ਕੋਰੋਨਾ ਰੋਕਥਾਮ : ਹੁਣ 'ਰਾਈਡ ਸ਼ੇਅਰਿੰਗ' ਨਹੀਂ ਕਰ ਸਕਣਗੇ ਯਾਤਰੀ, OLA-UBER ਨੇ ਬੰਦ ਕੀਤੀ ਸਰਵਿਸ

03/21/2020 10:51:03 AM

ਨਵੀਂ ਦਿੱਲੀ — ਕੋਰੋਨਾ ਵਾਇਰਸ ਸੰਕਟ ਵਿਚਕਾਰ ਟੈਕਸੀ ਸੇਵਾਵਾਂ ਉਪਲੱਬਧ ਕਰਵਾਉਣ ਵਾਲੀ ਕੰਪਨੀ ਓਲਾ ਅਤੇ ਉਬਰ ਨੇ ਆਪਣੀਆਂ ਯਾਤਰਾ ਸੇਵਾਵਾਂ 'ਸ਼ੇਅਰਡ ਰਾਈਡ' ਅਤੇ 'ਉਬਰ ਪੂਲ' ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਦੋਵੇਂ ਕੰਪਨੀਆਂ ਦੀਆਂ ਇਨ੍ਹਾਂ ਸਾਂਝੀਆਂ ਯਾਤਰਾ ਸੇਵਾਵਾਂ ਦੀ ਵਰਤੋਂ ਕਰਕੇ ਇਕ ਹੀ ਰਸਤੇ 'ਤੇ ਸਫਰ ਕਰਨ ਵਾਲੇ ਕਈ ਯਾਤਰੀ ਇਕੱਠੇ ਯਾਤਰਾ ਕਰ ਸਕਦੇ ਹਨ।

ਓਲਾ ਨੇ ਇਕ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ 'ਓਲਾ ਸ਼ੇਅਰ' ਸਹੂਲਤ ਨੂੰ ਅਗਲੀ ਸੂਚਨਾ ਤੱਕ ਅਸਥਾਈ ਤੌਰ 'ਤੇ ਬੰਦ ਕਰ ਰਹੀ ਹੈ।  ਕੰਪਨੀ ਨੇ ਕਿਹਾ ਕਿ ਉਸਦੀ ਮਾਈਕ੍ਰੋ, ਮਿਨੀ, ਪ੍ਰਾਈਮ, ਰੈਂਟਲ ਅਤੇ ਆਊਟਸਟੇਸ਼ਨ ਸੇਵਾਵਾਂ ਜਾਰੀ ਰਹਿਣਗੀਆਂ।
ਇਸ ਦੇ ਨਾਲ ਹੀ ਉਬਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ 'ਚ ਮਦਦ ਲਈ ਅਸੀਂ ਵਚਨਬੱਧ ਹਾਂ। ਇਸ ਲਈ ਜਿਹੜੇ ਸ਼ਹਿਰਾਂ ਵਿਚ ਅਸੀਂ ਸੇਵਾਵਾਂ ਦਿੰਦੇ ਹਾਂ ਉਨ੍ਹਾਂ ਸ਼ਹਿਰਾਂ 'ਚ ਦੇਸ਼ ਭਰ 'ਚ ਉਬਰ ਪੂਲ ਦੀਆਂ ਸੇਵਾਵਾਂ ਬੰਦ ਰਹਿਣਗੀਆਂ। ਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ 10,000 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


Harinder Kaur

Content Editor

Related News