Indane ਗੈਸ ਦੇ ਗਾਹਕਾਂ ਲਈ ਬੁਰੀ ਖਬਰ , 67 ਲੱਖ ਦਾ ਆਧਾਰ ਡਾਟਾ ਚੋਰੀ ਹੋਣ ਦਾ ਦਾਅਵਾ

Tuesday, Feb 19, 2019 - 04:19 PM (IST)

Indane ਗੈਸ ਦੇ ਗਾਹਕਾਂ ਲਈ ਬੁਰੀ ਖਬਰ , 67 ਲੱਖ ਦਾ ਆਧਾਰ ਡਾਟਾ ਚੋਰੀ ਹੋਣ ਦਾ ਦਾਅਵਾ

ਨਵੀਂ ਦਿੱਲੀ — ਫਰਾਂਸ ਦੇ ਇਕ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਕ ਵੱਡੀ ਸੁਰੱਖਿਆ ਅਣਗਹਿਲੀ ਦਾ ਪਤਾ ਲਗਾਇਆ ਹੈ, ਜਿਸਦੇ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਐਲ.ਪੀ.ਜੀ. ਕੰਪਨੀ Indane ਦੇ ਡੀਲਰਸ ਅਤੇ ਡਿਸਟ੍ਰੀਬਿਊਟਰ ਨਾਲ ਜੁੜੇ ਲੱਖਾਂ ਆਧਾਰ ਨੰਬਰ ਦਾ ਡਾਟਾ ਚੋਰੀ ਕਰ ਲਿਆ ਗਿਆ ਹੈ।

 

ਬੇਪਟਿਸਟ ਰਾਬਰਟ ਜਿੰਨ੍ਹਾਂ ਨੇ ਪਹਿਲੇ ਵੀ ਆਧਾਰ ਲੀਕ ਬਾਰੇ ਖੁਲਾਸਾ ਕੀਤਾ ਸੀ ਨੇ ਸੋਮਵਾਰ ਨੂੰ ਲਿਖੇ ਆਪਣੇ ਇਕ ਬਲਾਗ ਪੋਸਟ 'ਚ ਕਿਹਾ ਹੈ ਕਿ Indane ਦੇ ਡੀਲਰਸ ਅਤੇ ਡਿਸਟ੍ਰੀਬਿਊਟਰ ਨਾਲ ਜੁੜੇ 67 ਲੱਖ ਆਧਾਰ ਡਾਟਾ ਤੱਕ ਸਿਰਫ ਇਕ ਵੈਲਿਡ ਯੂਜ਼ਰਨੇਮ ਅਤੇ ਪਾਸਵਰਡ ਦੇ ਜ਼ਰੀਏ ਵੀ ਪਹੁੰਚਿਆ ਜਾ ਸਕਦਾ ਹੈ, ਜਿਹੜੇ ਕਿ ਲੀਕ ਹੋ ਚੁੱਕੇ ਹਨ।

ਬਲਾਗਪੋਸਟ ਵਿਚ ਕਿਹਾ ਗਿਆ ਹੈ ਕਿ ਲੋਕਲ ਡੀਲਰ ਪੋਰਟਲ 'ਚ ਪ੍ਰਮਾਣੀਕਰਣ ਦੀ ਕਮੀ ਕਾਰਣ Indane ਆਪਣੇ ਗਾਹਕਾਂ ਦੇ ਨਾਂ, ਪਤਾ ਅਤੇ ਆਧਾਰ ਨੰਬਰ ਨੂੰ ਲੀਕ ਕਰ ਰਹੀ ਹੈ। 

11000 ਵਿਚੋਂ 9490 ਡੀਲਰ ਦਾ ਡਾਟਾ ਹਾਸਲ ਕੀਤਾ

Indane ਵਲੋਂ ਐਲਡਰਸਨ ਦੀ ਆਈ.ਪੀ. ਨੂੰ ਬਲਾਕ ਕਰਨ ਤੋਂ ਪਹਿਲਾਂ ਹੀ ਉਸਨੇ ਡਾਟਾਬੇਸ ਤੱਕ ਪਹੁੰਚਣ ਲਈ ਕਸਟਮ-ਬਿਲਟ ਸਕ੍ਰਿਪ ਦੀ ਵਰਤੋਂ ਕਰਦੇ ਹੋਏ ਲਗਭਗ 11,000 ਡੀਲਰਸ ਦੇ ਗਾਹਕਾਂ ਦਾ ਡਾਟਾ ਚੋਰੀ ਕਰ ਲਿਆ, ਜਿਸ ਵਿਚ ਗਾਹਕਾਂ ਦੇ ਨਾਮ ਅਤੇ ਪਤੇ ਸ਼ਾਮਲ ਸਨ।
ਬਲਾਗਪੋਸਟ ਵਿਚ ਲਿਖਿਆ ਗਿਆ ਹੈ ਕਿ ਐਲਡਰਸਨ ਨੇ ਪਾਏਥਾਨ ਸਕ੍ਰਿਪ ਨੂੰ ਲਿਖਿਆ। ਇਸ ਸਕ੍ਰਿਪਟ ਦੀ ਸਹਾਇਤਾ ਨਾਲ 11062 ਵੈਲਿਡ ਡੀਲਰਸ ਦੀ ਆਈ.ਡੀ. ਪ੍ਰਾਪਤ ਕੀਤੀ ਗਈ ਅਤੇ ਇਕ ਦਿਨ ਬਾਅਦ ਇਸ ਸਕ੍ਰਿਪਟ ਨੇ 9490 ਡੀਲਰਸ ਦਾ ਪ੍ਰੀਖਣ ਕੀਤਾ ਅਤੇ ਇਹ ਦੇਖਿਆ ਗਿਆ ਕਿ ਇਸ ਲੀਕ ਦੇ ਕਾਰਨ ਕੁੱਲ 5,826,116 ਇੰਡੀਅਨ ਗਾਹਕ ਪ੍ਰਭਾਵਿਤ ਹੋਏ ਹਨ। 

PunjabKesari

ਫਰੈਂਚ ਰਿਸਰਚਰ ਦੀ ਸਕ੍ਰਿਪਟ ਨੂੰ ਬਲਾਕ ਕਰਨ ਤੋਂ ਪਹਿਲਾਂ ਉਸਦੇ ਕੋਲ 58 ਲੱਖ ਇੰਡੀਅਨ ਉਪਭੋਗਤਾ ਦਾ ਡਾਟਾ ਪਹੁੰਚ ਚੁੱਕਾ ਸੀ। ਐਲਡਰਸਨ ਨੇ ਕਿਹਾ ਕਿ ਬਦਕਿਸਮਤੀ ਨਾਲ ਇੰਡੇਨ ਨੇ ਮੇਰੀ ਆਈ.ਪੀ. ਨੂੰ ਬਲਾਕ ਕਰ ਦਿੱਤਾ, ਇਸ ਲਈ ਮੈਂ ਬਾਕੀ ਬਚੇ 1572 ਡੀਲਰਸ ਦਾ ਨਿਰੀਖਣ ਨਹੀਂ ਕਰ ਸਕਿਆ। ਕੁਝ ਮੁਢਲੇ ਗਣਿਤ ਦੀ ਵਰਤੋਂ ਕਰਦੇ ਹੋਏ ਅਸੀਂ ਪ੍ਰਭਾਵਿਤ ਗਾਹਕਾਂ ਦੀ ਸੰਖਿਆ ਤੱਕ ਪਹੁੰਚ ਸਕਦੇ ਹਾਂ ਅਤੇ ਇਹ ਸੰਖਿਆ 6,791,200 ਹੈ। ਇੰਡੇਨ ਅਤੇ ਯੂ.ਆਈ.ਈ.ਡੀ.ਏ.ਆਈ. ਨੇ ਹੁਣ ਤੱਕ ਇਸ ਲੀਕ ਮਾਮਲੇ 'ਚ ਕੋਈ ਬਿਆਨ ਨਹੀਂ ਦਿੱਤਾ ਹੈ।

11 ਮਹੀਨੇ 'ਚ ਦੂਜੀ ਵਾਰ ਇੰਡੇਨ ਦਾ ਡਾਟਾ ਲੀਕ

ਇਹ ਦੂਜੀ ਵਾਰ ਹੈ ਜਦੋਂ ਇੰਡੇਨ ਗੈਸ ਦੇ ਗਾਹਕਾਂ ਦਾ ਡਾਟਾ ਲੀਕ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ 2018 'ਚ ਵੀ ਕੰਪਨੀ ਦੇ ਗਾਹਕਾਂ ਦੀ ਡਿਟੇਲ ਲੀਕ ਹੋਈ ਸੀ।

 


Related News