ਦਿੱਲੀ ਦੇ 5 ਹਜ਼ਾਰ ਵਿਦਿਆਰਥੀ ਸਿੱਖਣਗੇ ਸ਼ੇਅਰ ਬਾਜ਼ਾਰ ਦੇ ਹੁਨਰ

09/26/2017 6:18:00 PM

ਨਵੀਂ ਦਿੱਲੀ—ਪ੍ਰਮੁੱਖ ਸ਼ੇਅਰ ਬਾਜ਼ਾਰ ਨੈਸ਼ਨਲ ਸਟਾਕ ਐਕਸਚੇਂਜ਼ ਆਫ ਇੰਡੀਆ ਲਿਮਿਟਡ (ਐੱਨ.ਐੱਸ.ਈ.) ਦਿੱਲੀ ਸਰਕਾਰ ਨਾਲ ਹੱਥ ਮਿਲਾ ਕੇ ਰਾਜਧਾਨੀ ਦੇ ਪੰਜ ਹਜ਼ਾਰ ਸਕੂਲੀ ਵਿਦਿਆਰਥੀਆਂ ਨੂੰ ਵਿੱਤੀ ਬਾਜ਼ਾਰ ਦੇ ਹੁਨਰ ਸਿਖਾਉਣਗੇ। ਐੱਨ.ਐੱਸ.ਈ. ਨੇ ਮੰਗਲਵਾਰ ਨੂੰ ਇੱਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਉਸ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਐੱਨ.ਐੱਸ.ਈ. ਅਕਾਦਮੀ ਅਤੇ ਦਿੱਲੀ ਸਰਕਾਰ ਸਕੂਲੀ ਵਿਦਿਆਰਥਾਂ 'ਚ ਵਿੱਤੀ ਬਾਜ਼ਾਰ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਇਕ ਸਾਥ ਕੰਮ ਕਰਨਗੇ। ਐੱਨ.ਐੱਸ.ਈ. 5000 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿੱਤੀ ਬਾਜ਼ਾਰ ਦੇ ਹੁਨਰ ਦੀ ਸਿਖਲਾਈ ਦੇਣਗੇ। 
ਰਾਜਧਾਨੀ ਦੇ 42 ਸਰਕਾਰੀ ਸਕੂਲਾਂ ਦੇ 49 ਅਧਿਆਪਕਾਂ ਨੂੰ ਫਾਈਨੈਂਸ਼ਿਅਲ ਮਾਰਕਿਟਸ ਮੈਨਜਮੈਂਟ (ਐੱਫ.ਐੱਮ.ਐੱਮ.) ਦੀ ਖਾਸ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਪ੍ਰਾਪਤ ਇਹ ਅਧਿਆਪਕ ਕਲਾਸ 9ਵੀਂ ਅਤੇ 10ਵੀਂ ਦੇ 5000 ਤੋਂ ਵੱਧ ਵਿਦਿਆਰਥੀਆਂ ਨੂੰ ਵਿੱਤੀ ਬਾਜ਼ਾਰ ਦੇ ਹੁਨਰ ਸਿਖਾਉਣਗੇ। ਅਧਿਆਪਕਾਂ ਨੂੰ ਵਿੱਤੀ ਨਿਯੋਜਨ, ਬਜਟ ਬਣਾਉਣਾ, ਬੈਂਕਿੰਗ ਸਿਸਟਮ, ਬੀਮਾ ਸਿਸਟਮ, ਨਿਵੇਸ਼ ਦੇ ਵਿਕਲਪ, ਕਰ ਢਾਂਚਾ, ਘੋਟਾਲਿਆਂ ਅਤੇ ਧੋਖਾਧੜੀ ਤੋਂ ਬਚਾਅ, ਪੋਂਜੀ ਸਕੀਮ ਅਤੇ ਗਾਹਕ ਸੁਰੱਖਿਆ ਵਰਗੇ ਵਿਸ਼ਿਆਂ 'ਤੇ ਸਿਖਲਾਈ ਦਿੱਤੀ ਗਈ ਹੈ।