5G ਦੀ ਸੁਪਰ ਸਪੀਡ ਦੇ ਨਾਲ ਹੀ 1.50 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਰੁਜ਼ਗਾਰ!

06/16/2021 8:04:09 PM

ਨਵੀਂ ਦਿੱਲੀ- ਪਿਛਲੇ ਸਾਲ ਕੋਰੋਨਾ ਮਹਾਮਾਰੀ ਆਉਣ ਨਾਲ ਬਹੁਤ ਕੁਝ ਬਦਲ ਚੁੱਕਾ ਹੈ। ਖ਼ਰੀਦਦਾਰੀ, ਆਨਲਾਈਨ ਕਲਾਸਾਂ, ਡਾਕਟਰ ਦੀ ਆਨਲਾਈਨ ਸਲਾਹ ਤੇ ਟੈਲੀਮੈਡੀਸਿਨ ਦਾ ਇਸਤੇਮਾਲ ਤੇਜ਼ੀ ਨਾਲ ਵਧਿਆ ਹੈ। ਲੋਕਾਂ ਨੂੰ ਹੁਣ ਜ਼ਿਆਦਾ ਤੇਜ਼ ਇੰਟਰਨੈੱਟ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ। ਉੱਥੇ ਹੀ, ਦੇਸ਼ ਵਿਚ 5ਜੀ ਟ੍ਰਾਇਲ ਵੀ ਸ਼ੁਰੂ ਹੋ ਗਏ ਹਨ। ਇਹੀ ਵਜ੍ਹਾ ਹੈ ਕਿ ਤੇਜ਼ ਇੰਟਰਨੈੱਟ ਦੀ ਵਧਦੀ ਮੰਗ ਨਾਲ ਪਿਛਲੇ ਕੁਝ ਮਹੀਨਿਆਂ ਤੋਂ 5-ਜੀ ਨਾਲ ਜੁੜੀਆਂ ਨੌਕਰੀਆਂ ਵਿਚ ਤੇਜ਼ੀ ਆਉਣ ਲੱਗੀ ਹੈ।

ਐਨਾਲਿਟਿਕਸ ਕੰਪਨੀ ਗਲੋਬਲ ਡਾਟਾ ਮੁਤਾਬਕ, ਭਾਰਤ ਵਿਚ 5-ਜੀ ਨਾਲ ਜੁੜੇ ਰੁਜ਼ਗਾਰ ਅਕਤੂਬਰ-ਦਸੰਬਰ 2020 ਦੇ ਮੁਕਾਬਲੇ ਜਨਵਰੀ-ਮਾਰਚ ਵਿਚ ਦੁੱਗਣੇ ਹੋਏ ਹਨ।

ਉੱਥੇ ਹੀ, ਟੈਲੇਂਟ ਸਲਿਊਸ਼ਨ ਕੰਪਨੀ ਐਕਸਫੈਨੋ ਦੀ ਰਿਪੋਰਟ ਮੁਤਾਬਕ, ਭਾਰਤ ਵਿਚ 5-ਜੀ ਸ਼ੁਰੂ ਕਰਨ ਲਈ ਜਲਦ ਹੀ 1.5 ਲੱਖ ਤੋਂ ਜ਼ਿਆਦਾ ਲੋਕਾਂ ਦੀ ਜ਼ਰੂਰਤ ਪਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਆਈ. ਪੀ. ਨੈੱਟਵਰਕਿੰਗ, ਫਰਮਵੇਅਰ, ਆਟੋਮੇਸ਼ਨ, ਮਸ਼ੀਨ ਲਰਨਿੰਗ, ਬਿਗ ਡਾਟਾ ਵਿਸ਼ਲੇਸ਼ਕ, ਸਾਈਬਰ ਸਕਿਓਟਿਰਟੀ ਮਾਹਰ, ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਮੰਗ ਵਧੇਗੀ। ਜ਼ਿਆਦਾਤਰ ਭਰਤੀਆਂ ਦੂਰਸੰਚਾਰ ਅਤੇ ਇੰਟਰਨੈੱਟ ਆਫ ਥਿੰਗਜ਼ (ਆਈ. ਓ. ਟੀ.) ਕੰਪਨੀਆਂ ਕਰਨਗੀਆਂ। ਟੀਮਲੀਜ਼ ਸਰਵਿਸਿਜ਼ ਦੀ ਰਿਪੋਰਟ ਅਨੁਸਾਰ, ਸਾਲ ਦੇ ਅਖੀਰ ਵਿਚ ਸ਼ੁਰੂ ਹੋਣ ਵਾਲੀਆਂ 5-ਜੀ ਸੇਵਾਵਾਂ ਨਾਲ ਨਾ ਸਿਰਫ ਇੰਟਰੈੱਟ ਸਪੀਡ ਵਿਚ ਵਾਧਾ ਹੋਵੇਗਾ ਸਗੋਂ ਅਗਲੇ ਦੋ ਸਾਲ ਤੱਕ ਬੰਪਰ ਨੌਕਰੀਆਂ ਵੀ ਮਿਲਣਗੀਆਂ। ਇਸ ਵਿਚ ਜ਼ਿਆਦਾਤਰ ਨੌਕਰੀਆਂ ਠੇਕੇ 'ਤੇ ਹੋਣਗੀਆਂ ਪਰ ਮਹਾਮਾਰੀ ਨਾਲ ਜੂਝ ਰਹੇ ਦੇਸ਼ ਵਿਚ ਰੁਜ਼ਗਾਰ ਦੇ ਮੋਰਚੇ 'ਤੇ ਵੱਡੀ ਰਾਹਤ ਮਿਲੇਗੀ। ਭਾਰਤ ਵਿਚ 5-ਜੀ 2022 ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

Sanjeev

This news is Content Editor Sanjeev