ਸਰਕੂਲੇਸ਼ਨ ’ਚੋਂ ਹਟਾਏ ਗਏ 2000 ਰੁਪਏ ਦੇ 93 ਫ਼ੀਸਦੀ ਨੋਟ ਬੈਂਕਾਂ ’ਚ ਵਾਪਸ ਆਏ : RBI

09/02/2023 10:54:00 AM

ਮੁੰਬਈ (ਭਾਸ਼ਾ)– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਸਰਕੂਲੇਸ਼ਨ ’ਚੋਂ ਹਟਾਏ ਗਏ 2000 ਰੁਪਏ ਮੁੱਲ ਦੇ ਕੁੱਲ 93 ਫ਼ੀਸਦੀ ਨੋਟ ਬੈਂਕਾਂ ’ਚ ਵਾਪਸ ਆ ਗਏ ਹਨ। ਆਰ. ਬੀ. ਆਈ. ਨੇ 19 ਮਈ ਨੂੰ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ’ਚੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਦੇ ਇਕ ਬਿਆਨ ਮੁਤਾਬਕ ਬੈਂਕਾਂ ਤੋਂ ਮਿਲੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 31 ਅਗਸਤ ਤੱਕ ਬੈਂਕਾਂ ਵਿੱਚ ਜਮ੍ਹਾ 2000 ਰੁਪਏ ਦੇ ਨੋਟਾਂ ਦਾ ਕੁੱਲ ਮੁੱਲ 3.32 ਲੱਖ ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ 31 ਅਗਸਤ ਨੂੰ 2000 ਰੁਪਏ ਦੇ 0.24 ਲੱਖ ਕਰੋੜ ਰੁਪਏ ਦੇ ਨੋਟ ਹੀ ਸਰਕੂਲੇਸ਼ਨ ’ਚ ਸਨ। 

ਇਹ ਵੀ ਪੜ੍ਹੋ : RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਚੋਟੀ ਦੇ ਬੈਂਕਰ ਦਾ ਸਨਮਾਨ, PM ਮੋਦੀ ਨੇ ਦਿੱਤੀ ਵਧਾਈ

ਪ੍ਰਮੁੱਖ ਬੈਂਕਾਂ ਤੋਂ ਇਕੱਠੇ ਕੀਤੇ ਅੰਕੜੇ ਦੱਸਦੇ ਹਨ ਕਿ 2000 ਰੁਪਏ ਦੇ ਕਰੀਬ 87 ਫ਼ੀਸਦੀ ਨੋਟ ਬੈਂਕਾਂ ਵਿੱਚ ਜਮ੍ਹਾ ਕਰਵਾਏ ਗਏ ਜਦ ਕਿ 13 ਫ਼ੀਸਦੀ ਨੋਟਾਂ ਨੂੰ ਹੋਰ ਮੁੱਲ ਵਰਗ ਦੇ ਨੋਟਾਂ ਨਾਲ ਬਦਲਿਆ ਗਿਆ। ਜ਼ਿਕਰਯੋਗ ਹੈ ਕਿ 31 ਮਾਰਚ ਨੂੰ ਸਰਕੂਲੇਸ਼ਨ ’ਚ ਮੌਜੂਦ 2000 ਰੁਪਏ ਦੇ ਨੋਟ ਦਾ ਕੁੱਲ ਮੁੱਲ 3.62 ਲੱਖ ਕਰੋੜ ਰੁਪਏ ਸੀ, ਜੋ 19 ਮਈ ਨੂੰ ਇਨ੍ਹਾਂ ਨੂੰ ਵਾਪਸ ਲਏ ਜਾਣ ਦੇ ਐਲਾਨ ਸਮੇਂ ਘਟ ਕੇ 3.56 ਲੱਖ ਕਰੋੜ ਰੁਪਏ ਹੋ ਗਿਆ ਸੀ। ਆਰ. ਬੀ. ਆਈ. ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਨੂੰ 30 ਸਤੰਬਰ ਤੱਕ ਬੈਂਕਾਂ ਵਿੱਚ ਜਮ੍ਹਾ ਕਰਵਾਉਣ ਜਾਂ ਹੋਰ ਮੁੱਲ ਵਰਗ ਦੇ ਨੋਟ ਨਾਲ ਬਦਲਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur