ਕੋਰੋਨਾ ਬੀਮਾ ਪਾਲਿਸੀਆਂ ਦੇ ਤਹਿਤ 1.28 ਕਰੋੜ ਲੋਕਾਂ ਨੂੰ ਮਿਲੀ ਸੁਰੱਖਿਆ : ਸੁਭਾਸ਼ ਚੰਦਰ ਖੁੰਟੀਆ

01/29/2021 5:37:17 PM

ਨਵੀਂ ਦਿੱਲੀ (ਭਾਸ਼ਾ)– ਭਾਰਤੀ ਬੀਮਾ ਰੈਗੁਲੇਟਰੀ ਵਿਕਾਸ ਅਥਾਰਿਟੀ (ਇਰਡਾ) ਦੇ ਚੇਅਰਮੈਨ ਸੁਭਾਸ਼ ਚੰਦਰ ਖੁੰਟੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਤੱਕ ਦੇਸ਼ ’ਚ ਕੋਰੋਨਾ ਬੀਮਾ ਪਾਲਿਸੀਆਂ ਦੇ ਤਹਿਤ 1.28 ਕਰੋੜ ਲੋਕਾਂ ਨੂੰ ਸੁਰੱਖਿਆ (ਕਵਰ) ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਾਲਿਸੀਆਂ ਦਾ ਪ੍ਰੀਮੀਅਮ ਸੰਗ੍ਰਹਿ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਰਿਹਾ ਹੈ।

ਕੋਰੋਨਾ ਮਹਾਮਾਰ ਦੇ ਦੌਰ ’ਚ ਰੈਗੁਲੇਟਰੀ ਇਰਡਾ ਦੇ ਨਿਰਦੇਸ਼ ’ਤੇ ਬੀਮਾ ਕੰਪਨੀਆਂ ਨੇ ਕੋਰੋਨਾ ਕਵਚ ਅਤੇ ਕੋਰੋਨਾ ਰੱਖਿਅਕ ਨਾਂ ਨਾਲ ਦੋ ਬੀਮਾ ਉਤਪਾਦ ਪੇਸ਼ ਕੀਤੇ ਸਨ। ਇਸ ਤੋਂ ਇਲਾਵਾ ਬੀਮਾ ਕੰਪਨੀਆਂ ਨੇ ਕੋਵਿਡ-19 ਨੂੰ ਲੈ ਕੇ ਸੁਰੱਖਿਆ ਦਾ ਵੀ ਐਲਾਨ ਕੀਤਾ ਸੀ। ਖੁੰਟੀਆ ਨੇ ਕਿਹਾ ਕਿ ਮਿਆਰੀ ਉਤਪਾਦ ਕੋਰੋਨਾ ਕਵਚ ਦੇ ਤਹਿਤ 42 ਲੱਖ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਜਦੋਂ ਕਿ ਕੋਰੋਨਾ ਰੱਖਿਅਕ ਦੇ ਤਹਿਤ 5.36 ਲੱਖ ਲੋਕਾਂ ਨੂੰ ਸੁਰੱਖਿਆ ਮਿਲੀ।

ਕੋਰੋਨਾ ਨਾਲ ਸਬੰਧਤ ਸਾਰੇ ਉਤਪਾਦਾਂ ਦੇ ਤਹਿਤ ਕੁਲ ਮਿਲਾ ਕੇ 1.28 ਕਰੋੜ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਅਤੇ ਇਨ੍ਹਾਂ ਦਾ ਪ੍ਰੀਮੀਅਮ ਸੰਗ੍ਰਹਿ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਰਿਹਾ। ਇਰਡਾ ਮੁਖੀ ਇੰਸ਼ੋਰੈਂਸ ਬ੍ਰੋਕਰਸ ਐਸੋਸੀਏਸ਼ਨ ਆਫ ਇੰਡੀਆ ਦੇ ਸਾਲਾਨਾ ਸੰਮੇਲਨ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਦੇਸ਼ ’ਚ ਬ੍ਰੋਕਰਾਂ ਅਤੇ ਬੀਮਾ ਕੰਪਨੀਆਂ ਲਈ ਕਾਫੀ ਮੌਕੇ ਹਨ। ਇਸ ਨੇ (ਮਹਾਮਾਰੀ ਨੇ) ਲੋਕਾਂ ਨੂੰ ਇਹ ਮਹਿਸੂਸ ਕਰਵਾਇਆ ਕਿ ਬੀਮਾ ਕਿੰਨੀ ਅਹਿਮ ਚੀਜ਼ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਟੀਅਰ-2,3 ਅਤੇ 4 ਸ਼ਹਿਰਾਂ ’ਤੇ ਵੱਧ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਹੁਣ ਵਾਧਾ ਇਨ੍ਹਾਂ ਸ਼ਹਿਰਾਂ ਤੋਂ ਆਵੇਗਾ। ਖੂੰਟੀਆ ਨੇ ਕਿਹਾ ਕਿ ਹੁਣ ਚੀਜ਼ਾਂ ਬਿਹਤਰ ਪ੍ਰਤੀਤ ਹੋ ਰਹੀਆਂ ਹਨ। ਅਸੀਂ ਮਹਾਮਾਰੀ ਨੂੰ ਕੰਟਰੋਲ ਕਰਨ ਦੇ ਸਰਕਾਰ ਦੇ ਯਤਨਾਂ ਤੋਂ ਖੁਸ਼ ਹਾਂ।

cherry

This news is Content Editor cherry