ਬੁਨਿਆਦੀ ਢਾਂਚਾ ਖੇਤਰ ਦੀ 361 ਪ੍ਰਾਜੈਕਟਾਂ ਦੀ ਲਾਗਤ 3.77 ਲੱਖ ਕਰੋੜ ਰੁਪਏ ਵਧੀ

09/22/2019 11:32:43 AM

ਨਵੀਂ ਦਿੱਲੀ—ਦੇਰੀ ਅਤੇ ਹੋਰ ਕਾਰਨਾਂ ਨਾਲ ਦੇਸ਼ ਦੀਆਂ 361 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਲਾਗਤ 'ਚ ਕੁੱਲ 3.77 ਲੱਖ ਕਰੋੜ ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਹ ਸਾਰੇ ਪ੍ਰਾਜੈਕਟ 150 ਕਰੋੜ ਰੁਪਏ ਅਤੇ ਇਸ ਤੋਂ ਜ਼ਿਆਦਾ ਲਾਗਤ ਵਾਲੇ ਹਨ। ਸੰਖਿਅਕੀ ਅਤੇ ਪ੍ਰੋਗਰਾਮ ਲਾਗੂ ਮੰਤਰਾਲੇ 150 ਕਰੋੜ ਰੁਪਏ ਅਤੇ ਉਸ ਤੋਂ ਜ਼ਿਆਦਾ ਲਾਗਤ ਦੇ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ। ਕੁੱਲ 1,623 ਪ੍ਰਾਜੈਕਟਾਂ 'ਚੋਂ 361 ਪ੍ਰਾਜੈਕਟਾਂ ਦੀ ਲਾਗਤ ਵਧ ਗਈ ਹੈ ਅਤੇ 496 ਪ੍ਰਾਜੈਕਟਾਂ 'ਚ ਦੇਰੀ ਹੋਈ ਹੈ। ਮੰਤਰਾਲੇ ਦੀ ਮਈ 2019 ਦੀ ਰਿਪੋਰਟ ਮੁਤਾਬਕ 1,623 ਪ੍ਰਾਜੈਕਟਾਂ ਦੀ ਕੁੱਲ ਮੂਲ ਲਾਗਤ 19,25,107.47 ਕਰੋੜ ਰੁਪਏ ਸੀ। ਹੁਣ ਇਨ੍ਹਾਂ ਪ੍ਰਾਜੈਕਟਾਂ ਦੇ ਪੂਰੇ ਹੋਣ ਦੀ ਅਨੁਮਾਨਿਤ ਲਾਗਤ ਵਧ ਕੇ 23,02,230.50 ਕਰੋੜ ਰੁਪਏ ਦੇ ਆਲੇ-ਦੁਆਲੇ ਹੋ ਚੁੱਕੀ ਹੈ। ਇਸ ਦੇ ਚੱਲਦੇ ਪ੍ਰਾਜੈਕਟਾਂ ਦੀ ਲਾਗਤ 'ਚ ਮੂਲ ਲਾਗਤ ਨਾਲ 19.59 ਫੀਸਦੀ ਭਾਵ 3,77,123.03 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਇਨ੍ਹਾਂ ਪ੍ਰਾਜੈਕਟਾਂ 'ਤੇ ਮਈ 2019 ਤੱਕ 8,91,512.91 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪ੍ਰਾਜੈਕਟਾਂ ਦੀ ਅਨੁਮਾਨਿਤ ਲਾਗਤ ਦਾ 38.72 ਫੀਸਦੀ ਹੈ। ਹਾਲਾਂਕਿ ਰਿਪੋਰਟ 'ਚ ਕਹਿੰਦੀ ਹੈ ਕਿ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੇ ਨਵੇਂ ਪ੍ਰੋਗਰਾਮਾਂ ਨੂੰ ਦੇਖਿਆ ਜਾਵੇ ਤਾਂ ਦੇਰੀ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਗਿਣਤੀ ਘੱਟ ਹੋ ਕੇ 399 ਰਹਿ ਗਈ ਹੈ।

Aarti dhillon

This news is Content Editor Aarti dhillon