ITR ਨਾ ਭਰਨ ਵਾਲਿਆਂ ਨੂੰ 21 ਦਿਨ ਦਾ ਮੌਕਾ, ਨਾ ਮੰਨਣ ''ਤੇ ਚੱਲੇਗਾ ਕੇਸ

01/23/2019 12:48:23 AM

ਨਵੀਂ ਦਿੱਲੀ— ਉੱਚੇ ਮੁੱਲ ਦੇ ਲੈਣ-ਦੇਣ ਕਰਨ ਵਾਲੇ ਅਜਿਹੇ ਲੋਕ ਜਿਨ੍ਹਾਂ ਨੇ ਮੁਲਾਂਕਣ ਸਾਲ 2018-19 ਲਈ ਆਪਣਾ ਆਮਦਨ ਕਰ ਰਿਟਰਨ (ਆਈ. ਟੀ. ਆਰ) ਜਮ੍ਹਾ ਨਹੀਂ ਕਰਵਾਇਆ ਹੈ, ਉਨ੍ਹਾਂ ਨੂੰ ਰਿਟਰਨ ਜਮ੍ਹਾ ਕਰਵਾਉਣ ਜਾਂ ਜਵਾਬ ਦੇਣ ਲਈ 21 ਦਿਨ ਦਾ ਸਮਾਂ ਮਿਲੇਗਾ। ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ) ਨੇ ਇਹ ਜਾਣਕਾਰੀ ਦਿੱਤੀ। ਆਮਦਨ ਕਰ ਵਿਭਾਗ ਵਲੋਂ ਰਿਟਰਨ ਦਾਖਲ ਨਾ ਕਰਨ ਬਾਰੇ ਈ-ਮੇਲ ਜਾਂ ਐੱਸ. ਐੱਮ. ਐੱਸ. ਮਿਲਣ ਦੇ ਦਿਨ ਤੋਂ 21 ਦਿਨ ਦੀ ਮਿਆਦ ਸ਼ੁਰੂ ਹੋਵੇਗੀ।
ਸੀ.ਬੀ.ਡੀ.ਟੀ. ਨੇ ਕਿਹਾ ਕਿ ਕਈ ਅਜਿਹੇ ਸੰਭਾਵੀ ਕਰਦਾਤੇ ਹਨ, ਜਿਨ੍ਹਾਂ ਨੇ 2017-18 ਵਿਚ ਉੱਚੇ ਮੁੱਲ ਦੇ ਲੈਣ-ਦੇਣ ਕੀਤੇ ਹਨ ਪਰ ਮੁਲਾਂਕਣ ਸਾਲ 2018-19 ਲਈ ਰਿਟਰਨ ਦਾਖਲ ਨਹੀਂ ਕੀਤਾ ਹੈ। ਹਾਲਾਂਕਿ, ਸੀ. ਬੀ. ਡੀ. ਟੀ. ਨੇ ਅਜਿਹੇ ਲੋਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ।