ਸਟਾਰਟਅਪ ਲਿਸਟਿੰਗ 'ਤੇ BSE ਦਾ ਪ੍ਰੋਗਰਾਮ ਮੁਅੱਤਲ

07/09/2018 3:48:07 PM

ਨਵੀਂ ਦਿੱਲੀ — ਸਟਾਰਟਅਪ ਦੇ ਲਈ ਬੰਬਈ ਸਟਾਕ ਐਕਸਚੇਂਜ(ਬੀ.ਐੱਸ.ਈ.) 'ਤੇ ਨਵਾਂ ਪਲੇਟਫਾਰਮ ਅੱਜ ਸ਼ੁਰੂ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਸਟਾਰਟਅਪ ਦੇ ਲਈ ਸਟਾਕ ਮਾਰਕੀਟ ਲਿਸਟਿੰਗ ਆਕਰਸ਼ਤ ਬਣਾਉਣ ਲਈ ਬੰਬਈ ਸਟਾਕ ਐਕਸਚੇਂਜ(ਬੀ.ਐੱਸ.ਈ.) ਅੱਜ ਤੋਂ ਨਵੀਂਆਂ ਕੰਪਨੀਆਂ ਲਈ ਨਵਾਂ ਪਲੇਟਫਾਰਮ ਪੇਸ਼ ਕਰੇਗੀ। ਨਵੇਂ ਪਲੇਟਫਾਰਮ 'ਤੇ ਆਈ.ਟੀ., ਬਾਇਓਟੈਕ, ਲਾਈਫ ਸਾਇੰਸਜ਼, 3ਡੀ ਪਿੰਟਿੰਗ, ਈ-ਕਾਮਰਸ, ਸਪੇਸ ਤਕਨਾਲੋਜੀ, ਉੱਚ ਤਕਨੀਕੀ ਡਿਫੈਂਸ, ਡਰੋਨਜ਼, ਨੈਨੋ ਤਕਨਾਲੋਜੀ, ਈ-ਗੇਮਿੰਗ, ਆਰਟੀਫਿਸ਼ਿਅਲ ਇੰਟੈਲੀਜੈਂਸ, ਬਿੱਗ ਡਾਟਾ, ਵਰਚੁਅਲ ਰਿਆਲਟੀ, ਰੋਬੋਟਿਕਸ ਵਰਗੀਆਂ ਨਵੀਂਆਂ ਤਕਨੀਕਾਂ ਵਾਲੀਆਂ ਕੰਪਨੀਆਂ ਨੂੰ ਜਗ੍ਹਾ ਦਿੱਤੀ ਜਾਵੇਗੀ।
9 ਜੁਲਾਈ ਦਾ ਦਿਨ ਬਾਂਬੇ ਸਟਾਕ ਐਕਸਚੇਂਜ ਲਈ ਅਹਿਮ
9 ਜੁਲਾਈ ਦਾ ਦਿਨ ਬਾਂਬੇ ਸਟਾਕ ਐਕਸਚੇਂਜ ਲਈ ਬਹੁਤ ਅਹਿਮ ਹੈ। 1875 'ਚ ਅੱਜ ਹੀ ਦੇ ਦਿਨ ਇਸ ਦੀ ਸਥਾਪਨਾ ਹੋਈ ਸੀ। ਕਰੀਬ 158 ਲੱਖ ਕਰੋੜ ਬਾਜ਼ਾਰ ਪੂੰਜੀਕਰਣ ਨਾਲ ਇਹ ਦੁਨੀਆ ਦਾ 10ਵਾਂ ਸਭ ਤੋਂ ਵੱਡਾ ਸਟਾਕ ਐਕਸਚੇਂਜ ਹੈ।
ਸਟਾਰਟਅਪ ਨੂੰ ਉਤਸ਼ਾਹਿਤ ਕਰਨ ਲਈ ਐਕਸਚੇਂਜ ਨੇ ਬੀ.ਐੱਸ.ਈ. ਸਟਾਰਟਅਪ ਪਲੇਟਫਾਰਮ ਐੱਸ.ਐੱਮ.ਈ.(ਸਮਾਲ ਅਤੇ ਮੀਡੀਅਮ ਇੰਟਰਪ੍ਰਾਈਸ) ਸੇਗਮੈਂਟ ਦੇ ਤਹਿਤ ਲਿਆਉਣ ਦਾ ਐਲਾਨ ਕੀਤਾ ਹੈ।

ਲਿਸਟ ਹੋਣ ਲਈ ਸ਼ਰਤਾਂ 
ਬੀ.ਐੱਸ.ਈ. ਨੇ ਪਿਛਲੇ ਮਹੀਨੇ ਸਰਕੂਲਰ ਜਾਰੀ ਕਰਕੇ ਕਿਹਾ ਸੀ ਕਿ ਬੀ.ਐੱਸ.ਈ. ਸਟਾਰਟਅਪ ਪਲੇਟਫਾਰਮ 'ਤੇ ਲਿਸਟ ਹੋਣ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਇਸ਼ੂ ਤੋਂ ਪਹਿਲਾਂ ਕੰਪਨੀ ਦੀ ਪੇਡ-ਅਪ ਪੂੰਜੀ ਘੱਟੋ-ਘੱਟ 1 ਕਰੋੜ ਰੁਪਏ ਹੋਣੀ ਜ਼ਰੂਰੀ ਹੈ। ਕੰਪਨੀ ਪ੍ਰੋਸਪੈਕਟਸ ਡਰਾਫਟ ਦਾਇਰ ਕਰਨ ਦੇ ਘੱਟੋ-ਘੱਟ ਤਿੰਨ ਸਾਲ ਪਹਿਲਾਂ ਸਰਗਰਮ ਹੋਣੀ ਚਾਹੀਦੀ ਹੈ। ਬਿਹਤਰ ਹੋਵੇਗਾ ਕਿ ਇਨ੍ਹਾਂ ਕੰਪਨੀਆਂ 'ਚ ਸੇਬੀ ਵਲੋਂ ਪ੍ਰਭਾਸ਼ਿਤ ਕੁਆਲੀਫਾਈਡ ਸੰਸਥਾਗਤ ਨਿਵੇਸ਼ਕਾਂ ਨੇ ਘੱਟ ਤੋਂ ਘੱਟ ਦੋ ਸਾਲ ਪਹਿਲਾਂ ਤੋਂ ਕੰਪਨੀ ਵਿਚ ਨਿਵੇਸ਼ ਕੀਤਾ ਹੋਵੇ। ਇਸ ਨਿਵੇਸ਼ ਦੀ ਘੱਟੋ-ਘੱਟ ਸੀਮਾ 1 ਕਰੋੜ ਰੁਪਏ ਹੈ।

 


 


Related News