ਵਿਸ਼ੇਸ਼ ਸ਼੍ਰੇਣੀ ਦੇ ਚਾਰ ਪਹੀਆ ਵਾਹਨਾਂ ’ਚ ਛੇਤੀ ਆਵੇਗਾ ਟਕਰਾਅ ਦੀ ਚਿਤਾਵਨੀ ਦੇਣ ਵਾਲਾ ਫੀਚਰ

11/12/2023 1:36:58 PM

ਨਵੀਂ ਦਿੱਲੀ (ਭਾਸ਼ਾ) – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ (ਐੱਮ. ਓ. ਆਰ. ਟੀ. ਐੱਚ.) ਨੇ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਚਾਲਕਾਂ ਨਾਲ ਟੱਕਰ ਦੇ ਖਦਸ਼ੇ ਨੂੰ ਘੱਟ ਕਰਨ ਲਈ ਚਾਰ ਪਹੀਆ ਵਾਹਨਾਂ, ਯਾਤਰੀ ਅਤੇ ਕਮਰਸ਼ੀਅਲ ਵਾਹਨਾਂ ਦੀਆਂ ਕੁੱਝ ਸ਼੍ਰੇਣੀਆਂ ’ਚ ਨਿਰਮਾਣ ਦੇ ਸਮੇਂ ਹੀ ‘ਮੂਵਿੰਗ ਆਫ ਇਨਫਾਰਮੇਸ਼ਨ ਸਿਸਟਮ’ (ਐੱਮ. ਓ. ਆਈ. ਐੱਸ.) ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਣਾਲੀ ਟੱਕਰ ਦੀ ਸਥਿਤੀ ’ਚ ਸਮਾਂ ਰਹਿੰਦੇ ਚਿਤਾਵਨੀ ਦੇਵੇਗੀ।

ਇਹ ਵੀ ਪੜ੍ਹੋ :  ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੀ ਵੱਡੀ ਕਾਰਵਾਈ, ਟੋਰਾਂਟੋ ਏਅਰਪੋਰਟ ਤੋਂ ਕਾਬੂ ਕੀਤੇ 10 ਸ਼ੱਕੀ

ਇਹ ਵੀ ਪੜ੍ਹੋ :   ਇਸ ਦੇਸ਼ ਵਿੱਚ 24 ਘੰਟਿਆਂ 'ਚ 1400 ਵਾਰ ਆਇਆ ਭੂਚਾਲ! ਸਟੇਟ ਐਮਰਜੈਂਸੀ ਲਾਗੂ

ਮੰਤਰਾਲਾ ਨੇ ਇਸ ਸਬੰਧ ਵਿਚ ਇਕ ਖਰੜੇ ’ਚ ਐੱਮ. ਓ. ਆਈ. ਐੱਸ. ਲਈ ਵਾਹਨ ਉਦਯੋਗਾਂ ਲਈ ਮਾਪਦੰਡ ਤੈਅ ਕੀਤੇ ਹਨ। ਇਸ ਨੂੰ ਜਨਤਕ ਸਲਾਹ-ਮਸ਼ਵਰੇ ਤੋਂ ਬਾਅਦ ਨੋਟੀਫਾਈਡ ਕੀਤਾ ਜਾਏਗਾ। ਮੂਵਿੰਗ ਆਫ ਇਨਫਾਰਮੇਸ਼ਨ ਸਿਸਟਮ (ਐੱਮ. ਓ. ਆਈ. ਐੱਸ.) ਦਾ ਅਰਥ ਹੈ ਕਿ ਇਕ ਅਜਿਹੀ ਪ੍ਰਣਾਲੀ ਜੋ ਵਾਹਨ ਚਾਲਕ ਨੂੰ ਨੇੜਲੇ ਪੈਦਲ ਅਤੇ ਸਾਈਕਲ ਸਵਾਰਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਅਤੇ ਸੂਚਿਤ ਕਰਨ ਦੀ ਸਹੂਲਤ ਦਿੰਦੀ ਹੈ ਅਤੇ ਜੇ ਜ਼ਰੂਰੀ ਹੋਵੇ ਤਾਂ ਨਿਰਮਾਤਾ ਦੀ ਰਣਨੀਤੀ ਦੇ ਆਧਾਰ ’ਤੇ ਸੰਭਾਵਿਤ ਟੱਕਰ ਬਾਰੇ ਚਾਲਕ ਨੂੰ ਚਿਤਾਵਨੀ ਦਿੰਦੀ ਹੈ।

ਇਹ ਵੀ ਪੜ੍ਹੋ :   ਪਾਕਿਸਤਾਨ ਸਰਕਾਰ ਵੱਲੋਂ ਬੀਤੀ ਰਾਤ ਰਿਹਾਅ ਕੀਤੇ ਗਏ 80 ਦੇ ਕਰੀਬ ਭਾਰਤੀ ਮਛੇਰੇ

ਸੜਕ ਮੰਤਰਾਲਾ ਦਾ ਪ੍ਰਸਤਾਵ ਇਸ ਲਈ ਅਹਿਮ ਹੈ ਕਿਉਂਕਿ 2022 ਵਿਚ ਸੜਕ ਹਾਦਸਿਆਂ ਦੀ ਗਿਣਤੀ ਚਿੰਤਾਜਨਕ ਤੌਰ ’ਤੇ 12 ਫੀਸਦੀ ਵਧ ਕੇ 4.6 ਲੱਖ ਤੋਂ ਵੱਧ ਹੋ ਗਈ, ਜਿਸ ਨਾਲ ਹਰ ਘੰਟੇ 19 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 2024 ਤੱਕ ਦੇਸ਼ ਵਿਚ ਹਾਦਸਿਆਂ ਅਤੇ ਉਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਅੱਧਾ ਕਰਨ ਦਾ ਟੀਚਾ ਰੱਖਿਆ ਹੈ।

ਇਹ ਵੀ ਪੜ੍ਹੋ :   ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur