ਜਲਦੀ ਦੌੜੇਗੀ ਬੁਲੇਟ ਟ੍ਰੇਨ, ਦੇਸ਼ ''ਚ ਬਣਾਏ ਜਾਣਗੇ 100 ਹਵਾਈ ਅੱਡੇ : ਨਿਰਮਲਾ ਸੀਤਾਰਮਨ

02/01/2020 12:34:14 PM

ਨਵੀਂ ਦਿੱਲੀ — ਸਰਕਾਰ ਦੇਸ਼ ਵਿਚ ਬੁਨਿਆਦੀ ਢਾਂਚੇ ਨੂੰ ਉਤਸ਼ਾਹਤ ਕਰਨ ਲਈ ਭਾਰੀ ਨਿਵੇਸ਼ ਕਰੇਗੀ। ਇਸ ਦੇ ਤਹਿਤ ਆਧੁਨਿਕ ਰੇਲਵੇ ਸਟੇਸ਼ਨ, ਹਵਾਈ ਅੱਡੇ, ਬੱਸ ਅੱਡੇ, ਲੌਜਿਸਟਿਕ ਸੈਂਟਰ ਬਣਾਏ ਜਾਣਗੇ। ਬੁਨਿਆਦੀ ਢਾਂਚਾ ਕੰਪਨੀਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੇ ਸਟਾਰਟਅੱਪ ਵਿਚ ਨੌਜਵਾਨਾਂ ਨੂੰ ਸ਼ਾਮਲ ਕਰਨ। ਦਿੱਲੀ-ਮੁੰਬਈ ਐਕਸਪ੍ਰੈਸ ਵੇਅ, ਚੇਨਈ-ਬੈਂਗਲੁਰੂ ਐਕਸਪ੍ਰੈਸ ਵੇਅ ਜਲਦੀ ਹੀ ਮੁਕੰਮਲ ਹੋ ਜਾਵੇਗਾ।

6000 ਕਿ.ਮੀ. ਵਾਲੇ ਹਾਈਵੇ ਮਾਨਿਟਾਈਜ਼ ਕੀਤਾ ਜਾਵੇਗਾ, ਦੇਸ਼ ਵਿਚ 2024 ਤਕ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ। 24000 ਕਿ.ਮੀ. ਟ੍ਰੇਨ ਨੂੰ ਇਲੈਕਟ੍ਰਾਨਿਕ ਬਣਾਇਆ ਜਾਵੇਗਾ। ਤੇਜਸ ਰੇਲ ਗੱਡੀਆਂ ਦੀ ਗਿਣਤੀ ਵਧਾਈ ਜਾਏਗੀ, ਜਿਹੜੀ ਕਿ ਸੈਰ-ਸਪਾਟੇ ਵਾਲੇ ਡੈਸਟੀਨੇਸ਼ਨ ਤੱਕ ਜਾਵੇਗੀ। ਮੁੰਬਈ-ਅਹਿਮਦਾਬਾਦ ਦਰਮਿਆਨ ਬੁਲੇਟ ਟ੍ਰੇਨ ਦਾ ਕੰਮ ਤੇਜ਼ ਕੀਤਾ ਜਾਵੇਗਾ। ਜਲ ਵਿਕਾਸ ਮਾਰਗ ਨੂੰ ਵਧਾਇਆ ਜਾਵੇਗਾ, ਆਸਾਮ ਤੱਕ ਇਸ ਮਾਰਗ ਨੂੰ ਵਧਾਉਣ ਦੀਆਂ ਯੋਜਨਾਵਾਂ ਹਨ। ਟਰਾਂਸਪੋਰਟ ਲਈ 1.70 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।