ਮਨੀ ਲਾਂਡਰਿੰਗ ਮਾਮਲਾ : ਵਿਜੇ ਮਾਲਿਆ ਦੀ ਹਵਾਲਗੀ ਖਿਲਾਫ ਪਟੀਸ਼ਨ ''ਤੇ ਫੈਸਲਾ ਅੱਜ

02/11/2020 11:58:43 AM

ਨਵੀਂ ਦਿੱਲੀ — ਬ੍ਰਿਟੇਨ ਦੀ ਅਦਾਲਤ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕੀਤੇ ਜਾਣ ਖਿਲਾਫ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗੀ। ਭਾਰਤ 9,000 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਵਿਜੇ ਮਾਲਿਆ ਦੀ ਹਵਾਲਗੀ ਚਾਹੁੰਦਾ ਹੈ। ਲੰਡਨ ਦੀ ਰਾਇਲ ਕੋਰਟ ਆਫ ਜਸਟਿਸ ਮੰਗਲਵਾਰ ਨੂੰ ਮਜਿਸਟ੍ਰੇਟ ਅਦਾਲਤ ਦੇ ਹਵਾਲਗੀ ਆਦੇਸ਼ ਦੇ ਖਿਲਾਫ ਅਪੀਲ ਦੀ ਸੁਣਵਾਈ ਕਰੇਗੀ।

ਬ੍ਰਿਟੇਨ ਦੇ ਸਾਬਕਾ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਪਿਛਲੇ ਸਾਲ ਫਰਵਰੀ 'ਚ ਇਸ ਆਦੇਸ਼ 'ਤੇ ਦਸਤਖਤ ਕੀਤੇ ਸਨ। ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨ ਦੇ ਸਾਬਕਾ ਮੁਖੀ ਮਾਲਿਆ(64) ਅਪ੍ਰੈਲ 2017 'ਚ ਹਵਾਲਗੀ ਵਾਰੰਟ 'ਤੇ ਆਪਣੀ ਗ੍ਰਿਫਤਾਰੀ ਦੇ ਬਾਅਦ ਤੋਂ ਜ਼ਮਾਨਤ 'ਤੇ ਹਨ। ਉਸ ਨੇ ਹਾਈ ਕੋਰਟ ਤੋਂ ਹਵਾਲਗੀ ਆਦੇਸ਼ ਦੇ ਖਿਲਾਫ ਅਪੀਲ ਕੀਤੀ ਸੀ।

ਪਿਛਲੇ ਸਾਲ ਜੁਲਾਈ ਵਿਚ ਦੋ ਮੈਂਬਰਾਂ ਦੀ ਹਾਈ ਕੋਰਟ ਦੀ ਬੈਂਚ ਨੇ ਵਿਵਸਥਾ ਦਿੱਤੀ ਸੀ ਕਿ ਮੁੱਖ ਮੈਜਿਸਟ੍ਰੇਟ ਐਮਾ ਆਰਬੁਥਨਾਟ ਵਲੋਂ ਦਿੱਤੀ ਗਈ ਪਹਿਲੀ ਨਜ਼ਰ ਮਾਮਲੇ 'ਚ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਹਨ, ਉਨ੍ਹਾਂ 'ਤੇ ਫਿਰ ਤੋਂ ਕੁਝ ਦਲੀਲਾਂ ਹੋ ਸਕਦੀਆਂ ਹਨ। ਇਸ ਬੈਂਚ 'ਚ ਜਸਟਿਸ ਜਾਰਜ ਲੇਗਾਟ ਅਤੇ ਏਂਡ੍ਰਿਊ ਪਾਪਲਵੇਲ ਸ਼ਾਮਲ ਸਨ। ਜੱਜ ਲੇਗਾਟ ਨੇ ਕਿਹਾ ਕਿ ਇਸ ਵਿਚ ਸਭ ਤੋਂ ਪ੍ਰਮੁੱਖ ਆਧਾਰ ਇਹ ਹੈ ਕਿ ਸੀਨੀਅਰ ਜਿਲਾ ਜੱਜ ਇਹ ਠੀਕ ਸਿੱਟਾ ਨਹੀਂ ਕੱਢ ਸਕੀਂ ਕਿ ਸਰਕਾਰ ਨੇ ਮਾਲਿਆ ਦੇ ਖਿਲਾਫ ਪਹਿਲੀ ਨਜ਼ਰ ਮਾਮਲਾ ਸਥਾਪਤ ਕੀਤਾ ਹੈ।


Related News