ਕਰਵਾਚੌਥ ’ਤੇ ਦੇਸ਼ ਭਰ ਦੇ ਬਾਜ਼ਾਰ ਰਹਿਣਗੇ ਗੁਲਜ਼ਾਰ, 15,000 ਕਰੋੜ ਦੇ ਕਾਰੋਬਾਰ ਦੀ ਸੰਭਾਵਨਾ

10/31/2023 11:13:19 AM

ਨਵੀਂ ਦਿੱਲੀ (ਇੰਟ.)– ਕਰਵਾਚੌਥ ਦੇ ਖ਼ਾਸ ਮੌਕੇ 'ਤੇ ਖਰੀਦਦਾਰੀ ਨੂੰ ਲੈ ਕੇ ਦਿੱਲੀ ਸਮੇਤ ਦੇਸ਼ ਭਰ ਦੇ ਬਾਜ਼ਾਰਾਂ ’ਚ ਕਾਫ਼ੀ ਰੌਣਕ ਦਿਖਾਈ ਦੇ ਰਹੀ ਹੈ। ਇਸ ਮੌਕੇ ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ ਦੇਸ਼ ਭਰ ’ਚ ਕਰਵਾਚੌਥ ਦਾ ਕਾਰੋਬਾਰ 15,000 ਕਰੋੜ ਰੁਪਏ ਤੋਂ ਵੱਧ ਦਾ ਹੋਵੇਗਾ। ਇਕੱਲੇ ਦਿੱਲੀ ’ਚ ਹੀ ਕਰਵਾਚੌਥ ’ਤੇ ਲਗਭਗ ਡੇਢ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਣ ਦੀ ਉਮੀਦ ਹੈ। ਉਂਝ ਤਾਂ ਕਰਵਾਚੌਥ ਔਰਤਾਂ ਦਾ ਤਿਓਹਾਰ ਹੈ ਪਰ ਹੁਣ ਪਤਨੀ ਦਾ ਸਾਥ ਦੇਣ ਲਈ ਮਰਦ ਵੀ ਕਰਵਾਚੌਥ ਦਾ ਵਰਤ ਰੱਖਣ ਲੱਗ ਗਏ ਹਨ।

ਇਹ ਵੀ ਪੜ੍ਹੋ - 1 ਨਵੰਬਰ ਤੋਂ ਹੋ ਸਕਦੇ ਨੇ ਇਹ ਵੱਡੇ ਬਦਲਾਅ, ਦੀਵਾਲੀ ਤੋਂ ਪਹਿਲਾ ਜੇਬ 'ਤੇ ਪਵੇਗਾ ਸਿੱਧਾ ਅਸਰ

ਇਸ ਸਬੰਧ ਵਿੱਚ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਆਉਂਦੀ 1 ਨਵੰਬਰ ਯਾਨੀ ਬੁੱਧਵਾਰ ਨੂੰ ਕਰਵਾਚੌਥ ਦਾ ਤਿਓਹਾਰ ਹੈ। ਭਾਰਤ ’ਚ ਇਹ ਤਿਓਹਾਰ ਖੁਸ਼ਕਿਸਮਤੀ ਦਾ ਪ੍ਰਤੀਕ ਹੈ। ਸੁਹਾਗਣ ਔਰਤਾਂ ਇਸ ਦਿਨ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰ ਕੇ ਰਾਤ ਵੇਲੇ ਚੰਦਰਮਾ ਦੇ ਦਰਸ਼ਨ ਅਤੇ ਪੂਜਾ ਕਰ ਕੇ ਆਪਣਾ ਵਰਤ ਖੋਲ੍ਹਦੀਆਂ ਹਨ। ਦਿਨ ਵੇਲੇ ਔਰਤਾਂ ਕਰਵਾ ਦੇਵੀ ਦੀ ਪੂਜਾ ਕਰਦੀਆਂ ਹਨ ਅਤੇ ਕਰਵਾ ਮਾਤਾ ਦੀ ਕਥਾ ਕਰ ਕੇ ਜਾਂ ਸੁਣ ਕੇ ਆਪਣੇ ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਦੁਆ ਕਰਦੀਆਂ ਹਨ।

ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ

ਪੂਰੀ ਤਰ੍ਹਾਂ ਸਜੇ ਬਾਜ਼ਾਰ
ਪਿਛਲੇ ਕਈ ਦਿਨਾਂ ਤੋਂ ਕਰਵਾਚੌਥ ਦੇ ਪਵਿੱਤਰ ਤਿਓਹਾਰ ਨੂੰ ਲੈ ਕੇ ਦਿੱਲੀ ਅਤੇ ਦੇਸ਼ ਦੇ ਬਾਜ਼ਾਰਾਂ ’ਚ ਔਰਤਾਂ ਦੀ ਚਹਿਲ-ਪਹਿਲ ਕਾਫ਼ੀ ਜ਼ਿਆਦਾ ਹੈ। ਕਰਵਾਚੌਥ ਦੇ ਮੌਕੇ ਖਰੀਦਦਾਰੀ ਕਰਨ ਦੇ ਲਈ ਔਰਤਾਂ ਵੱਡੀ ਗਿਣਤੀ ’ਚ ਬਾਜ਼ਾਰਾਂ ’ਚ ਆ ਰਹੀਆਂ ਹਨ। ਇਸ ਲਈ ਦੁਕਾਨਦਾਰਾਂ ਨੇ ਵੀ ਵਿਆਪਕ ਪੱਧਰ ’ਤੇ ਕਾਫ਼ੀ ਤਿਆਰੀਆਂ ਕੀਤੀਆਂ ਹੋਈਆਂ ਹਨ। 

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕੇਂਦਰ ਸਰਕਾਰ ਨੂੰ ਲੈਣਾ ਪਿਆ ਅਹਿਮ ਫ਼ੈਸਲਾ

ਭਰਤੀਆਂ ਅਤੇ ਖੰਡੇਲਵਾਲ ਨੇ ਦੱਸਿਆ ਕਿ ਕਰਵਾਚੌਥ ’ਤੇ ਜਿਊਲਰੀ ਤੋਂ ਲੈ ਕੇ ਕੱਪੜੇ, ਮੇਕਅਪ ਸਮੱਗਰੀ, ਸਾੜ੍ਹੀਆਂ, ਪੂਜਾ ਕੈਲੰਡਰ ਅਤੇ ਪੂਜਾ ਸਮੱਗਰੀ ਜਿਸ ’ਚ ਪੂਜਾ ਲਈ ਕਰਵਾ, ਛਾਨਣੀ, ਦੀਵਾ, ਫੁੱਲਬੱਤੀ ਅਤੇ ਪੂਜਾ ਨਾਲ ਜੁੜੀ ਹੋਰ ਸਮੱਗਰੀ ਦੀ ਖਰੀਦਾਦਾਰੀ ਕੀਤੀ ਜਾਏਗੀ। ਜ਼ਿਆਦਾਤਰ ਔਰਤਾਂ ਕਥਾ ਦੀ ਕਿਤਾਬ ਅਤੇ ਦੀਵਿਆਂ ਦੀ ਵੀ ਖਰੀਦਦਾਰੀ ਕਰਦੀਆਂ ਹਨ। ਇਸ ਤੋਂ ਇਲਾਵਾ ਵਸਤਾਂ ’ਚ ਕੱਚੇ ਦੀਆਂ ਲਾਲ ਚੂੜੀਆਂ, ਬਿੱਛੂਏ, ਝਾਂਜਰਾ, ਲਾਕੇਟ ਅਤੇ ਚੂੜੇ ਸਮੇਤ ਵੱਖ-ਵੱਖ ਕਿਸਮ ਦੇ ਕਰਵੇ ਦੀ ਥਾਲੀ ਆਦਿ ਖਰੀਦੇ ਜਾਂਦੇ ਹਨ। ਇਸ ਵਾਰ ਚਾਂਦੀ ਨਾਲ ਬਣੇ ਕਰਵੇ ਵੀ ਬਾਜ਼ਾਰ ’ਚ ਮੁਹੱਈਆ ਹਨ, ਜਿਨ੍ਹਾਂ ਦੀ ਮੰਗ ਵਧੇਰੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ - Dream11 ਸਣੇ ਆਨਲਾਈਨ ਗੇਮਿੰਗ ਕੰਪਨੀਆਂ ’ਚ ਦਹਿਸ਼ਤ, ਸਰਕਾਰ ਨੇ ਭੇਜਿਆ 1 ਲੱਖ ਕਰੋੜ ਦਾ GST ਨੋਟਿਸ

ਮਹਿੰਦੀ ਦਾ ਵੀ ਬੰਪਰ ਕਾਰੋਬਾਰ
ਕਰਵਾਚੌਥ ਦੀ ਪੂਜਾ ’ਚ ਸ਼ੁੱਧ ਦੇਸੀ ਘਿਓ, ਗੰਗਾਜਲ, ਚੌਲ, ਮਿਠਾਈ, ਲਾਲ ਮਹਾਵਰ (ਰੰਗ), ਕੰਘੀ, ਬਿੰਦੀ, ਚੂੜੀਆਂ, ਮਹਿੰਦੀ, ਚੁੰਨੀ, ਸ਼ਿਵ ਪਾਰਵਤੀ ਅਤੇ ਭਗਵਾਨ ਗਣੇਸ਼ ਦੀ ਇਕ ਫੋਟੋ, ਵਰਤ ਕਥਾ ਦੀ ਕਿਤਾਬ, ਦੀਵਾ, ਗੌਰੀ ਬਣਾਉਣ ਲਈ ਮਿੱਟੀ ਜਾਂ ਗਾਂ ਦਾ ਗੋਬਰ, ਕਣਕ, ਪਾਣੀ ਦਾ ਲੋਟਾ, ਕੱਚਾ ਦੁੱਧ, ਸਿੰਦੂਰ, ਅਗਰਬੱਤੀ, ਫਲ-ਫੁੱਲ ਆਦਿ ਰੱਖੇ ਜਾਂਦੇ ਹਨ। ਖੰਡੇਲਵਾਲ ਨੇ ਇਹ ਵੀ ਦੱਸਿਆ ਕਿ ਕਰਵਾਚੌਥ ਦੇ ਤਿਓਹਾਰ ’ਤੇ ਮਹਿੰਦੀ ਲਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਸ ਲਈ ਦੇਸ਼ ਭਰ ’ਚ ਮਹਿੰਦੀ ਦਾ ਬੰਪਰ ਕਾਰੋਬਾਰ ਹੁੰਦਾ ਹੈ। ਬਾਜ਼ਾਰਾਂ, ਮੰਦਰਾਂ ਅਤੇ ਹੋਰ ਜਨਤਕ ਸਥਾਨਾਂ ’ਤੇ ਮਹਿੰਦੀ ਲਾਉਣ ਵਾਲੇ ਬੈਠ ਜਾਂਦੇ ਹਨ ਅਤੇ ਉਨ੍ਹਾਂ ਕੋਲ ਮਹਿੰਦੀ ਲਗਵਾਉਣ ਵਾਲੀਆਂ ਔਰਤਾਂ ਦੀ ਲਾਈਨ ਲੱਗੀ ਰਹਿੰਦੀ ਹੈ। ਦਿੱਲੀ ’ਚ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਇਕ ਅਜਿਹੀ ਥਾਂ ਹੈ, ਜਿੱਥੇ ਹਜ਼ਾਰਾਂ ਔਰਤਾਂ ਹੱਥਾਂ ’ਤੇ ਮਹਿੰਦੀ ਲਗਵਾਉਂਦੀਆਂ ਹਨ।

ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur