਜ਼ਪੁਰ ਸ਼ਹਿਰ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਨਵੀਂ ਦਿੱਲੀ ਅਤੇ ਮੈਨੇਜਿੰਗ ਡਾਇਰੈਕਟਰ ਫਿਰੋਜ਼ਪੁਰ ਦੀ ਬ੍ਰਾਂਚ ਮੈਨੇਜਰ ਅਤੇ ਪਾਰਕ ਮੈਡੀਕਲੇਮ ਟੀ.ਪੀ.ਏ. ਪ੍ਰਾਇਵੇਟ ਲਿਮਟਿਡ ਦੇ ਖਿਲਾਫ ਜ਼ਿਲਾ ਉਪਭੋਗਤਾ ਫੋਰਮ ਫਿਰੋਜ਼ਪੁਰ ਵਿਚ ਸ਼ਿਕਾਇਤ ਦਰਜ ਕੀਤੀ ਸੀ ਕਿ ਉਸਦਾ ਅਤੇ ਉਸਦੇ ਮਾਤਾ-ਪਿਤਾ ਸਮੇਤ ਪੂਰੇ ਪਰਿਵਾਰ ਦਾ ਓਰੀਐਂਟਲ ਇੰਸ਼ੋਰੈਂਸ ਕੰਪਨੀ ਕੋਲ ਹੈਪੀ ਫੈਮਿਲੀ ਫਲੋਟਰ ਪਾਲਿਸੀ ਦੇ ਤਹਿਤ 5 ਲੱਖ ਦਾ ਬੀਮਾ ਹੋਇਆ ਹੈ।

ਸ਼ਿਕਾਇਤ ਕਰਤਾ ਅਨੁਸਾਰ ਅਚਾਲਕ ਉਸਦੇ ਪਿਤਾ ਦਲਜੀਤ ਰਾਏ ਦੀ ਤਬੀਅਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ 17 ਜੂਨ 2016 ਨੂੰ ਲੁਧਿਆਣੇ ਦੇ ਅਰੋਗਿਆ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ, ਜਿਥੇ ਉਨ੍ਹਾਂ ਨੂੰ 22 ਜੂਨ 2016 ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਇਸ ਤੋਂ ਬਾਅਦ ਦੁਬਾਰਾ ਉਨ੍ਹਾਂ ਦੀ ਤਬੀਅਤ ਖਰਾਬ ਹੋਣ 'ਤੇ ਦਲਜੀਤ ਰਾਏ ਨੂੰ 13 ਅਗਸਤ 2016 ਨੂੰ ਲੁਧਿਆਣੇ ਦੇ ਇਸੇ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਜਿਥੇ ਜ਼ਿਆਦਾ ਤਬੀਅਤ ਖਰਾਬ ਹੋਣ ਦੇ ਕਾਰਨ ਦਲਜੀਤ ਨੂੰ ਡੀ.ਐਮ.ਸੀ. ਲੁਧਿਆਣੇ ਰੈਫਰ ਕਰ ਦਿੱਤਾ ਗਿਆ ਅਤੇ ਉਥੇ 17 ਸਤੰਬਰ 2019 ਤੱਕ ਉਨ੍ਹਾਂ ਦਾ ਇਲਾਜ ਚੱਲਿਆ। ਇਸ ਤੋਂ ਬਾਅਦ ਫਿਰ ਦਲਜੀਤ ਨੂੰ 15 ਤੋਂ 30 ਨਵੰਬਰ ਤੱਕ ਦਾਖਲ ਕਰਵਾਇਆ ਗਿਆ। 

ਵਕੀਲ ਹਰਦੀਪ ਬਾਜਵਾ ਨੇ ਦੱਸਿਆ ਕਿ ਦਲਜੀਤ ਰਾਏ ਦੇ ਇਲਾਜ ਸੰਬੰਧੀ ਸਾਰੇ ਬਿਲ ਬੀਮਾ ਕੰਪਨੀ ਨੂੰ 3 ਸਾਲ ਦੇ ਕਵਰ ਨੋਟ ਸਮੇਤ ਜਮ੍ਹਾਂ ਕਰਵਾਏ ਗਏ ਪਰ ਬੀਮਾ ਕੰਪਨੀ ਨੇ ਇਨ੍ਹਾਂ ਬਿੱਲਾਂ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸ਼ਿਕਾਇਤਕਰਤਾ ਰਿਸ਼ੀ ਨੂੰ ਇਨਸਾਫ ਲੈਣ ਲਈ ਜ਼ਿਲਾ ਉਪਭੋਗਤਾ ਫੋਰਮ ਫਿਰੋਜ਼ਪੁਰ ਵਿਚ ਕੇਸ ਦਾਇਰ ਕਰਨਾ ਪਿਆ।