‘ਦੂਜੀ ਲਹਿਰ ਦਾ ਅਰਥਵਿਵਸਥਾ ’ਤੇ ਅਸਰ ਲੰਮੇ ਸਮੇੇਂ ਤੱਕ ਰਹਿਣ ਦਾ ਖਦਸ਼ਾ, ਬਰਾਮਦ ਨਾਲ ਨਿਕਲ ਸਕਦੈ ਰਸਤਾ’

07/27/2021 11:38:53 AM

ਨਵੀਂ ਦਿੱਲੀ (ਭਾਸ਼ਾ) – ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਭਾਰਤੀ ਅਰਥਵਿਵਸਥਾ ’ਤੇ ਜ਼ਿਆਦਾ ਸਮੇਂ ਤੱਕ ਉਲਟ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਕ ਵਾਰ ਮੁੜ ਬਰਾਮਦ ਰਿਵਾਈਵਲ ਦਾ ਆਧਾਰ ਬਣੇਗਾ। ਮੂਡੀਜ਼ ਐਨਾਲਿਸਟਿਕਸ ਨੇ ਇਹ ਗੱਲ ਕਹੀ। ‘ਏ. ਪੀ. ਏ. ਸੀ. ਆਰਥਿਕ ਦ੍ਰਿਸ਼ : ਡੈਲਟਾ ਸੀਮਤ’ ਸਿਰਲੇਖਣ ਨਾਲ ਜਾਰੀ ਰਿਪੋਰਟ ’ਚ ਮੂਡੀਜ਼ ਐਨਾਲਿਸਟਿਕਸ ਨੇ ਕਿਹਾ ਕਿ ਸਮਾਜਿਕ ਦੂਰੀ ਦਾ ਚਾਲੂ ਤਿਮਾਹੀ ’ਤੇ ਅਸਰ ਹੋ ਰਿਹਾ ਹੈ ਪਰ ਸਾਲ ਦੇ ਅਖੀਰ ਤੱਕ ਆਰਥਿਕ ਰਿਵਾਈਵਲ ਮੁੜ ਸ਼ੁਰੂ ਹੋ ਜਾਏਗਾ।

ਰਿਪੋਰਟ ਮੁਤਾਬਕ ਕੋਵਿਡ-19 ਦਾ ਡੈਲਟਾ ਕਿਸਮ ਹੁਣ ਏਸ਼ੀਆ-ਪ੍ਰਸ਼ਾਂਤ (ਏ. ਪੀ. ਏ. ਸੀ.) ਖੇਤਰ ਦੀ ਅਰਥਵਿਵਸਥਾ ’ਤੇ ਉਲਟ ਪ੍ਰਭਾਵ ਪਾਉਣ ਵਾਲੇ ਕਾਰਕਾਂ ’ਚੋਂ ਇਕ ਹੈ ਪਰ ਇਸ ਖੇਤਰ ’ਚ ਆਵਾਜਾਈ ਨੂੰ ਲੈ ਕੇ ਪਾਬੰਦੀਆਂ ਦਾ ਜੋ ਅਸਰ ਹੈ, ਉਹ ਪਿਛਲੇ ਸਾਲ ਦੀ ਦੂਜੀ ਤਿਮਾਹੀ ’ਚ ਆਰਥਿਕ ਨਰਮੀ ਜਿੰਨਾ ਗੰਭੀਰ ਨਹੀਂ ਹੋਵੇਗਾ। ਭਾਰਤ ’ਚ ਅਰਥਵਿਵਸਥਾ ’ਚ ਬਰਾਮਦ ਦੀ ਹਿੱਸੇਦਾਰੀ ਆਸ ਤੋਂ ਘੱਟ ਹੈ। ਜਿਣਸਾਂ ਦੇ ਉੱਚੇ ਰੇਟ ਨਾਲ ਬਰਾਮਦ ਦਾ ਮੁੱਲ ਵਧਿਆ ਹੈ। ਇਹ ਇਕ ਅਜਿਹਾ ਕਾਰਕ ਹੈ, ਜਿਸ ਨੇ ਕੋਵਿਡ-19 ਦੀ ਪਹਿਲੀ ਵਿਨਾਸ਼ਕਾਰੀ ਲਹਿਰ ਤੋਂ ਬਾਅਦ ਭਾਰਤ ਨੂੰ ਮੁੜ ਪਟੜੀ ’ਤੇ ਲਿਆਉਣ ’ਚ ਮਦਦ ਕੀਤੀ। ਮੂਡੀਜ਼ ਐਨਾਲਿਸਟਿਕਸ ਮੁਤਾਬਕ ਇਸ ਸਾਲ ਕੌਮਾਂਤਰੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਵਾਧਾ ਦਰ 5 ਤੋਂ 5.5 ਫੀਸਦੀ ਰਹੇਗੀ। ਇਹ 3 ਫੀਸਦੀ ਦੀ ਸੰਭਾਵਿਤ ਵਾਧਾ ਦਰ ਤੋਂ ਜ਼ਿਆਦਾ ਹੈ। ਇਸ ਦਾ ਕਾਰਨ ਪਿਛਲੇ ਸਾਲ ਦੀ ਮਹਾਮਾਰੀ ਨਾਲ ਜੁੜੀ ਨਰਮੀ ਤੋਂ ਬਾਅਦ ਰਿਵਾਈਵਲ ਬਰਕਰਾਰ ਹੈ।


Harinder Kaur

Content Editor

Related News