ਵਿਆਹਾਂ ਦੇ ਸੀਜ਼ਨ ''ਚ 10 ਫ਼ੀਸਦੀ ਮਹਿੰਗੇ ਹੋਏ ਕੱਟੇ ਅਤੇ ਪਾਲਿਸ਼ ਕੀਤੇ ਹੀਰੇ

12/12/2023 1:13:32 PM

ਬਿਜ਼ਨੈੱਸ ਡੈਸਕ : ਅੱਜ ਦੇ ਸਮੇਂ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਿਉਹਾਰੀ ਸੀਜ਼ਨ 'ਚ ਵੀ ਇਨ੍ਹਾਂ ਦੀਆਂ ਕੀਮਤਾਂ 'ਚ ਕਈ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲੇ ਹਨ। ਸੋਨੇ-ਚਾਂਦੀ ਦੇ ਵਾਂਗ ਹੀਰਿਆਂ ਦੀਆਂ ਕੀਮਤਾਂ ਵੀ ਅਸਮਾਨੀ ਪਹੁੰਚ ਗਈਆਂ ਹਨ। ਇਸ ਮਾਮਲੇ ਦੇ ਸਬੰਧ ਵਿੱਚ ਜਿਊਲਰਾਂ ਨੇ ਕਿਹਾ ਕਿ ਵਿਆਹ ਦੇ ਸੀਜ਼ਨ 'ਚ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ਦੀਆਂ ਕੀਮਤਾਂ 'ਚ ਨਾ ਸਿਰਫ਼ ਵਾਧਾ ਹੋਇਆ ਹੈ ਸਗੋਂ ਇਹ 10 ਫ਼ੀਸਦੀ ਮਹਿੰਗੇ ਵੀ ਹੋਏ ਹਨ। 

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਕਈ ਜਿਊਲਰਾਂ ਅਨੁਸਾਰ ਵਸਤੂਆਂ ਦੀ ਕਲੀਅਰਿੰਗ ਅਤੇ ਕੱਚੇ ਹੀਰੇ ਦੇ ਆਯਾਤ ਨੂੰ ਰੋਕਣ ਦੀ ਦੋਹਰੀ ਰਣਨੀਤੀ ਨੇ ਹੀਰਿਆਂ ਦੀ ਮੰਗ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਉਦਯੋਗ ਦੇ ਵਿਕਾਸ ਨੂੰ ਤੇਜ਼ ਵੀ ਕੀਤਾ ਹੈ। ਹੀਰਾ ਵਪਾਰ ਨੇ 15 ਦਸੰਬਰ ਨੂੰ ਖ਼ਤਮ ਹੋਣ ਵਾਲੇ ਦੋ ਮਹੀਨਿਆਂ ਲਈ ਭਾਰਤ ਵਿੱਚ ਕੱਟੇ ਅਤੇ ਪਾਲਿਸ਼ ਕੀਤੇ ਮੋਟੇ ਹੀਰਿਆਂ ਦਾ ਆਯਾਤ ਬੰਦ ਕਰਵਾ ਦਿੱਤਾ ਹੈ। ਇੱਕ ਮਹੀਨਾ ਪਹਿਲਾਂ ਮੰਦੀ ਦੇ ਦਬਾਅ ਦਾ ਸਾਹਮਣਾ ਕਰ ਰਹੇ ਅਮਰੀਕਾ ਵਿੱਚ ਕਮਜ਼ੋਰ ਨਿਰਯਾਤ ਦੇ ਵਿਚਕਾਰ ਵਾਧੂ ਸਪਲਾਈ ਕਾਰਨ ਹੀਰੇ ਦੀਆਂ ਕੀਮਤਾਂ ਵਿੱਚ 35 ਫ਼ੀਸਦੀ ਦੀ ਗਿਰਾਵਟ ਆਈ ਸੀ। 

ਇਹ ਵੀ ਪੜ੍ਹੋ - ਵੱਧਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਮਿਲੇਗੀ ਰਾਹਤ, ਹੁਣ ਇੰਨੇ ਰੁਪਏ ਸਸਤੇ ਹੋਣਗੇ ਗੰਢੇ

ਹਾਲਾਂਕਿ, ਜਿਊਲਰਾਂ ਅਨੁਸਾਰ ਹੀਰੇ ਦੀਆਂ ਉੱਚੀਆਂ ਕੀਮਤਾਂ ਦਾ ਅਜੇ ਤੱਕ ਹੀਰਿਆਂ ਦੇ ਗਹਿਣਿਆਂ ਦੀ ਵਿਕਰੀ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਿਆ। ਦੱਸ ਦੇਈਏ ਕਿ ਹੀਰੇ ਦੀ ਕੀਮਤ ਵਧਣ ਕਾਰਨ ਖਰੀਦਦਾਰ ਨੂੰ 1000 ਰੁਪਏ ਹੋਰ ਅਦਾ ਕਰਨੇ ਪੈ ਸਕਦੇ ਹਨ। ਜੇਕਰ ਇਸ ਦੌਰਾਨ ਪਿਛਲੇ ਸਾਲ ਦੇ ਵਿਆਹ ਸੀਜ਼ਨ ਦੇ ਮੁਕਾਬਲੇ ਇਸ ਸਾਲ ਦੇ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਹਿਸਾਬ ਨਾਲ ਹੀਰਿਆਂ ਦੇ ਗਹਿਣਿਆਂ ਵਿੱਚ 15 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur