10 ਸਰਕਾਰੀ ਬੈਂਕਾਂ ਨੇ ਇਕ ਸਾਲ 'ਚ 5500 ATM, 600 ਸ਼ਾਖਾਵਾਂ ਨੂੰ ਕੀਤਾ ਬੰਦ

08/22/2019 1:33:00 PM

ਨਵੀਂ ਦਿੱਲੀ — ਸਰਕਾਰੀ ਬੈਂਕਾਂ ਨੇ ਖਰਚੇ ਘਟਾਉਣ ਲਈ ਬੀਤੇ ਇਕ ਸਾਲ 'ਚ 5500 ਏ.ਟੀ.ਐਮ. ਅਤੇ 660 ਬੈਂਕ ਸ਼ਾਖਾਵਾਂ 'ਤੇ ਤਾਲਾ ਲਗਾ ਦਿੱਤਾ ਹੈ। ਖਬਰਾਂ ਅਨੁਸਾਰ ਦੇਸ਼ ਦੇ 10 ਵੱਡੇ ਬੈਂਕਾਂ ਨੇ ਜਿਹੜੇ ATM ਅਤੇ ਬੈਂਕ ਸਾਖਾਵਾਂ ਨੂੰ ਬੰਦ ਕੀਤਾ ਹੈ ਉਨ੍ਹਾਂ 'ਚ ਵੱਡੀ ਹਿੱਸੇਦਾਰੀ ਸ਼ਹਿਰੀ ਖੇਤਰਾਂ ਦੀ ਹੈ।

ਕਿਉਂ ਬੰਦ ਹੋ ਰਹੇ ਹਨ ATM ਅਤੇ ਬੈਂਕ ਸ਼ਾਖਾਵਾਂ

ਸਰਕਾਰੀ ਬੈਂਕਾਂ ਦਾ ਕਹਿਣਾ ਹੈ ਕਿ ਸ਼ਹਿਰੀ ਗਾਹਕ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਜ਼ਿਆਦਾ ਕਰ ਰਹੇ ਹਨ। ਇਸ ਲਈ ਸ਼ਾਖਾ(ਬ੍ਰਾਂਚ) ਅਤੇ ATM ਵਰਗੇ ਫੀਜ਼ੀਕਲ ਇਨਫਰਾਸਟਰੱਕਚਰ ਨੂੰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ 'ਚ ਬਹੁਤ  ਸਾਰਾ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਰਹਿ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਬੈਂਕ ਬੈਲੇਂਸ ਸ਼ੀਟ ਖਰਚਾ ਘਟਾਉਣ ਦੀ ਦਿਸ਼ਾ 'ਚ ਵੀ ਕੰਮ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਸਰਕਾਰੀ ਬੈਂਕਾਂ ਨੇ ਪੇਂਡੂ ਖੇਤਰ ਦੇ ATM ਅਤੇ ਬੈਂਕ ਸ਼ਾਖਾਵਾਂ 'ਚ ਕੋਈ ਕਟੌਤੀ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ ਜੂਨ 2018 ਤੋਂ ਜੂਨ 2019 ਵਿਚਕਾਰ ਇਨ੍ਹਾਂ ATM ਅਤੇ ਬੈਂਕ ਸ਼ਾਖਾਵਾਂ ਨੂੰ ਬੰਦ ਕੀਤਾ ਗਿਆ ਹੈ।

ਸਟੇਟ ਬੈਂਕ ਨੇ 768 ATM 'ਤੇ ਲਗਾਇਆ ਤਾਲਾ

ਖਬਰਾਂ ਅਨੁਸਾਰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ(SBI) ਨੇ 420 ਸ਼ਾਖਾਵਾਂ ਅਤੇ 768 ATM ਬੰਦ ਕੀਤੇ ਹਨ। ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਰਲੇਵੇਂ ਦੇ ਬਾਅਦ ਬੈਂਕ ਆਫ ਬੜੌਦਾ ਨੇ ਕੁੱਲ 40 ਬੈਂਕ ਸ਼ਾਖਾਵਾਂ ਅਤੇ 274 ATM ਬੰਦ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਕੈਨਰਾ ਬੈਂਕ, ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਯੂਨੀਅਨ ਬੈਂਕ, ਇਲਾਹਾਬਾਦ ਬੈਂਕ ਸ਼ਾਮਲ ਹਨ।


Related News