ਅਲੀਬਾਬਾ ''ਤੇ ਰੋਜ਼ ਹੋ ਰਹੇ 30 ਕਰੋੜ ਸਾਈਬਰ ਹਮਲੇ - ਜੈਕ ਮਾ

10/17/2019 10:32:20 AM

 

ਨਵੀਂ ਦਿੱਲੀ — ਅਲੀਬਾਬਾ ਸਮੂਹ ਰੋਜ਼ ਕਰੀਬ 30 ਕਰੋੜ ਸਾਈਬਰ ਹਮਲੇ ਸਹਿਣ ਕਰ ਰਿਹਾ ਹੈ। ਹਾਲਾਂਕਿ ਸਮੂਹ ਦੀ ਪੇਮੈਂਟ ਕੰਪਨੀ ਅਲੀਪੇ ਨੂੰ ਹੈਕਰਸ ਅਜੇ ਤੱਕ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ। ਸਮੂਹ ਦੇ ਸੰਸਥਾਪਕ ਰਹੇ ਜੈਕ ਮਾ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਹਮਲਿਆਂ ਦੇ ਬਾਵਜੂਦ ਗਾਹਕਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜੈਕ ਮਾ ਸਿੰਗਾਪੁਰ 'ਚ ਮੰਗਲਵਾਰ ਨੂੰ ਹੋਈ ਫੋਰਬਸ ਗਲੋਬਲ ਸੀ.ਈ.ਓ. ਕਾਨਫਰੈਂਸ 'ਚ ਬੋਲ ਰਹੇ ਸਨ।

ਹੈਕਰਸ ਦਾ ਸਾਹਮਣਾ ਕਰ ਰਹੀ ਨਵੀਂ ਤਕਨੀਕ

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਵਰਤਮਾਨ ਸਮੇਂ 'ਚ ਅਲੀਪੇ ਦੇ ਕਰੀਬ ਇਕ ਅਰਬ ਗਾਹਕ ਹਨ। ਇਸ ਦੇ ਜ਼ਰੀਏ ਰੋਜ਼ ਕਰੀਬ 50 ਅਰਬ ਡਾਲਰ ਦਾ ਲੈਣ-ਦੇਣ ਹੁੰਦਾ ਹੈ। ਬੀਤੇ ਫਰਵਰੀ ਦੇ ਮਹੀਨੇ 'ਚ ਅਲੀਬਾਬਾ ਸਮੂਹ 'ਤੇ ਹੋਏ ਸਾਈਬਰ ਹਮਲੇ ਦੀ ਕੋਸ਼ਿਸ਼ ਕਾਰਨ ਕੰਪਨੀ ਦੀ ਈ-ਕਾਮਰਸ ਸਾਈਟ ਤਾਓਬਾਓ ਦੇ ਕਰੀਬ 2 ਕਰੋੜ ਗਾਹਕਾਂ ਦੇ ਖਾਤੇ ਖਤਰੇ 'ਚ ਆ ਗਏ ਸਨ।

ਹਾਲਾਂਕਿ ਨਵੀਂ ਅਤੇ ਉੱਚ ਤਕਨੀਕੀ ਹੁਨਰ ਦੇ ਜ਼ਰੀਏ ਸਹੀ ਸਮੇਂ 'ਤੇ ਇਸ ਦਾ ਪਤਾ ਲਗਾ ਲਿਆ ਗਿਆ। ਕੰਪਨੀ ਨੇ ਇਨ੍ਹਾਂ ਹਮਲਿਆਂ ਦਾ ਭਾਰ ਸਹਿਣ ਕਰਕੇ ਗਾਹਕਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਇਸ ਲਈ ਜੈਕ ਮਾ ਨੇ ਅਲੀਬਾਬਾ ਇੰਟੈਲੀਜੈਂਸੀ ਦੀ ਐਂਡਵਾਸ ਤਕਨੀਕ ਦੀ ਸਮਰੱਥਾ ਨੂੰ ਸਾਰਾ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ 'ਤੇ ਨੁਕਸਾਨਦਾਇਕ ਗਤੀਵਿਧਿਆਂ ਨੂੰ ਨਾਕਾਮ ਕਰਨ 'ਚ ਮਸ਼ੀਨਾਂ ਇਨਸਾਨ ਤੋਂ ਬਿਹਤਰ ਸਾਬਿਤ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਜੈਕ ਮਾ ਪਿਛਲੇ ਮਹੀਨੇ ਅਲੀਬਾਬਾ ਦੇ ਚੇਅਰਮੈਨ ਅਹੁਦੇ ਤੋਂ ਰਿਟਾਇਰ ਹੋਏ ਸਨ। ਕਾਰੋਬਾਰ ਦੇ ਖੇਤਰ 'ਚ ਅਹਿਮ ਯੋਗਦਾਨ ਲਈ ਉਨ੍ਹਾਂ ਨੂੰ ਫੋਰਬਸ ਗਲੋਬਲ ਸੀ.ਈ.ਓ. ਕਾਨਫਰੈਂਸ 'ਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।


Related News