ਸਨ ਫਾਰਮਾ ਦੇ ਪ੍ਰਮੋਟਰ ਨੇ ਲਈ ਸਿਰਫ 1 ਰੁਪਏ ਸੈਲਰੀ

08/02/2019 10:01:24 AM

ਨਵੀਂ ਦਿੱਲੀ — ਸਨ ਫਾਰਮਾ ਦੇ ਪ੍ਰਮੋਟਰ ਅਤੇ ਮੈਨੇਜਿੰਗ ਡਾਇਰੈਕਟਰ ਦਿਲੀਪ ਸਾਂਘਵੀ ਨੇ ਵਿੱਤੀ ਸਾਲ 'ਚ ਸਿਰਫ 1 ਰੁਪਏ ਸੈਲਰੀ ਦੇ ਤੌਰ 'ਤੇ ਲਿਆ ਹੈ। ਉਨ੍ਹਾਂ ਨੇ ਆਪਣੀ 99 ਫੀਸਦੀ ਸੈਲਰੀ ਛੱਡ ਦਿੱਤੀ ਹੈ। ਲਗਾਤਾਰ ਵਧ ਰਹੀ ਆਪਰੇਟਿੰਗ ਕਾਸਟ ਅਤੇ ਅਮਰੀਕਾ 'ਚ ਗ੍ਰੋਥ ਕਮਜ਼ੋਰ ਹੋਣ ਕਾਰਨ ਕੰਪਨੀ 'ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ। ਵਿੱਤੀ ਸਾਲ 2019 'ਚ ਦਿਲੀਪ ਸਾਂਘਵੀ ਨੇ ਸਿਰਫ 1 ਰੁਪਏ ਸੈਲਰੀ ਲਈ ਜਦੋਂਕਿ ਉਨ੍ਹਾਂ ਦੀ ਸੈਲਰੀ ਸਾਲਾਨਾ 3 ਕਰੋੜ ਰੁਪਏ ਸੀ। ਉਨ੍ਹਾਂ ਦੀ ਪਤਨੀ ਦੇ ਭਰਾ ਅਤੇ ਕੰਪਨੀ ਦੇ ਕੋ-ਪ੍ਰਮੋਟਰ ਸੁਧੀਰ ਵਾਲਿਆ ਨੇ ਵੀ ਵਿੱਤੀ ਸਾਲ 2019 'ਚ ਸੈਲਰੀ ਨਹੀਂ ਲਈ ਸੀ। ਉਨ੍ਹਾਂ ਦੀ ਸੈਲਰੀ ਵੀ ਸਾਂਘਵੀ ਦੇ ਬਰਾਬਰ ਹੀ ਹੈ। 
ਇਸ ਸਾਲ ਮਈ ਵਿਚ ਵਾਲੀਆ ਨੇ ਕੰਪਨੀ ਦੇ ਆਲ-ਟਾਈਮ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਕੰਪਨੀ ਦੇ ਨਾਨ-ਪ੍ਰਮੋਟਰ, ਨਾਨ ਐਗਜ਼ੀਕਿਊਟਿਵ ਅਤੇ ਨਾਨ ਇੰਡੀਪੈਡੈਂਟ ਡਾਇਰੈਕਟਰ ਬਣੇ ਰਹਿਣਗੇ। 
31 ਮਾਰਚ ਨੂੰ ਖਤਮ ਵਿੱਤੀ ਸਾਲ 'ਚ ਸਨ ਫਾਰਮਾ ਦੇ ਕਰਮਚਾਰੀਆਂ ਦੀ ਸੈਲਰੀ ਵਿਚ 9.77 ਫੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਮੈਨੇਜਰ ਪੱਧਰ ਦੇ ਲੋਕਾਂ ਦੀ ਸੈਲਰੀ 'ਚ 66.44 ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ ਇਸ ਮਾਮਲੇ ਵਿਚ ਸਨ ਫਾਰਮਾ ਦੇ ਬੁਲਾਰੇ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।


Related News