ਬਿਨਾਂ ਕਿਸੇ ਚਰਚਾ, ਸਹਿਮਤੀ ਜਾਂ ਨੋਟਿਸ ਦੇ ਕੀਤਾ ਗਿਆ NDTV ਦੇ 29 ਫੀਸਦੀ ਹਿੱਸੇ ਨੂੰ ਐਕੁਆਇਰ

08/23/2022 10:03:53 PM

ਨਵੀਂ ਦਿੱਲੀ-ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (NDTV)ਜਾਂ ਇਸ ਦੇ ਸੰਸਥਾਪਕ-ਪ੍ਰਮੋਟਰਾਂ, ਰਾਧਿਕਾ ਅਤੇ ਪ੍ਰਣਯ ਰਾਏ, ਤੋਂ ਕਿਸੇ ਵੀ ਤਰ੍ਹਾਂ ਦੀ ਚਰਚਾ ਦੇ ਬਿਨਾਂ, ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (ਵੀ.ਸੀ.ਪੀ.ਐੱਲ.) ਵੱਲੋਂ ਉਨ੍ਹਾਂ ਨੂੰ ਇਕ ਨੋਟਿਸ ਦਿੱਤਾ ਗਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਉਸ ਨੇ (VCPL) ਆਰ.ਆਰ.ਪੀ.ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ (ਆਰ.ਆਰ.ਪੀ.ਆਰ.ਐੱਚ.) ਦਾ ਕੰਟਰੋਲ ਹਾਸਲ ਕਰ ਲਿਆ ਹੈ। ਇਸ ਕੰਪਨੀ ਕੋਲ ਐੱਨ.ਡੀ.ਟੀ.ਵੀ. ਦੇ 29.8 ਫੀਸਦੀ ਸ਼ੇਅਰਾਂ ਦਾ ਮਾਲਕਾਨਾ ਹੱਕ ਹੈ। RRPRH ਨੂੰ ਆਪਣੇ ਸਾਰੇ ਇਕੁਇਟੀ ਸ਼ੇਅਰਾਂ ਨੂੰ VCPL ਟ੍ਰਾਂਸਫਰ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਉੱਚ ਸਿੱਖਿਆ ਲੈਣਾ ਹੋਇਆ ਆਸਾਨ, ਝਾਰਖੰਡ ਤੇ ਬ੍ਰਿਟੇਨ ਸਰਕਾਰ ਦਰਮਿਆਨ ਹੋਇਆ MOU

VCPL ਨੇ ਆਪਣੇ ਜਿਸ ਅਧਿਕਾਰ ਦੀ ਵਰਤੋਂ ਕੀਤੀ ਹੈ, ਉਹ ਸਾਲ 2009-10 'ਚ ਐੱਨ.ਡੀ.ਟੀ.ਵੀ. ਦੇ ਸੰਸਥਾਪਕਾਂ ਰਾਧਿਕਾ ਅਤੇ ਪ੍ਰਣਯ ਰਾਏ ਨਾਲ ਕੀਤੇ ਗਏ ਉਸ ਦੇ ਕਰਜ਼ ਸਮਝੌਤੇ 'ਤੇ ਅਧਾਰਿਤ ਹੈ। ਐੱਨ.ਡੀ.ਟੀ.ਵੀ. ਦੇ ਸੰਸਥਾਪਕ ਅਤੇ ਕੰਪਨੀ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਵੀ.ਸੀ.ਪੀ.ਐੱਲ. ਵੱਲੋਂ ਅਧਿਕਾਰਾਂ ਦੀ ਇਹ ਵਰਤੋਂ ਐੱਨ.ਡੀ.ਟੀ.ਵੀ. ਦੇ ਸੰਸਥਾਪਕਾਂ ਨੂੰ ਕਿਸੇ ਵੀ ਜਾਣਕਾਰੀ, ਗੱਲਬਾਤ ਜਾਂ ਸਹਿਮਤੀ ਤੋਂ ਬਿਨਾਂ ਕੀਤੀ ਗਈ ਹੈ ਅਤੇ ਐੱਨ.ਡੀ.ਟੀ.ਵੀ. ਦੇ ਸੰਸਥਾਪਕਾਂ ਨੂੰ ਵੀ ਐੱਨ.ਡੀ.ਟੀ.ਵੀ. ਦੇ ਹੀ ਤਰ੍ਹਾਂ ਅਧਿਕਾਰਾਂ ਦੀ ਇਸ ਵਰਤੋਂ ਦੀ ਜਾਣਕਾਰੀ ਅੱਜ ਹੀ ਮਿਲੀ ਹੈ।

ਇਹ ਵੀ ਪੜ੍ਹੋ : ਇਮਰਾਨ 'ਤੇ ਅੱਤਵਾਦ ਦਾ ਦੋਸ਼ : ਅਮਰੀਕਾ ਨੇ ਕਿਹਾ-ਪਾਕਿ 'ਚ ਕਿਸੇ ਪਾਰਟੀ ਦੀ ਤਰਫ਼ਦਾਰੀ ਨਹੀਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar