ਮਾਰਕੀਟ ’ਚ ਦੀਵਾਲੀ ਦੀਆਂ ਰੌਣਕਾਂ , ਰੂਪ ਚੌਦਸ ਮੌਕੇ ਵਿਕੇ 15,000 ਕਰੋੜ ਦੇ ਬਿਊਟੀ ਪ੍ਰੋਡਕਟਸ

11/12/2023 5:01:47 PM

ਨਵੀਂ ਦਿੱਲੀ (ਯੂ. ਐੱਨ. ਆਈ.) – ਦੀਵਾਲੀ ਨੂੰ ਲੈ ਕੇ ਬਾਜ਼ਾਰਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕੋਵਿਡ-19 ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਬਿਨਾਂ ਕਿਸੇ ਡਰ ਤੋਂ ਲੋਕ ਧੂਮਧਾਮ ਨਾਲ ਦੀਵਾਲੀ ਮਨਾਉਣ ਲਈ ਤਿਆਰ ਹੈ। ਇਹੀ ਕਾਰਨ ਹੈ ਕਿ ਮਾਰਕੀਟ ’ਚ ਰੌਣਕ ਵੀ ਦਿਖਾਈ ਦੇ ਰਹੀ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਵਲੋਂ ਪਹਿਲਾਂ ਜਾਰੀ ਇਕ ਅਨੁਮਾਨ ਮੁਤਾਬਕ ਇਸ ਸਾਲ ਦੀਵਾਲੀ ਦੇ ਤਿਓਹਾਰ ਦੇ ਸੀਜ਼ਨ ਵਿਚ ਲਗਭਗ 3.5 ਲੱਖ ਕਰੋੜ ਰੁਪਏ ਦੇ ਵਪਾਰ ਦਾ ਮੁਲਾਂਕਣ ਕੀਤਾ ਗਿਆ ਸੀ ਜੋ ਨਿਸ਼ਚਿਤ ਤੌਰ ’ਤੇ ਪਾਰ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ :     ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੀ ਵੱਡੀ ਕਾਰਵਾਈ, ਟੋਰਾਂਟੋ ਏਅਰਪੋਰਟ ਤੋਂ ਕਾਬੂ ਕੀਤੇ 10 ਸ਼ੱਕੀ

ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਅੱਜ ਸ਼ਨੀਵਾਰ ਨੂੰ ਰੂਪ ਚਤੁਰਦਸ਼ੀ ਮਨਾਈ ਗਈ ਅਤੇ ਇਸ ਦਿਨ ਸੁੰਦਰਤਾ ਉਤਪਾਦ ਖਰੀਦਣ ਦੀ ਵੱਡੀ ਮਾਨਤਾ ਹੈ। ਔਰਤਾਂ ਵਲੋਂ ਅੱਜ ਦੇ ਹੋਰ ਵਸਤਾਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਬਿਊਟੀ ਪ੍ਰੋਡਕਟਸ ਅਤੇ ਹੋਰ ਸੁੰਦਰਤਾ ਉਤਪਾਦ ਖਰੀਦੇ ਜਾਂਦੇ ਹਨ। ਇਸ ਵਾਰ ਵੀ ਔਰਤਾਂ ਨੇ ਰਿਕਾਰਡ ਤੋੜ ਦਿੱਤਾ ਹੈ ਅਤੇ ਕੈਟ ਮੁਤਾਬਕ ਅੱਜ ਦੇਸ਼ ਭਰ ਵਿਚ ਔਰਤਾਂ ਨੇ ਲਗਭਗ 15 ਹਜ਼ਾਰ ਕਰੋੜ ਰੁਪਏ ਦੇ ਬਿੰਦੀ-ਲਿਪਸਟਿਕ ਯਾਨੀ ਬ੍ਰਾਂਡੇਡ ਅਤੇ ਨਾਨ-ਬ੍ਰਾਂਡੇਡ ਸੁੰਦਰਤਾ ਉਤਪਾਦ ਖਰੀਦੇ।

ਇਹ ਵੀ ਪੜ੍ਹੋ :    ਇਸ ਦੇਸ਼ ਵਿੱਚ 24 ਘੰਟਿਆਂ 'ਚ 1400 ਵਾਰ ਆਇਆ ਭੂਚਾਲ! ਸਟੇਟ ਐਮਰਜੈਂਸੀ ਲਾਗੂ

ਮਨਾਈ ਜਾ ਰਹੀ ਹੈ ਵੋਕਲ ਫਾਰ ਲੋਕਲ ਦੀਵਾਲੀ

ਸੁੰਦਰਤਾ ਅਤੇ ਆਰੋਗਿਆ ਦੇ ਤਿਓਹਾਰ ’ਤੇ ਲੋਕ ਵਟਣਾ ਮਲ ਕੇ ਇਸ਼ਨਾਨ ਕਰਦੇ ਹਨ। ਮਾਨਤਾ ਮੁਤਾਬਕ ਇਸ ਦਿਨ ਵਟਣੇ ਮਲ ਕੇ ਨਹਾਉਣ ਨਾਲ ਰੂਪ ’ਚ ਨਿਖਾਰ ਆਉਂਦਾ ਹੈ ਅਤੇ ਆਰੋਗਿਆ ’ਚ ਵਾਧਾ ਹੁੰਦਾ ਹੈ। ਪ੍ਰਵੀਨ ਨੇ ਦੱਸਿਆ ਕਿ ਅੱਜ ਦੇ ਦਿਨ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਵਲੋਂ ਬਣਾਏ ਮਿੱਟੀ ਦੇ ਦੀਵੇ, ਭਗਵਾਨ ਦੀ ਮੂਰਤੀ, ਵੰਦਨਵਾਰ, ਸ਼ੁੱਭ-ਲਾਭ ਦੇ ਚਿੱਤਰ, ਲਕਸ਼ਮੀ ਜੀ ਦੇ ਸ਼ੁੱਭ ਚਿੰਨ੍ਹਾਂ ਦੇ ਚਿੱਤਰ ਖਰੀਦੇ ਜਾਣਗੇ।

ਇਕ ਅਨੁਮਾਨ ਮੁਤਾਬਕ ਦੇਸ਼ ਭਰ ਵਿਚ ਅੱਜ ਲਗਭਗ 2 ਹਜ਼ਾਰ ਕਰੋੜ ਰੁਪਏ ਦੇ ਇਨ੍ਹਾਂ ਸਾਮਾਨ ਦੀ ਵਿਕਰੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੀਵਾਲੀ ‘ਵੋਕਲ ਫਾਰ ਲੋਕਲ’ ਦੇ ਸੱਦੇ ਤੋਂ ਬਾਅਦ ਇਨ੍ਹਾਂ ਵਸਤਾਂ ਦੀ ਵਿਕਰੀ ਵਿਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ :   ਪਾਕਿਸਤਾਨ ਸਰਕਾਰ ਵੱਲੋਂ ਬੀਤੀ ਰਾਤ ਰਿਹਾਅ ਕੀਤੇ ਗਏ 80 ਦੇ ਕਰੀਬ ਭਾਰਤੀ ਮਛੇਰੇ

ਕੈਟ ਦੇ ਕੌਮੀ ਪ੍ਰਧਾਨ ਵਿਪਿਨ ਆਹੂਜਾ ਨੇ ਕਿਹਾ ਕਿ ਦੀਵਾਲੀ ਮੌਕੇ ਦੇਸ਼ ਭਰ ਦੇ ਵਪਾਰੀ ਆਪਣੀ ਦੁਕਾਨ, ਅਦਾਰੇ, ਸ਼ੋਅਰੂਮ ਅਤੇ ਗੋਦਾਮ ਵਿਚ ਲਕਸ਼ਮੀ ਪੂਜਾ ਕਰਨਗੇ। ਤਕਨਾਲੋਜੀ ਦੀ ਵਧਦੀ ਵਰਤੋਂ ਦੇ ਲਿਹਾਜ ਨਾਲ ਦੀਵਾਲੀ ਪੂਜਾ ਵਿਚ ਬਾਇਓਮੈਟ੍ਰਿਕ ਮਸ਼ੀਨ, ਪੇਮੈਂਟ ਉਪਕਰਨ, ਮੋਬਾਇਲ ਨਾਲ ਅਟੈਚ ਹੋਣ ਵਾਲੇ ਈਅਰਫੋਨ ਦੀ ਵੀ ਪੂਜਾ ਕੀਤੀ ਜਾਏਗੀ।

ਸ਼੍ਰੀ ਗਣੇਸ਼, ਸ਼੍ਰੀ ਲਕਸ਼ਮੀ, ਸ਼੍ਰੀ ਕੁਬੇਰ, ਸ਼੍ਰੀ ਹਨੂੰਮਾਨ ਦੇ ਨਾਲ ਲੈਪਟਾਪ, ਕੰਪਿਊਟਰ, ਪ੍ਰਿੰਟਰ ਦੀ ਵੀ ਪੂਜਾ ਹੋਵੇਗੀ ਅਤੇ ਵਪਾਰ ’ਚ ਵਾਧੇ ਦੀ ਕਾਮਨਾ ਕੀਤੀ ਜਾਏਗੀ।

ਇਹ ਵੀ ਪੜ੍ਹੋ :    ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur