7 ਮਹੀਨੇ ''ਚ ਪਹਿਲੀ ਵਾਰ ਨਿਰਯਾਤ ਵਧਿਆ ਪਰ ਵਪਾਰ ਘਾਟੇ ''ਚ ਆਈ ਕਮੀ

03/14/2020 10:56:07 AM

ਨਵੀਂ ਦਿੱਲੀ—ਦੇਸ਼ ਦਾ ਨਿਰਯਾਤ ਫਰਵਰੀ 'ਚ 2.91 ਫੀਸਦੀ ਵਧ ਕੇ 27.65 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਸੱਤ ਮਹੀਨੇ 'ਚ ਇਹ ਪਹਿਲਾਂ ਮੌਕਾ ਹੈ ਜਦੋਂਕਿ ਨਿਰਯਾਤ 'ਚ ਵਾਧਾ ਦਰਜ ਹੋਇਆ ਹੈ। ਵਪਾਰਕ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਫਰਵਰੀ 'ਚ ਆਯਾਤ ਵੀ 2.48 ਫੀਸਦੀ ਵਧ ਕੇ 37.5 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਵਪਾਰ ਘਾਟਾ ਵੀ ਵਧ ਕੇ 9.85 ਅਰਬ ਡਾਲਰ ਹੋ ਗਿਆ ਹੈ।
ਫਰਵਰੀ 2019 'ਚ ਵਪਾਰ ਘਾਟਾ 9.72 ਅਰਬ ਡਾਲਰ ਸੀ। ਸਮੀਖਿਆਧੀਨ ਮਹੀਨੇ 'ਚ ਕੱਚੇ ਤੇਲ ਦਾ ਆਯਾਤ 14.26 ਫੀਸਦੀ ਵਧ ਕੇ 10.76 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਕੱਚੇ ਤੇਲ ਦਾ ਆਯਾਤ 9.41 ਅਰਬ ਡਾਲਰ ਰਿਹਾ ਸੀ।
ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨੇ ਭਾਵ ਅਪ੍ਰੈਲ ਤੋਂ ਫਰਵਰੀ ਦੇ ਦੌਰਾਨ ਦੇਸ਼ ਦਾ ਨਿਰਯਾਤ 1.5 ਫੀਸਦੀ ਘੱਟ ਕੇ 292.91 ਅਰਬ ਡਾਲਰ ਰਿਹਾ ਹੈ। ਇਸ ਤਰ੍ਹਾਂ ਇਸ ਮਿਆਦ 'ਚ ਆਯਾਤ ਵੀ 7.30 ਫੀਸਦੀ ਘੱਟ ਕੇ 436 ਅਰਬ ਡਾਲਰ ਰਿਹਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨੇ 'ਚ ਵਪਾਰ ਘਾਟਾ 143.12 ਅਰਬ ਡਾਲਰ ਰਿਹਾ ਹੈ।


Aarti dhillon

Content Editor

Related News