ਪੁਰਾਣੇ ਨੋਟਾਂ ਦੀ ਗਿਣਤੀ ਲਈ 66 ਮਸ਼ੀਨਾਂ ਦੀ ਹੋ ਰਹੀ ਹੈ ਵਰਤੋਂ : RBI

10/17/2017 12:16:57 AM

ਨਵੀਂ ਦਿੱਲੀ (ਭਾਸ਼ਾ)-ਨੋਟਬੰਦੀ ਤੋਂ ਬਾਅਦ ਬੈਂਕਾਂ 'ਚ ਜਮ੍ਹਾ ਕਰਵਾਏ ਗਏ 500 ਅਤੇ 1,000 ਰੁਪਏ ਦੇ ਪੁਰਾਣੇ ਨੋਟਾਂ ਦੀ ਗਿਣਤੀ ਲਈ 66 ਅਤਿ-ਆਧੁਨਿਕ ਕਰੰਸੀ ਕੈਲਕੁਲੇਸ਼ਨ ਐਂਡ ਪ੍ਰੋਸੈਸਿੰਗ ਮਸ਼ੀਨਜ਼ (ਸੀ. ਵੀ. ਪੀ. ਐੱਮ.) ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ।   ਨੋਟਾਂ ਦੀ ਗਿਣਤੀ ਲਈ ਇਨ੍ਹਾਂ ਆਧੁਨਿਕ ਮਸ਼ੀਨਾਂ ਦੀ ਖਰੀਦ ਲਈ ਕੌਮਾਂਤਰੀ ਟੈਂਡਰ ਜਾਰੀ ਕੀਤੇ ਗਏ ਸਨ। ਕੇਂਦਰੀ ਬੈਂਕ ਨੇ ਸੂਚਨਾ ਦੇ ਅਧਿਕਾਰ ਕਾਨੂੰਨ (ਆਰ. ਟੀ. ਆਈ.) ਦੇ ਤਹਿਤ ਇਸ ਸਬੰਧ 'ਚ ਕੀਤੀ ਗਈ ਪੁੱਛਗਿੱਛ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ।