RTO ਸਬੰਧੀ 58 ਸੇਵਾਵਾਂ ਆਧਾਰ ਵੈਰੀਫਿਕੇਸ਼ਨ ਰਾਹੀਂ ਆਨਲਾਈਨ ਮੁਹੱਈਆ ਰਹਿਣਗੀਆਂ

09/18/2022 10:25:11 AM

ਨਵੀਂ ਦਿੱਲੀ (ਭਾਸ਼ਾ) – ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਡਰਾਈਵਿੰਗ ਲਾਈਸੈਂਸ, ਵਾਹਨ ਰਜਿਸਟ੍ਰੇਸ਼ਨ ਅਤੇ ਮਾਲਕਾਨਾ ਹੱਕ ਦੇ ਤਬਾਦਲੇ ਵਰਗੀਆਂ ਨਾਗਰਿਕਾਂ ਨਾਲ ਜੁੜੀਆਂ 58 ਸੇਵਾਵਾਂ ਨੂੰ ਆਧਾਰ ਵੈਰੀਫਿਕੇਸ਼ਨ ਰਾਹੀਂ ਆਨਲਾਈਨ ਮੁਹੱਈਆ ਕਰਵਾ ਦਿੱਤਾ ਹੈ। ਆਧਾਰ ਵੈਰੀਫਿਕੇਸ਼ਨ ਸਵੈਇਛੁੱਕ ਹੋਵੇਗਾ। ਮੰਤਰਾਲਾ ਨੇ ਕਿਹਾ ਕਿ ਸਰਕਾਰੀ ਦਫਤਰ ’ਚ ਜਾਏ ਬਿਨਾਂ ਇਸ ਤਰ੍ਹਾਂ ਦੀਆਂ ਸੇਵਾਵਾਂ ਨੂੰ ਸੰਪਰਕ ਰਹਿਤ ਤਰੀਕੇ ਨਾਲ ਮੁਹੱਈਆ ਕਰਵਾਉਣ ਨਾਲ ਨਾਗਰਿਕਾਂ ਦਾ ਬੇਸ਼ਕੀਮਤੀ ਸਮਾਂ ਬਚੇਗਾ ਅਤੇ ਉਨ੍ਹਾਂ ਦਾ ਪਾਲਣਾ ਬੋਝ ਵੀ ਘੱਟ ਹੋਵੇਗਾ।

ਇਸ ਤੋਂ ਇਲਾਵਾ ਖੇਤਰੀ ਟ੍ਰਾਂਸਪੋਰਟ ਦਫਤਰਾਂ (ਆਰ. ਟੀ. ਓ.) ਵਿਚ ਜਾਣ ਵਾਲੇ ਲੋਕਾਂ ਦੀ ਗਿਣਤੀ ’ਚ ਵੀ ਕਮੀ ਆਵੇਗੀ, ਜਿਸ ਨਾਲ ਕੰਮਕਾਜ ਦੀ ਪ੍ਰਭਾਵਸ਼ੀਲਤਾ ਵਧੇਗੀ। ਉਹ ਆਨਲਾਈਨ ਸੇਵਾਵਾਂ ਜਿਨ੍ਹਾਂ ਲਈ ਨਾਗਰਿਕ ਸਵੈਇਛੁੱਕ ਤੌਰ ’ਤੇ ਆਧਾਰ ਵੈਰੀਫਿਕੇਸ਼ਨ ਕਰਵਾ ਸਕਦੇ ਹਨ, ਉਨ੍ਹਾਂ ’ਚ ਲਰਨਰ ਲਾਈਸੈਂਸ, ਡਰਾਈਵਿੰਗ ਲਾਈਸੈਂਸ ਦੀ ਕਾਪੀ ਅਤੇ ਡਰਾਈਵਿੰਗ ਲਾਈਸੈਂਸ ਦੀ ਰਿਨਿਊਅਲ ਕਰਵਾਉਣਾ, ਜਿਸ ’ਚ ਗੱਡੀ ਚਲਾ ਕੇ ਦਿਖਾਉਣਾ ਜ਼ਰੂਰੀ ਨਾ ਹੋਵੇ, ਵਰਗੀਆਂ ਸੇਵਾਵਾਂ ਸ਼ਾਮਲ ਹਨ। ਮੰਤਰਾਲਾ ਨੇ ਇਸ ਬਾਰੇ ਨੋਟੀਫਿਕੇਸ਼ਨ 16 ਸਤੰਬਰ ਨੂੰ ਜਾਰੀ ਕੀਤਾ। ਜਿਸ ਵਿਅਕਤੀ ਕੋਲ ਆਧਾਰ ਗਿਣਤੀ ਨਹੀਂ ਹੈ, ਉਹ ਕੋਈ ਹੋਰ ਪਛਾਣ ਪੱਤਰ ਦਿਖਾ ਕੇ ਸਿੱਧੇ ਤੌਰ ’ਤੇ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।

ਇਹ ਵੀ ਪੜ੍ਹੋ : ਸੀਮੈਂਟ ਕੰਪਨੀਆਂ ਦੀ ਕਮਾਨ ਸੰਭਾਲੇਗਾ ਅਡਾਨੀ ਦਾ ਪੁੱਤਰ, 'ਅੰਬੂਜਾ' 'ਚ 20,000 ਕਰੋੜ ਦੇ ਨਿਵੇਸ਼ ਨੂੰ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur