ਜ਼ਿਪ ਇਲੈਕਟ੍ਰਿਕ ਦੇ ਬੇੜੇ ''ਚ ਅਗਲੇ 3 ਸਾਲਾਂ ''ਚ ਸ਼ਾਮਲ ਹੋਣਗੇ 2 ਲੱਖ ਵਾਹਨ, ਖ਼ਰਚ ਹੋਣਗੇ 30 ਕਰੋੜ ਡਾਲਰ

05/29/2023 3:58:26 PM

ਨਵੀਂ ਦਿੱਲੀ: ਇਲੈਕਟ੍ਰਿਕ ਟਰਾਂਸਪੋਰਟੇਸ਼ਨ ਸਟਾਰਟਅੱਪ ਜ਼ਿਪ ਇਲੈਕਟ੍ਰਿਕ ਨੇ ਅਗਲੇ ਤਿੰਨ ਸਾਲਾਂ ਵਿੱਚ ਦੋ ਲੱਖ ਵਾਹਨਾਂ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰਨ ਦਾ ਟੀਚਾ ਰੱਖਿਆ ਹੈ। ਕੰਪਨੀ ਨੂੰ ਵਿਸਥਾਰ ਲਈ $300 ਮਿਲੀਅਨ ਦੀ ਲੋੜ ਹੋਵੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸੰਸਥਾਪਕ ਆਕਾਸ਼ ਗੁਪਤਾ ਵਲਂ ਇਹ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਮੁੰਬਈ, ਪੁਣੇ ਅਤੇ ਹੈਦਰਾਬਾਦ ਵਰਗੇ ਨਵੇਂ ਸ਼ਹਿਰਾਂ 'ਚ ਪ੍ਰਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਇਸ ਸਾਲ 500 ਕਰੋੜ ਰੁਪਏ ਦੀ ਆਮਦਨ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਪਿਛਲੇ ਸਾਲ ਕੰਪਨੀ ਦੀ ਆਮਦਨ 125 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਐਗਰੋ ਚੰਗੇ ਭਾਅ 'ਤੇ ਖ਼ਰੀਦੇਗੀ ਇਹ ਫ਼ਸਲਾਂ

ਗੁਪਤਾ ਨੇ ਕਿਹਾ, “ਸਾਡੇ ਕੋਲ ਇਸ ਸਮੇਂ 13,500 ਵਾਹਨ ਹਨ। ਅਸੀਂ ਕਿੰਨੀ ਤੇਜ਼ੀ ਨਾਲ 2,00,000 ਤੱਕ ਪਹੁੰਚ ਸਕਦੇ ਹਾਂ, ਇਸ ਲਈ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਅਸੀਂ ਸਾਂਝੇਦਾਰੀ ਬਣਾ ਰਹੇ ਹਾਂ, ਅਸੀਂ ਤਕਨਾਲੋਜੀ ਬਣਾ ਰਹੇ ਹਾਂ। ਅਸੀਂ ਖੋਜ ਅਤੇ ਵਿਕਾਸ ਲਈ ਟੀਮਾਂ ਬਣਾ ਰਹੇ ਹਾਂ। ਅਸੀਂ ਇਸ ਨੂੰ ਕਈ ਬਾਜ਼ਾਰਾਂ ਵਿੱਚ ਕਰ ਰਹੇ ਹਾਂ।" ਦੋ ਲੱਖ ਯੂਨਿਟਾਂ ਦੇ ਬੇੜੇ ਤੱਕ ਪਹੁੰਚਣ 'ਚ ਕਿੰਨਾ ਸਮਾਂ ਲੱਗੇਗਾ, ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ 'ਚ ਤਿੰਨ ਸਾਲ ਲੱਗਣਗੇ। Zipp ਈ-ਕਾਮਰਸ ਅਤੇ ਖਾਣ-ਪੀਣ ਦਾ ਸਾਮਾਨ, ਕਰਿਆਨੇ ਦੀ ਡਿਲਿਵਰੀ ਕਰਨ ਵਾਲੀਆਂ ਕੰਪਨੀਆਂ ਜਿਵੇਂ Swiggy, Zomato, Amazon, Myntra, Delhivery ਅਤੇ FarmEasy ਦੀ ਸੇਵਾ ਕਰਦਾ ਹੈ। ਕੰਪਨੀ ਦੀ ਮੌਜੂਦਗੀ ਵਰਤਮਾਨ ਵਿੱਚ ਦਿੱਲੀ-ਐਨਸੀਆਰ ਅਤੇ ਬੈਂਗਲੁਰੂ ਵਿੱਚ ਹੈ।

ਇਹ ਵੀ ਪੜ੍ਹੋ : 2000 ਦੇ ਨੋਟਾਂ ਨੇ ਭੰਬਲਭੂਸੇ 'ਚ ਪਾਏ ਲੋਕ, ਪੈਟਰੋਲ ਪੰਪ ਵਾਲਿਆਂ ਨੇ RBI ਤੋਂ ਕੀਤੀ ਇਹ ਖ਼ਾਸ ਮੰਗ

ਗੁਪਤਾ ਨੇ ਕਿਹਾ, “ਅਸੀਂ ਹੋਰ ਬਾਜ਼ਾਰਾਂ ਵਿੱਚ ਵਿਸਤਾਰ ਕਰ ਰਹੇ ਹਾਂ। ਅਸੀਂ ਮੁੰਬਈ ਅਤੇ ਫਿਰ ਪੁਣੇ, ਹੈਦਰਾਬਾਦ ਵਰਗੇ ਬਾਜ਼ਾਰਾਂ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹਾਂ।” ਫੰਡਿੰਗ ਬਾਰੇ ਪੁੱਛੇ ਜਾਣ 'ਤੇ, ਉਸਨੇ ਕਿਹਾ ਕਿ ਕੰਪਨੀ ਫਿਲਹਾਲ ਹੋਰ ਫੰਡ ਇਕੱਠਾ ਨਹੀਂ ਕਰੇਗੀ। ਕੰਪਨੀ ਨੇ ਹਾਲ ਹੀ ਵਿੱਚ ਸੀਰੀਜ਼ ਬੀ ਫੰਡਿੰਗ ਨੂੰ ਪੂਰਾ ਕੀਤਾ ਹੈ। ਇਸ ਕਾਰੋਬਾਰ ਵਿੱਚ ਵਿਸਥਾਰ ਦੀ ਬਹੁਤ ਗੁੰਜਾਇਸ਼ ਹੈ। ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ, ਕੰਪਨੀ ਨੂੰ $250 ਮਿਲੀਅਨ ਤੋਂ $300 ਮਿਲੀਅਨ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

rajwinder kaur

This news is Content Editor rajwinder kaur