ਏਅਰ ਇੰਡੀਆ ਦੀ ਅਗਵਾਈ ਕਰਨਾ ਇਕ ਸ਼ਾਨਦਾਰ ਮੌਕਾ : ਕੈਂਪਬੇਲ ਵਿਲਸਨ

05/14/2022 6:24:16 PM

ਨਵੀਂ ਦਿੱਲੀ (ਭਾਸ਼ਾ) - ਕੈਂਪਬੇਲ ਵਿਲਸਨ ਨੇ ਏਅਰ ਇੰਡੀਆ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਦੇ ਤੌਰ ਉੱਤੇ ਆਪਣੀ ਨਿਯੁਕਤੀ ਦੇ ਬਾਰੇ ਕਿਹਾ ਕਿ ਇਕ ਇਤਿਹਾਸਕ ਏਅਰਲਾਈਨ ਦੀ ਅਗਵਾਈ ਕਰਨਾ ਇਕ ਸ਼ਾਨਦਾਰ ਮੌਕਾ ਹੈ। ਵਿਲਸਨ ਨੇ ਕਿਹਾ ਕਿ ਇਸ ਨਵੀਂ ਭੂਮਿਕਾ ਵਿਚ ਉਨ੍ਹਾਂ ਨੂੰ ਬਹੁਤ ਚੁਣੌਤੀਪੂਰਨ ਕੰਮ ਕਰਨਾ ਹੈ। ਉਹ ਅਜੇ ਸਿੰਗਾਪੁਰ ਏਅਰਲਾਈਨਸ ਦੇ ਪੂਰਨ-ਮਾਲਕੀ ਵਾਲੀ ਸਹਿਯੋਗੀ ਸਕੂਟ ਏਅਰ ਦੇ ਸੀ. ਈ. ਓ. ਹਨ। ਸਿੰਗਾਪੁਰ ਏਅਰਲਾਈਨਸ (ਐੱਸ. ਆਈ. ਏ.) ਟਾਟਾ ਸਮੂਹ ਦੇ ਸੰਯੁਕਤ ਉਦਮ ਵਾਲੀ ਏਅਰਲਾਈਨ ਵਿਸਤਾਰ ਵਿਚ ਸਾਂਝੇਦਾਰ ਹੈ। ਟਾਟਾ ਸੰਜ਼ ਨੇ ਵਿਲਸਨ ਨੂੰ ਆਪਣੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਨਿਯੁਕਤ ਕਰਨ ਦਾ ਵੀਰਵਾਰ ਨੂੰ ਐਲਾਨ ਕੀਤਾ।

Harinder Kaur

This news is Content Editor Harinder Kaur