ਕਿਸਾਨ ਅੰਦੋਲਨ ਦੇ ਬਾਵਜੂਦ ਦੇਸ਼ ਦੀਆਂ ਮੰਡੀਆਂ 'ਚ ਵੱਡੀ ਗਿਣਤੀ 'ਚ ਪੁੱਜੀਆਂ ਕਪਾਹ ਦੀਆਂ ਗੰਢਾਂ

01/04/2021 10:22:25 AM

ਜੈਤੋ (ਪਰਾਸ਼ਰ) - ਕਿਸਾਨ ਅੰਦੋਲਨ ਵੱਡੇ ਪੱਧਰ ’ਤੇ ਚੱਲਣ ਦੇ ਬਾਵਜੂਦ ਵੀ ਦੇਸ਼ ’ਚ ਕਪਾਹ ਦੀ ਦੈਨਿਕ ਆਮਦ ਬੰਪਰ ਚੱਲ ਰਹੀ ਹੈ। ਸੂਤਰਾਂ ਅਨੁਸਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਮੰਡੀਆਂ ’ਚ ਹੁਣ ਤੱਕ ਕਰੀਬ 1.75 ਕਰੋਡ਼ ਗੰਢ ਕਪਾਹ ਪੁੱਜਣ ਦੀ ਸੂਚਨਾ ਹੈ। ਇਸ ’ਚੋਂ ਕਰੀਬ 80 ਲੱਖ ਗੰਢ ਕਪਾਹ ਸਰਕਾਰੀ ਖਰੀਦ ਏਜੰਸੀਆਂ ਨੇ ਹੇਠਲੇ ਸਮਰਥਨ ਮੁੱਲ ’ਤੇ ਖਰੀਦ ਲਈ ਹੈ।

ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ ਹਾਲ ਹੀ ’ਚ ਆਪਣੀ ਪੁਰਾਣੀ ਰੂੰ ਗੰਢ ਸਾਲ 2018-19 ਅਤੇ 2019-20 ਦੀ ਵੱਡੀ ਮਾਤਰਾ ’ਚ ਵੇਚੀ ਹੈ। ਸੂਤਰਾਂ ਅਨੁਸਾਰ ਸੀ. ਸੀ. ਆਈ. ਅਤੇ ਮਹਾਰਾਸ਼ਟਰ ਫੈੱਡਰੇਸ਼ਨ ਨੇ 15-20 ਲੱਖ ਗੰਢ ਰੂੰ ਸੇਲ ਕੀਤੀ ਹੈ। ਭਾਰਤੀ ਕਤਾਈ ਮਿੱਲਾਂ ਨੇ ਪਿਛਲੇ 45-50 ਦਿਨਾਂ ’ਚ ਯਾਰਨ ਦੀ ਚੰਗੀ ਖਾਸੀ ਵਿਕਰੀ ਕੀਤੀ ਹੈ। ਕਤਾਈ ਮਿੱਲਾਂ ਲਗਾਤਾਰ ਬਿਹਤਰ ਮਾਰਜਨ ’ਚ ਚੱਲ ਰਹੀਆਂ ਹਨ। ਮਿੱਲਾਂ ਨੂੰ ਮੁੱਖ ਕਮਾਈ ਵਿਦੇਸ਼ਾਂ ’ਚ ਯਾਰਨ ਬਰਾਮਦ ਤੋਂ ਹੀ ਹੁੰਦੀ ਹੈ।

ਇਹ ਵੀ ਵੇਖੋ - ਕੋਰੋਨਾ ਟੀਕੇ 'ਤੇ ਸਿਆਸਤ ਗਰਮਾਈ : ਸ਼ਸ਼ੀ ਥਰੂਰ ਨੇ ਪੂਰੇ ਟ੍ਰਾਇਲ ਤੋਂ ਪਹਿਲਾਂ ਪ੍ਰਵਾਨਗੀ ਨੂੰ ਦੱਸਿਆ ਜ਼ੋਖ਼ਮ 

ਦੇਸ਼ ਤੋਂ ਵੱਖ-ਵੱਖ ਦੇਸ਼ਾਂ ਨੂੰ ਹੁਣ ਤੱਕ ਕਰੀਬ 32 ਲੱਖ ਗੰਢ ਰੂੰ ਬਰਾਮਦ ਹੋਣ ਦੀ ਸੂਚਨਾ ਹੈ। ਇਸ ਸਾਲ 55-60 ਲੱਖ ਗੰਢ ਰੂੰ ਬਰਾਮਦ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਉਥੇ ਹੀ ਦੇਸ਼ ’ਚ ਕਰੀਬ 8 ਲੱਖ ਗੰਢ ਰੂੰ ਦਰਾਮਦ ਹੋਣ ਦੀ ਸੂਚਨਾ ਹੈ।

ਇਹ ਵੀ ਵੇਖੋ - SBI ਗਾਹਕਾਂ ਲਈ ਕੰਮ ਦੀਆਂ ਖਬਰ, ਚੈੱਕ ਦੁਆਰਾ ਵੱਡੀ ਅਦਾਇਗੀ 'ਤੇ ਲਾਗੂ ਹੋਣਗੇ Postive Pay System ਦੇ 

ਭਾਰਤੀ ਰੂੰ ਬਾਜ਼ਾਰ ’ਚ ਅਗਲੇ ਦਿਨਾਂ ’ਚ ਤੇਜ਼ੀ ਆਉਣ ਦੇ ਕਿਆਸ ਲਾਏ ਜਾ ਰਹੇ ਹਨ। ਹਾਲਾਂਕਿ ਤੇਜੜੀਆਂ ਨੇ ਦੀਵਾਲੀ ਤੋਂ ਬਾਅਦ ਰੂੰ ਬਾਜ਼ਾਰ ’ਚ ਮੋਟੀ ਤੇਜ਼ੀ ਆਉਣ ਦੇ ਕਿਆਸ ਲਾਏ ਸਨ ਪਰ ਤੇਜੜੀਆਂ ਦੇ ਸੁਪਨੇ ਅਧੂਰੇ ਰਹਿ ਗਏ ਹਨ। ਹੁਣ ਤੇਜ਼ੀ ਆਉਣ ਦਾ ਮੁੱਖ ਕਾਰਣ ਯਾਰਨ ’ਚ ਮੋਟੀ ਤੇਜ਼ੀ ਆਉਣਾ ਮੰਨਿਆ ਜਾ ਰਿਹਾ ਹੈ। ਸੂਤਰਾਂ ਦੀਆਂ ਮੰਨੀਏ ਤਾਂ ਚਾਲੂ ਕਪਾਹ ਸੀਜ਼ਨ ਦੌਰਾਨ ਭਾਰਤੀ ਰੂੰ ਬਾਜ਼ਾਰ ਦਾ ਗੇਅਰ ਸੀ. ਸੀ. ਆਈ. ਦੇ ਹੱਥ ’ਚ ਰਹਿ ਸਕਦਾ ਹੈ।

ਇਹ ਵੀ ਵੇਖੋ - ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur