ਕੇਰਲ ਸੈਰ-ਸਪਾਟਾ ਨਿਵੇਸ਼ਕ ਬੈਠਕ ’ਚ ਜੁਟਾਇਆ 15,000 ਕਰੋੜ ਰੁਪਏ ਦਾ ਨਿਵੇਸ਼ : ਸਰਕਾਰ

11/18/2023 10:48:08 AM

ਤਿਰੂਵਨੰਤਪੁਰਮ (ਭਾਸ਼ਾ)– ਕੇਰਲ ਸਰਕਾਰ ਨੇ ਕਿਹਾ ਕਿ ਉਸ ਵਲੋਂ ਆਯੋਜਿਤ ਪਹਿਲੀ ਸੈਰ-ਸਪਾਟਾ ਨਿਵੇਸ਼ਕ ਬੈਠਕ (ਟੀ. ਆਈ. ਐੱਮ.) ਨਾਲ ਸੰਸਾਰਿਕ ਮਹਾਮਾਰੀ ਤੋਂ ਬਾਅਦ ਦੇ ਯੁੱਗ ’ਚ ਸੂਬਾ ਸਰਕਾਰ ਦੀ ਯਾਤਰਾ ਅਤੇ ਪ੍ਰਾਹੁਣਚਾਰੀ ਖੇਤਰ ਦੀ ਪਹਿਲ ਨੂੰ ਕਾਫ਼ੀ ਉਤਸ਼ਾਹ ਮਿਲਿਆ ਹੈ। ਕੇਰਲ ਸੈਰ-ਸਪਾਟਾ ਵਿਭਾਗ ਵਲੋਂ ਜਾਰੀ ਪ੍ਰੈੱਸ ਕਾਨਫਰੰਸ ਮੁਤਾਬਕ ਇਸ ਆਯੋਜਨ ਵਿਚ ਖੇਤਰ ਲਈ 15,116.65 ਕਰੋੜ ਰੁਪਏ ਜੁਟਾਏ ਗਏ। 

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਇਸ ’ਚ ਇਕ ਸਮਝੌਤਾ ਮੰਗ ਪੱਤਰ ਵੀ ਸ਼ਾਮਲ ਹੈ, ਜਿਸ ਵਿਚ ਕੇਰਲ ਸੈਰ-ਸਪਾਟਾ ਨੇ 250 ਕਰੋੜ ਰੁਪਏ ਦੇ ‘ਹਾਊਸਬੋਟ ਹੋਟਲ ਪ੍ਰਾਜੈਕਟ’ ਲਈ ਤਮਾਰਾ ਲੀਜ਼ਰ ਐਕਸਪੀਰੀਐਂਸ ਨਾਲ ਹਸਤਾਖਰ ਕੀਤੇ ਹਨ। ਬੈਂਗਲੁਰੂ ਸਥਿਤ ਪ੍ਰਾਹੁਣਚਾਰੀ ਸਮੂਹ ਆਲਾਪਪੁਝਾ ਅਤੇ ਕਨੂਰ ਜ਼ਿਲ੍ਹਿਆਂ ਵਿਚ ਇਸ ਯੋਜਨਾ ਨੂੰ ਆਕਾਰ ਦੇਵੇਗਾ। ਟੀ. ਆਈ. ਐੱਮ. 2023 ਵਿਚ ਕਰੀਬ 500 ਨਿਵੇਸ਼ਕਾਂ ਅਤੇ ਉੱਦਮੀਆਂ ਨੇ ਹਿੱਸਾ ਲਿਆ। ਇਸ ’ਚੋਂ 46 ਸਟਾਰਟਅਪ ਅਤੇ ਪ੍ਰਾਹੁਣਚਾਰੀ ਖੇਤਰ ਦੀ ਤਜ਼ਰਬੇਕਾਰ 118 ਨਿਵੇਸ਼ਕ ਸ਼ਾਮਲ ਹਨ। 

ਇਹ ਵੀ ਪੜ੍ਹੋ - ਲੋਕਾਂ ਦੇ ਸਿਰ ਚੜ੍ਹਿਆ ਵਿਸ਼ਵ ਕੱਪ ਫਾਈਨਲ ਦਾ ਕ੍ਰੇਜ਼, ਹੋਟਲ ਹੋਏ ਫੁੱਲ, ਅਸਮਾਨੀ ਪੁੱਜੇ ਹਵਾਈ ਕਿਰਾਏ

ਦੱਸ ਦੇਈਏ ਕਿ ਕੁੱਲ 75 ਯੋਜਨਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ’ਚੋਂ 52 ਨਿੱਜੀ ਖੇਤਰ ਤੋਂ ਸਨ। ਉਨ੍ਹਾਂ ਨੇ ਨਿਵੇਸ਼ ਪ੍ਰਸਤਾਵਾਂ ’ਚ ਯੋਗਦਾਨ ਦਿੱਤਾ। ਸੈਰ-ਸਪਾਟਾ ਵਿਭਾਗ ਵਲੋਂ ਪ੍ਰਸਤਾਵਿਤ 23 ਯੋਜਨਾਵਾਂ ਤੋਂ ਇਲਾਵਾ 16 ਯੋਜਨਾਵਾਂ ਨੂੰ ਜਨਤਕ ਨਿੱਜੀ ਭਾਈਵਾਲੀ ਵਜੋਂ ਪ੍ਰਸਤਾਰਿਤ ਕੀਤਾ ਗਿਆ। ਸੂਬੇ ਦੀ ਰਾਜਧਾਨੀ ਵਿਚ ਵੀਰਵਾਰ ਨੂੰ ਦਿਨ ਭਰ ਚੱਲੇ ਵਿਚਾਰ-ਵਟਾਂਦਰੇ ਤੋਂ ਬਾਅਦ ਸੈਰ-ਸਪਾਟਾ ਵਿਭਾਗ ਨੇ ਇਕ ਸਮਰਪਿਤ ਸਹੂਲਤ ਕੇਂਦਰ ਸਥਾਪਿਤ ਕਰਨ ਦਾ ਵੀ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ - ਏਅਰ ਇੰਡੀਆ ਦੇ ਪਾਇਲਟ ਦੀ ਦਿੱਲੀ ਏਅਰਪੋਰਟ 'ਤੇ ਮੌਤ, 3 ਮਹੀਨਿਆਂ 'ਚ ਤੀਜੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur