PNB , OBC , UBI ਦੀ ਰਲੇਵਾਂ ਪ੍ਰਕਿਰਿਆ ਦੀ ਨਿਗਰਾਨੀ ਲਈ 34 ਟੀਮਾਂ ਗਠਿਤ

10/02/2019 5:31:32 PM

ਕੋਲਕਾਤਾ — ਯੂਨਾਈਟਿਡ ਬੈਂਕ ਆਫ਼ ਇੰਡੀਆ (UBI), ਪੰਜਾਬ ਨੈਸ਼ਨਲ ਬੈਂਕ (PNB) ਅਤੇ ਓਰੀਐਂਟਲ ਬੈਂਕ ਆਫ ਕਾਮਰਸ (OBC) ਦੀ ਰਲੇਵਾਂ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਕੁੱਲ 34 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਰਲੇਵਾਂ 1 ਅਪ੍ਰੈਲ 2020 ਤੋਂ ਲਾਗੂ ਹੋਵੇਗਾ। 

ਯੂਨਾਈਟਿਡ ਬੈਂਕ ਆਫ ਕਾਮਰਸ ਦੇ ਇਕ ਅਧਿਕਾਰੀ ਨੇ ਦੱਸਿਆ - 'ਏਕੀਕਰਣ(ਰਲੇਵੇਂ) ਦੀ ਪ੍ਰਕਿਰਿਆ ਲਈ ਕੋਈ ਹੱਲ ਪੇਸ਼ ਕਰਨ ਲਈ 34 ਟੀਮਾਂ ਦਾ ਗਠਨ ਕੀਤਾ ਗਿਆ ਹੈ।'” ਉਨ੍ਹਾਂ ਨੇ ਕਿਹਾ ਕਿ ਇਕ ਟੀਮ 'ਚ ਵੱਖ-ਵੱਖ ਕਾਰਜ ਖੇਤਰ ਦੇ ਤਿੰਨ ਬੈਂਕਾਂ ਵਿੱਚੋਂ ਦੋ-ਦੋ ਮੈਂਬਰ ਹਨ।  ਅਧਿਕਾਰੀ ਨੇ ਕਿਹਾ, 'ਇਹ ਟੀਮਾਂ ਗ੍ਰਾਹਕਾਂ ਨੂੰ ਮਿਲਣ ਵਾਲੇ ਲਾਭ, ਲੋਨ ਪ੍ਰਕਿਰਿਆ, ਲੋਨ ਦੀਆਂ ਸ਼ਰਤਾਂ ਨੂੰ ਮਿਆਰਾਂ ਅਨੁਸਾਰ ਉਪਲਬਧ ਕਰਾਉਣ ਦੀ ਕੋਸ਼ਿਸ਼ ਵੀ ਕਰਨਗੀਆਂ ਤਾਂ ਜੋ ਭਵਿੱਖ 'ਚ ਗਾਹਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।'