''ਚੀਨ ਤੋਂ ਭਾਰਤ ਸ਼ਿਫਟ ਹੋਣ ਨੂੰ ਤਿਆਰ 200 ਅਮਰੀਕੀ ਕੰਪਨੀਆਂ''

04/27/2019 11:12:57 PM

ਵਾਸ਼ਿੰਗਟਨ— ਅਮਰੀਕਾ ਦੀਆਂ ਲਗਭਗ 200 ਕੰਪਨੀਆਂ ਆਪਣਾ ਵਿਨਿਰਮਾਣ ਕੇਂਦਰ ਆਮ ਚੋਣਾਂ ਤੋਂ ਬਾਅਦ ਚੀਨ ਤੋਂ ਭਾਰਤ ਲਿਜਾਣਾ ਚਾਹੁੰਦੀਆਂ ਹਨ। ਯਾਨੀ ਇਹ ਕੰਪਨੀਆਂ ਹੁਣ ਭਾਰਤ ਸ਼ਿਫਟ ਹੋਣ ਨੂੰ ਤਿਆਰ ਹਨ। ਅਮਰੀਕਾ ਅਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਸਵੈ-ਸੇਵੀ ਸਮੂਹ ਯੂ. ਐੱਸ.-ਇੰਡੀਆ ਸਟ੍ਰੈਟੇਜਿਕ ਐਂਡ ਪਾਰਟਨਰਸ਼ਿਪ ਫੋਰਮ ਨੇ ਇਹ ਟਿੱਪਣੀ ਕੀਤੀ ਹੈ। ਸਮੂਹ ਨੇ ਕਿਹਾ ਕਿ ਚੀਨ ਦੀ ਜਗ੍ਹਾ ਕੋਈ ਹੋਰ ਬਦਲ ਤਲਾਸ਼ ਕਰ ਰਹੀਆਂ ਕੰਪਨੀਆਂ ਲਈ ਭਾਰਤ 'ਚ ਸ਼ਾਨਦਾਰ ਮੌਕੇ ਉਪਲੱਬਧ ਹਨ। ਸਮੂਹ ਦੇ ਪ੍ਰਧਾਨ ਮੁਕੇਸ਼ ਅਘੀ ਨੇ ਕਿਹਾ ਕਿ ਕਈ ਕੰਪਨੀਆਂ ਉਨ੍ਹਾਂ ਨਾਲ ਗੱਲ ਕਰ ਰਹੀਆਂ ਹਨ ਅਤੇ ਪੁੱਛ ਰਹੀਆਂ ਹਨ ਕਿ ਭਾਰਤ 'ਚ ਨਿਵੇਸ਼ ਕਰ ਕੇ ਕਿਸ ਤਰ੍ਹਾਂ ਚੀਨ ਦਾ ਬਦਲ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਨਵੀਂ ਸਰਕਾਰ ਨੂੰ ਸਮੂਹ ਸੁਧਾਰਾਂ ਨੂੰ ਤੇਜ਼ ਕਰਨ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ 'ਚ ਪਾਰਦਰਸ਼ਿਤਾ ਲਿਆਉਣ ਦਾ ਸੁਝਾਅ ਦੇਵੇਗਾ।
ਈ-ਕਾਮਰਸ, ਡਾਟਾ 'ਤੇ ਸਖਤੀ ਦਾ ਅਸਰ ਨਹੀਂ
ਉਨ੍ਹਾਂ ਇਕ ਇੰਟਰਵਿਊ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਸੰਵੇਦਨਸ਼ੀਲ ਹੈ। ਅਸੀਂ ਪ੍ਰਕਿਰਿਆ 'ਚ ਜ਼ਿਆਦਾ ਪਾਰਦਰਸ਼ਿਤਾ ਲਿਆਉਣ ਅਤੇ 12 ਤੋਂ 18 ਮਹੀਨਿਆਂ 'ਚ ਇਸ ਨੂੰ ਜ਼ਿਆਦਾ ਫੈਸਲਾਕੁੰਨ ਬਣਾਉਣ ਦਾ ਸੁਝਾਅ ਦੇਵਾਂਗੇ। ਅਸੀਂ ਵੇਖ ਰਹੇ ਹਾਂ ਕਿ ਈ-ਕਾਮਰਸ, ਡਾਟਾ ਦਾ ਸਥਾਨਕ ਪੱਧਰ 'ਤੇ ਭੰਡਾਰਨ ਆਦਿ ਵਰਗੇ ਫੈਸਲਿਆਂ ਨੂੰ ਅਮਰੀਕੀ ਕੰਪਨੀਆਂ ਸਥਾਨਕ ਕਾਰਕ ਨਾ ਮੰਨ ਕੇ ਕੌਮਾਂਤਰੀ ਕਾਰਕ ਮੰਨ ਰਹੀਆਂ ਹਨ।''
ਨਵੀਂ ਸਰਕਾਰ ਸੁਧਾਰਾਂ ਨੂੰ ਦੇਵੇ ਰਫਤਾਰ
ਇਹ ਪੁੱਛੇ ਜਾਣ 'ਤੇ ਕਿ ਨਿਵੇਸ਼ ਆਕਰਸ਼ਿਤ ਕਰਨ ਲਈ ਨਵੀਂ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ, ਅਘੀ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਸੁਧਾਰ ਦੀ ਰਫਤਾਰ ਤੇਜ਼ ਕਰਨੀ ਚਾਹੀਦੀ ਹੈ ਤੇ ਜ਼ਿਆਦਾ ਪੱਖਾਂ ਨਾਲ ਸਲਾਹ-ਮਸ਼ਵਰੇ 'ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਭਾਰਤ ਅਤੇ ਅਮਰੀਕਾ ਵਿਚਾਲੇ ਸੁਤੰਤਰ ਵਪਾਰ ਸਮਝੌਤੇ ਦੀ ਵੀ ਵਕਾਲਤ ਕੀਤੀ।


satpal klair

Content Editor

Related News