50 ਹਜ਼ਾਰ ਕਰੋੜ ਦੇ ਕਰਜ਼ੇ ''ਚ ਡੁੱਬੇ ਏਅਰਸੈੱਲ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ''ਚ 50 ਕਰਮਚਾਰੀ

08/19/2018 12:56:27 PM

ਨਵੀਂ ਦਿੱਲੀ — ਦੀਵਾਲੀਆ ਹੋ ਚੁੱਕੀ ਟੈਲੀਕਾਮ ਕੰਪਨੀ ਏਅਰਸੈੱਲ ਦੀ ਕਹਾਣੀ ਖਤਮ ਨਹੀਂ ਹੋਈ ਹੈ। ਇਸਦੇ 50 ਕਰਮਚਾਰੀ ਮਿਹਨਤ ਨਾਲ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਸਮੇਂ ਜਦੋਂ ਏਅਰਸੈੱਲ ਮੁਸ਼ਕਲ ਸੀ ਅਤੇ ਉਸਦੇ ਸਾਰੇ ਕਰਜ਼ਦਾਤਾ ਅਤੇ ਪ੍ਰਮੋਟਰ ਮੈਕਸਿਸ ਨੇ ਉਸ ਦਾ ਸਾਥ ਛੱਡ ਦਿੱਤਾ। ਦੂਜੇ ਪਾਸੇ ਇਹ ਟੀਮ ਡੁੱਬਦੇ ਜਹਾਜ਼ ਨੂੰ ਛੱਡਣ ਲਈ ਤਿਆਰ ਨਹੀਂ ਅਤੇ ਪੈਸੇ ਇਕੱਠਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਗਰੁੱਪ ਨੇ ਇਕ ਮਨੀ ਰਿਕਵਰੀ ਟੀਮ ਬਣਾਈ ਹੈ ਅਤੇ ਉਨ੍ਹਾਂ ਬਕਾਇਆ ਬਿੱਲਾਂ ਦੀ ਵਾਪਸੀ ਲਈ ਕੁਝ ਗਾਹਕ ਅਤੇ ਉਦਮੀ ਲੋਕਾਂ ਲੋਕਾਂ ਨੂੰ ਜੋੜਿਆ ਹੈ। ਦੂਜੀਆਂ ਕੰਪਨੀਆਂ ਤੋਂ ਇੰਟਰਕਨੈਕਟ ਚਾਰਜ(IUC) ਰਿਕਵਰੀ ਲਈ ਇੰਡਸਟਰੀ ਨੇ ਆਪਣੇ ਸੰਪਰਕ ਦਾ ਇਸਤੇਮਾਲ ਕੀਤਾ ਹੈ।

ਨਤੀਜਾ ਇਹ ਹੋਇਆ ਕਿ ਸੀਨੀਅਰ ਕਾਰਜਕਾਰੀਆਂ ਦੀ ਅਗਵਾਈ ਵਾਲੀ ਇਸ ਟੀਮ ਨੇ 90 ਕਰੋੜ ਰੁਪਏ ਇਕੱਠੇ ਕਰ ਲਏ ਹਨ। ਜਿਹੜੇ ਕਿ ਅਪਰੈਲ 'ਚ ਮੈਕਸਿਸ ਵਲੋਂ ਦਿੱਤੇ ਗਏ 95 ਕਰੋੜ ਦੇ ਕਰੀਬ ਹਨ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ,'2 ਮਹੀਨੇ ਤੋਂ ਅਸੀਂ ਹਰ ਰੋਜ਼ ਖਾਤਿਆਂ ਨੂੰ ਦੇਖਦੇ ਹਾਂ ਕਿ ਕਿਸੇ ਪਾਸਿਓਂ ਕੁਝ ਰਿਕਵਰੀ ਹੋ ਜਾਏ।' ਹਾਲਾਂਕਿ ਇਹ ਕੰਮ ਆਸਾਨ ਨਹੀਂ ਹੈ। ਮਨੀ ਰਿਕਵਰੀ ਦੀ ਟੀਮ ਦੇ ਇਕ ਹੋਰ ਮੈਂਬਰ ਨੇ ਕਿਹਾ,'ਜੂਨੀਅਰ ਕਰਮਚਾਰੀਆਂ ਤੋਂ ਪੈਸੇ ਲੈਣ ਲਈ ਜੂਨੀਅਰ ਕਰਮਚਾਰੀ ਜਾਂਦੇ ਹਨ। ਐਸੇਟ ਨਸ਼ਟ ਹੋ ਰਹੇ ਹਨ, ਚੋਰੀਆਂ ਹੋ ਰਹੀਆਂ ਹਨ। ਸਾਨੂੰ ਉਨ੍ਹਾਂ ਦੀ ਸੁਰੱਖਿਆ ਲਈ ਹੋਰ ਫੰਡ ਦੀ ਜ਼ਰੂਰਤ ਹੈ।'

ਹਾਲਾਂਕਿ ਰਕਮ ਕੰਮ(ਓਪਰੇਸ਼ਨ) ਸ਼ੁਰੂ ਕਰਨ ਲਈ ਲੋੜੀਂਦੀ ਰਾਸ਼ੀ ਤੋਂ ਬਹੁਤ ਘੱਟ ਹੈ। ਟੈਲੀਕਾਮ ਕੰਪਨੀ 'ਤੇ ਕਰੀਬ 50 ਹਜ਼ਾਰ ਕਰੋੜ ਦਾ ਕਰਜ਼ਾ ਹੈ। ਟੀਮ ਨੇ ਜਿਹੜਾ ਧਨ ਇਕੱਠਾ ਕੀਤਾ ਹੈ ਉਸ ਨਾਲ ਰੋਜ਼ਾਨਾ ਦੇ ਖਰਚੇ ਅਤੇ ਜਾਇਦਾਦ ਦੀ ਸਾਂਭ-ਸੰਭਾਲ ਅਤੇ ਵਸੂਲੀ ਲਈ ਸੀਨੀਅਰ ਵਕੀਲਾਂ ਨੂੰ ਨਿਯੁਕਤ ਕੀਤਾ ਜਾ  ਸਕਦਾ ਹੈ।

ਕਰਮਚਾਰੀਆਂ ਨੇ ਕੁਝ ਮਹੀਨੇ ਉਦਾਸ ਰਹਿਣ ਤੋਂ ਬਾਅਦ ਕੰਪਨੀ ਨੂੰ ਮੁੜ ਸੁਰਜੀਤ ਕਰਨ ਦੀ ਪਹਿਲ ਕੀਤੀ ਹੈ। ਕੁਝ ਸਮਾਂ ਪਹਿਲਾਂ ਕੰਪਨੀ ਰੈਜ਼ਾਲੂਸ਼ਨ ਆਪਰੇਸ਼ਨ ਤਾਂ ਦੂਰ ਸੈਲਰੀ ਦੇਣ ਲਾਇਕ ਧਨ ਵੀ ਇਕੱਠਾ ਨਹੀਂ ਕਰ ਸਕੀਂ ਸੀ(ਅਪਰੈਲ-ਜੂਨ ਦੀ ਸੈਲਰੀ ਵੀ ਅਜੇ ਤੱਕ ਨਹੀਂ ਦਿੱਤੀ ਗਈ ਸੀ) ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਨਾਲ ਇਕੱਠੇ ਕੀਤੇ ਧਨ ਨਾਲ ਜੁਲਾਈ ਦੀ ਸੈਲਰੀ ਇਸ ਹਫਤੇ ਦਿੱਤੀ ਗਈ ਹੈ।

ਇਹ ਹੈ ਮਾਮਲਾ

ਏਅਰਸੈੱਲ ਦੇ ਖਿਲਾਫ ਮਾਰਚ 'ਚ ਇਨਸਾਲਵੈਂਸੀ ਪ੍ਰੋਸੈਸਿੰਗ ਸ਼ੁਰੂ ਕੀਤੀ ਗਈ ਸੀ ਅਤੇ ਆਪਰੇਸ਼ਨ ਸ਼ੁਰੂ ਕਰਨ ਲਈ ਧਨ ਇਕੱਠਾ ਕਰਨਾ, ਐਸੇਟ ਜਾਂ ਬਿਜ਼ਨੈੱਸ ਵੇਚਣ ਲਈ 180 ਦਿਨ ਦੀ ਡੈਡਲਾਈਨ ਨਾਲ 90 ਦਿਨ ਦਾ ਵਾਧੂ ਸਮਾਂ ਹੈ। ਘੱਟ ਤੋਂ ਘੱਟ 19 ਹਜ਼ਾਰ ਕਰੋੜ ਰੁਪਏ ਬੈਂਕ ਨੂੰ ਚੁਕਾਣੇ ਹੋਣਗੇ।

ਟੀਚਾ ਹਾਸਲ ਕਰਨ ਲਈ ਕੰਪਨੀ ਦੀ ਰਣਨੀਤੀ

2,500-3,000 ਕਰਮਚਾਰੀਆਂ 'ਚੋਂ 50 ਦਾ ਸਮੂਹ ਅਪਰੈਲ ਵਿਚ ਬਣਾਇਆ ਗਿਆ ਸੀ ਅਤੇ ਇਸ ਨੂੰ ਇਸ ਲਈ ਬਣਾਇਆ ਗਿਆ ਕਿ ਫੰਡ ਦੇ ਬਿਨਾਂ ਜਾਂ ਲਿਕਿਵਿਡੇਸ਼ਨ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ। ਟੀਮ 'ਚ ਫਾਇਨਾਂਸ, ਸਪਲਾਈ ਚੇਨ, ਲੀਗਲ, ਟ੍ਰੇਜਰੀ ਅਤੇ ਤਕਨੀਕੀ ਵਿਭਾਗ ਦੇ ਕਰਮਚਾਰੀ ਹਨ।

ਮਹੀਨਾਵਾਰ ਤਨਖਾਹ ਦਾ ਖਰਚ ਕਰੀਬ 33 ਕਰੋੜ ਰੁਪਏ ਹੈ। ਇਕ ਟੀਮ ਦੇ ਮੈਂਬਰ ਨੇ ਕਿਹਾ,'ਅਸੀਂ ਬਕਾਇਆ ਬੈਂਕ ਬੈਲੇਂਸ ਵਾਪਸ ਲੈ ਰਹੇ ਹਾਂ, ਟੈਲੀਕਾਮ ਕੰਪਨੀਆਂ ਨੂੰ ਆਈ.ਯੂ.ਸੀ. ਰਿਫੰਡ ਵਾਪਸ ਕਰਨ ਲਈ ਕਹਿ ਰਹੇ ਹਾਂ ਅਤੇ ਜਲਦੀ ਰਿਕਵਰੀ ਲਈ ਵਿਅਕਤੀਗਤ ਸੰਬੰਧਾਂ ਦਾ ਸਹਾਰਾ ਲੈ ਰਹੇ ਹਾਂ। ਅਸੀਂ ਕਾਨੂੰਨੀ ਲੜਾਈਆਂ ਦੀ ਸੂਚੀ ਬਣਾਈ ਹੈ ਜਿਹੜੀਆਂ ਕਿ ਜਿੱਤੀਆਂ ਜਾ ਸਕਦੀਆਂ ਹਨ। ਇਸ ਲਈ ਵਧੀਆ ਕਾਨੂੰਨੀ ਤਜਰਬਾ ਹਾਇਰ ਕਰ ਰਹੇ ਹਾਂ।'

ਮਿਸਾਲ ਲਈ ਏਅਰਸੈੱਲ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਭਾਰਤੀ ਏਅਰਟੈੱਲ ਨੂੰ 453 ਕਰੋੜ ਰੁਪਏ ਚੁਕਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਜਿਹੜੇ ਕਿ ਉਸਨੇ 2016 'ਚ 4ਜੀ ਸਪੈਕਟਰਮ ਖਰੀਦਣ ਦੇ ਬਦਲੇ ਚੁਕਾਣੇ ਸਨ।