ਕਈ ਹਾਦਸਿਆਂ ਨੂੰ ਦੇਖਦੇ ਹੋਏ ਜੁਲਾਈ ''ਚ 20 ਤੋਂ ਜ਼ਿਆਦਾ ਪਾਇਲਟਾਂ ''ਤੇ ਅਸਥਾਈ ਪਾਬੰਦੀ

07/16/2019 10:38:52 AM

ਮੁੰਬਈ—ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀ.ਜੀ.ਸੀ.ਏ. ਨੇ ਵੱਖ-ਵੱਖ ਹਾਦਸਿਆਂ ਦੇ ਬਾਅਦ ਜੁਲਾਈ 'ਚ ਹੁਣ ਤੱਕ ਵੱਖ-ਵੱਖ ਏਅਰਲਾਈਨ ਦੇ 20 ਤੋਂ ਜ਼ਿਆਦਾ ਪਾਇਲਟਾਂ ਨੂੰ ਅਸਥਾਈ ਰੂਪ ਨਾਲ ਡਿਊਟੀ ਤੋਂ ਹਟਾ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਕਿਹਾ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਪਾਇਲਟਾਂ ਨੂੰ ਜਹਾਜ਼ ਉਡਾਉਣ ਨੂੰ ਲੈ ਕੇ ਤਿੰਨ ਤੋਂ ਛੇ ਮਹੀਨੇ ਲਈ ਪਾਬੰਦੀ ਲਗਾਈ ਗਈ ਹੈ। ਇਕ ਮਹੀਨੇ 'ਚ ਹਵਾਈ ਜਹਾਜ਼ ਦੇ ਰਨਵੇ ਤੋਂ ਬਾਹਰ ਨਿਕਲਣ/ਫਿਸਲਣ ਵਰਗੀਆਂ ਪੰਜ ਘਟਨਾਵਾਂ ਹੋਈਆਂ। ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਅਸੀਂ ਕਈ ਘਟਨਾਵਾਂ ਦੇਖੀਆਂ ਜਿਸ ਕਾਰਨ ਇਨ੍ਹਾਂ ਪਾਇਲਟਾਂ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਹੈ। ਅਸੀਂ ਹੁਣ ਤੱਕ 20 ਤੋਂ ਜ਼ਿਆਦਾ ਪਾਇਲਟਾਂ 'ਤੇ ਅਸਥਾਈ ਤੌਰ 'ਤੇ ਜਹਾਜ਼ ਉਡਾਉਣ ਨੂੰ ਲੈ ਕੇ ਪਾਬੰਦੀ ਲਗਾਈ ਹੈ। ਜਾਂਚ ਅਜੇ ਬਾਕੀ ਹੈ। ਅਧਿਕਾਰੀ ਨੇ ਕਿਹਾ ਕਿ ਇਸ 'ਚ ਕੁਝ ਘਟਨਾਵਾਂ ਦੀ ਜਾਂਚ ਨੂੰ ਜਹਾਜ਼ ਹਾਦਸੇ ਜਾਂਚ ਬਿਊਰੋ ਦੇ ਹਵਾਲੇ ਕੀਤਾ ਗਿਆ ਹੈ। ਹੋਰ ਘਟਨਾਵਾਂ ਦੀ ਜਾਂਚ ਦਾ ਕੰਮ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਖੁਦ ਕਰ ਰਿਹਾ ਹੈ।

Aarti dhillon

This news is Content Editor Aarti dhillon