HZL ’ਚ ਸਰਕਾਰੀ ਹਿੱਸੇਦਾਰੀ ਦੀ ਵਿਕਰੀ ਅਤੇ ਪ੍ਰਬੰਧਨ ਲਈ 6 ਮਰਚੈਂਟ ਬੈਂਕਰ ਮੈਦਾਨ ਵਿਚ

08/11/2022 6:41:24 PM

ਨਵੀਂ ਦਿੱਲੀ (ਭਾਸ਼ਾ) - ਹਿੰਦੋਸਤਾਨ ਜਿੰਕ ਲਿਮਟਿਡ (ਐੱਚ. ਜ਼ੈੱਡ. ਐੱਲ.) ’ਚ ਸਰਕਾਰ ਦੀ 29.53 ਫੀਸਦੀ ਫੰਡ ਹਿੱਸੇਦਾਰੀ ਦੀ ਵਿਕਰੀ ਸੰਭਾਲਨ ਅਤੇ ਪ੍ਰਬੰਧਿਤ ਕਰਨ ਦਾ ਕੰਮ ਹਾਸਲ ਕਰਨ ਲਈ 6 ਮਰਚੈਂਟ ਬੈਂਕਰ ਮੈਦਾਨ ਵਿਚ ਹਨ। ਇਕ ਅਧਿਕਾਰਕ ਸੂਚਨਾ ’ਚ ਇਹ ਕਿਹਾ ਿਗਆ ਹੈ। ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼, ਐੱਸ. ਬੀ. ਆਈ. ਕੈਪੀਟਲ ਮਾਰਕੀਟਸ, ਐੱਚ. ਡੀ. ਐੱਫ. ਸੀ. ਬੈਂਕ, ਆਈ. ਆਈ. ਐੱਫ. ਐੱਲ. ਸਕਿਓਰਿਟੀਜ਼, ਐਕਸਿਸ ਕੈਪੀਟਲ ਅਤੇ ਸਿਟੀਗਰੁੱਪ ਗਲੋਬਲ ਮਾਰਕੀਟਸ ਸ਼ੁੱਕਰਵਾਰ ਨੂੰ ਸਰਕਾਰੀ ਅਧਿਕਾਰੀਆਂ ਦੇ ਸਾਹਮਣੇ ਵੀਡੀਓ ਕਾਨਫਰੰਸਿੰਗ ਜ਼ਰੀਏ ਆਪਣੀ ਪੇਸ਼ਕਾਰੀ ਦੇਣਗੇ, ਜਿਸ ’ਚ ਵਿਕਰੀ ਦੇ ਪ੍ਰਸਤਾਵ ਦੇ ਪ੍ਰਬੰਧਨ ਲਈ ਉਨ੍ਹਾਂ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੀ ਜਾਵੇਗੀ।

ਸੂਚਨਾ ਮੁਤਾਬਕ 12 ਅਗਸਤ ਨੂੰ ਵਿੱਤੀ ਬੋਲੀਆਂ ਪੇਸ਼ ਕਰਨ ਅਤੇ ਖੋਲ੍ਹਣ ਤੋਂ ਬਾਅਦ ਵਿਕਰੀ ਪ੍ਰਕਿਰਿਆ ਦਾ ਪ੍ਰਬੰਧਨ ਕਰਨ ਵਾਲੇ ਬੈਂਕਰਾਂ ਦੇ ਨਾਂ ਤੈਅ ਕੀਤੇ ਜਾਣਗੇ।

Harinder Kaur

This news is Content Editor Harinder Kaur