ਭਾਰਤ 'ਚ ਨੌਕਰੀਆਂ ਦੀ ਸਥਿਤੀ ਡਾਵਾਡੋਲ, 38 ਫ਼ੀਸਦ ਨੌਜਵਾਨ ਪਰੇਸ਼ਾਨ : Linkedin

02/04/2021 12:00:36 PM

ਨਵੀਂ ਦਿੱਲੀ (ਇੰਟ.) – ਭਾਰਤ ’ਚ ਨੌਕਰੀਆਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਕੋਰੋਨਾ ਕਾਰਣ ਬਾਜ਼ਾਰ ਸੁਸਤ ਹੈ ਅਤੇ ਨਵੀਆਂ ਨੌਕਰੀਆਂ ਦੀ ਸੰਭਾਵਨਾ ਵੀ ਨਹੀਂ ਬਣ ਰਹੀ ਹੈ। ਇਸ ਦੌਰਾਨ ਲਿੰਕਡਇਨ ਨੇ ਇਕ ਸਰਵੇ ਕਰਵਾਇਆ, ਜਿਸ ’ਚ 64 ਫੀਸਦੀ ਨੌਜਵਾਨ ਆਪਣੇ ਭਵਿੱਖ ਪ੍ਰਤੀ ਆਸਵੰਦ ਹਨ ਜਦੋਂ ਕਿ 37 ਫੀਸਦੀ ਨੌਜਵਾਨਾਂ ਨੇ ਇਹ ਮੰਨਿਆ ਹੈ ਕਿ ਆਨਲਾਈਨ ਸਿੱਖਣ ਲਈ ਨਿਵੇਸ਼ ਕਰਨਾ ਸਹੀ ਰਹੇਗਾ। ਸਰਵੇ ਮੁਤਾਬਕ 4 ’ਚੋਂ 3 ਨੌਜਵਾਨ ਅਗਲੇ 12 ਮਹੀਨਿਆਂ ’ਚ ਜਾਂ ਤਾਂ ਨੌਕਰੀ ਬਦਲਣਾ ਚਾਹ ਰਹੇ ਹਨ ਜਾਂ ਫਿਰ ਖੁਦ ਨੂੰ ਨਵੀਂ ਭੂਮਿਕਾ ’ਚ ਦੇਖ ਰਹੇ ਹਨ।

ਇਹ ਵੀ ਪੜ੍ਹੋ : ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਇਸ ਸਾਲ ਵੀ ਨੌਕਰੀ ਲਈ ਹੁਣ ਤੱਕ ਬਹੁਤੀ ਚੰਗੀ ਖਬਰ ਸਾਹਮਣੇ ਨਹੀਂ ਆਈ ਹੈ। ਕੋਰੋਨਾ ਕਾਰਣ ਨੌਜਵਾਨਾਂ ਨੂੰ ਨੌਕਰੀ ਦੀ ਭਾਲ ਕਰਨ ’ਚ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਸਰਵੇ ਮੁਤਾਬਕ 38 ਫੀਸਦੀ ਨੌਜਵਾਨ ਨੌਕਰੀ ਭਾਲਣ ਦੇ ਕਈ ਪੜ੍ਹਾਅ ਤੋਂ ਪ੍ਰੇਸ਼ਾਨ ਹਨ ਜਦੋਂ ਕਿ 32 ਫੀਸਦੀ ਭਾਰਤੀ ਨੌਜਵਾਨ ਅਰਜ਼ੀ ਦਾਖਲ ਕਰਨ ਦੀ ਲੰਮੀ ਪ੍ਰਕਿਰਿਆ ਤੋਂ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ : ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ

ਕਦੋਂ ਤੋਂ ਕਦੋਂ ਤੱਕ ਹੋਇਆ ਇਹ ਸਰਵੇ

ਲਿੰਕਡਇਨ ਲਈ ਇਹ ਸਰਵੇ ਆਸਟ੍ਰੇਲੀਆ ਦੀ ਏ. ਸੀ. ਏ. ਡੀ. ਨੇ ਕੀਤਾ ਹੈ। ਕੰਪਨੀ ਨੇ 22 ਦਸੰਬਰ 2020 ਤੋਂ 3 ਜਨਵਰੀ ਤੱਕ 1,016 ਲੋਕਾਂ ਤੋਂ ਰਾਏ ਲਈ ਸੀ। ਇੰਡੀਆ ’ਚ ਲਿੰਕਡਇਨ ਦੇ ਟੈਲੈਂਟ ਐਂਡ ਲਰਨਿੰਗ ਡਾਇਰੈਕਟਰ ਰੁਚੀ ਆਨੰਦ ਮੁਤਾਬਕ ਡਿਜੀਟਲ ਟ੍ਰਾਂਸਫਾਰਮੇਸ਼ਨ ਸਾਰੀਆਂ ਇੰਡਸਟ੍ਰੀਜ਼ ਲਈ ਕਾਫੀ ਮਦਦਗਾਰ ਹਨ, ਇਹ ਤਕਨੀਕ ਅਤੇ ਗੈਰ-ਤਕਨੀਕ ਦੋਹਾਂ ਲਈ ਕਾਫੀ ਅਹਿਮ ਹੈ। ਆਡਿਐਂਸ ਬਿਲਡਰ ਅਤੇ ਕੰਟੈਂਟ ਕ੍ਰਿਏਟਰਸ ਸਾਰੇ ਬ੍ਰਾਂਡਾਂ ਲਈ ਅਹਿਮ ਹਨ।

ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਲਈ ਕਰੋ ਸਿਰਫ਼ ਇਕ ‘ਫੋਨ ਕਾਲ’, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur