ਗੌਤਮ ਅਡਾਨੀ ਨੂੰ ਨਵੇਂ ਸਾਲ ’ਚ ਝਟਕਾ, ਨੈੱਟਵਰਥ ’ਚ 91.2 ਕਰੋੜ ਡਾਲਰ ਦੀ ਗਿਰਾਵਟ

01/12/2023 5:14:29 PM

ਨਵੀਂ ਦਿੱਲੀ (ਇੰਟ.) – ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ ਨੂੰ ਨਵੇਂ ਸਾਲ ’ਤੇ ਝਟਕਾ ਲੱਗਾ ਹੈ। ਅਡਾਨੀ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਚੌਥੇ ਨੰਬਰ ’ਤੇ ਖਿਸਕ ਗਏ ਹਨ। ਬਲੂਮਬਰਗ ਅਰਬਪਤੀ ਸੂਚਕਅੰਕ ਮੁਤਾਬਕ ਬੁੱਧਵਾਰ ਨੂੰ ਉਨ੍ਹਾਂ ਦੀ ਨੈੱਟਵਰਥ ’ਚ 91.2 ਕਰੋੜ ਡਾਲਰ ਦੀ ਗਿਰਾਵਟ ਆਈ ਅਤੇ ਇਹ 118 ਅਰਬ ਡਾਲਰ ਰਹਿ ਗਈ। ਅਮਰੀਕਾ ਦੀ ਦਿੱਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਹੁਣ ਅਮੀਰਾਂ ਦੀ ਲਿਸਟ ’ਚ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ। ਬੇਜੋਸ ਦੀ ਨੈੱਟਵਰਥ ’ਚ ਬੁੱਧਵਾਰ ਨੂੰ 5.23 ਅਰਬ ਡਾਲਰ ਦੀ ਤੇਜ਼ੀ ਆਈ ਅਤੇ ਉਨ੍ਹਾਂ ਦੀ ਨੈੱਟਵਰਥ ਇਕ ਝਟਕੇ ’ਚ 118 ਅਰਬ ਡਾਲਰ ਪਹੁੰਚ ਗਈ। ਹਾਲਾਂਕਿ ਡੈਸੀਮਲ ਪੁਆਇੰਟ ਤੋਂ ਬਾਅਦ ਦੇ ਫਰਕ ਨੂੰ ਦੇਖਿਆ ਜਾਵੇ ਤਾਂ ਬੇਜੋਸ ਦੀ ਨੈੱਟਵਰਥ ਅਡਾਨੀ ਤੋਂ ਥੋੜੀ ਜ਼ਿਆਦਾ ਹੈ।

ਇਹ ਵੀ ਪੜ੍ਹੋ : Johnson & Johnson ਨੂੰ ਵੱਡੀ ਰਾਹਤ, ਬੇਬੀ ਪਾਊਡਰ ਬਣਾਉਣ ਤੇ ਵੇਚਣ ਦੀ ਮਿਲੀ ਇਜਾਜ਼ਤ

ਪਿਛਲੇ ਸਾਲ ਅਡਾਨੀ ਦੀ ਨੈੱਟਵਰਥ ’ਚ 44 ਅਰਬ ਡਾਲਰ ਦਾ ਵਾਧਾ ਹੋਇਆ ਸੀ ਅਤੇ ਉਹ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਰਬਪਤੀ ਸਨ। ਪਰ ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ ਹੁਣ ਤੱਕ 2.44 ਅਰਬ ਡਾਲਰ ਦੀ ਗਿਰਾਵਟ ਆਈ ਹੈ। ਉਂਝ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਫ੍ਰਾਂਸ ਦੇ ਕਾਰੋਬਾਰੀ ਬਰਨਾਰਡ ਆਰਨਾਲਟ 182 ਅਰਬ ਡਾਲਰ ਦੀ ਨੈੱਟਵਰਥ ਨਾਲ ਪਹਿਲੇ ਨੰਬਰ ’ਤੇ ਹਨ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 20 ਅਰਬ ਡਾਲਰ ਦਾ ਵਾਧਾ ਹੋਇਆ ਹੈ। ਯਾਨੀ ਉਨ੍ਹ ਨੇ ਰੋਜ਼ਾਨਾ ਕਰੀਬ 2 ਅਰਬ ਡਾਲਰ ਕਮਾਏ ਹਨ। ਟੈਸਲਾ, ਸਪੇਸਐਕਸ ਅਤੇ ਟਵਿਟਰ ਦੇ ਮਾਲਕ ਐਲਨ ਮਸਕ 132 ਅਰਬ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ’ਚ ਦੂਜੇ ਨੰਬਰ ’ਤੇ ਹਨ। ਬੁੱਧਵਾਰ ਨੂੰ ਉਨ੍ਹਾਂ ਦੀ ਨੈੱਟਵਰਥ ’ਚ 2.78 ਅਰਬ ਡਾਲਰ ਦਾ ਵਾਧਾ ਹੋਇਆ। ਉਂਝ ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ ਹੁਣ ਤੱਕ 4.84 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : Google ਨੂੰ 936.44 ਕਰੋੜ ਰੁਪਏ ਦੇ ਜੁਰਮਾਨੇ ਦੇ ਮਾਮਲੇ ’ਚ NCLAT ਨੇ ਦਿੱਤਾ ਵੱਡਾ ਝਟਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur