ਮਿਊਚੁਅਲ ਫੰਡ ਕੰਪਨੀਆਂ ''ਚ 51,000 ਕਰੋੜ ਰੁਪਏ ਦਾ ਨਿਵੇਸ਼

Tuesday, Nov 21, 2017 - 01:18 AM (IST)

ਨਵੀਂ ਦਿੱਲੀ (ਭਾਸ਼ਾ)-ਨਿਵੇਸ਼ਕਾਂ ਨੇ ਅਕਤੂਬਰ ਮਹੀਨੇ 'ਚ ਮਿਊਚੁਅਲ ਫੰਡ ਪ੍ਰਾਜੈਕਟਾਂ 'ਚ 51,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਦਯੋਗ ਸੰਗਠਨ ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਦੇ ਤਾਜ਼ਾ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਨਾਲ ਪਿਛਲੇ ਮਹੀਨੇ ਮਿਊਚੁਅਲ ਫੰਡ ਪ੍ਰਾਜੈਕਟਾਂ ਤੋਂ 16,000 ਕਰੋੜ ਰੁਪਏ ਦੀ ਨਿਕਾਸੀ ਕੀਤੀ ਗਈ।
ਅੰਕੜਿਆਂ ਅਨੁਸਾਰ ਇਸ ਤਰ੍ਹਾਂ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ (ਅਪ੍ਰੈਲ-ਅਕਤੂਬਰ) 'ਚ ਮਿਊਚੁਅਲ ਫੰਡ ਪ੍ਰਾਜੈਕਟਾਂ 'ਚ ਕੁਲ ਪ੍ਰਵਾਹ 2.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ। ਬਜਾਜ ਕੈਪੀਟਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਪਾਰੇਖ ਨੇ ਕਿਹਾ, ''ਨੋਟਬੰਦੀ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਊਚੁਅਲ ਫੰਡ ਉਦਯੋਗ ਨੂੰ ਮਿਲਿਆ ਹੈ। ਨੋਟਬੰਦੀ ਦੇ ਬਾਅਦ ਬੈਂਕਾਂ 'ਚ ਜਮ੍ਹਾ ਰਾਸ਼ੀ 'ਤੇ ਵਿਆਜ ਘਟਿਆ ਹੈ।''


Related News