‘ਫਾਰਮ 26ਏ. ਐੱਸ. ’ਚ GST ਕਾਰੋਬਾਰ ਨੂੰ ਲੈ ਕੇ ਟੈਕਸਦਾਤਾ ’ਤੇ ਨਹੀਂ ਪਵੇਗਾ ਵਾਧੂ ਬੋਝ

11/17/2020 11:52:48 AM

ਨਵੀਂ ਦਿੱਲੀ (ਭਾਸ਼ਾ) – ਮਾਲੀਆ ਵਿਭਾਗ ਨੇ ਕਿਹਾ ਕਿ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਕੁਝ ਲੋਕ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ’ਚ ਕਰੋੜਾਂ ਰੁਪਏ ਦਾ ਕਾਰੋਬਾਰ ਦਿਖਾ ਰਹੇ ਹਨ ਪਰ 1 ਰੁਪਏ ਦੇ ਇਨਕਮ ਟੈਕਸ ਦਾ ਵੀ ਭੁਗਤਾਨ ਨਹੀਂ ਕਰ ਰਹੇ ਹਨ।

ਵਿਭਾਗ ਨੇ ਐਲਾਨ ਕੀਤਾ ਹੈ ਕਿ ਈਮਾਨਦਾਰ ਟੈਕਸਦਾਤਾਵਾਂ ਲਈ ਫਾਰਮ ਏ. ਐੱਸ. ’ਚ ਜੀ. ਐੱਸ. ਟੀ. ਕਾਰੋਬਾਰ ਦੇ ਅੰਕੜਿਆਂ ਨੂੰ ਦਿਖਾਉਣ ਨਾਲ ਸਬੰਧਤ ਲੋੜ ’ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ। ਮਾਲੀਆ ਵਿਭਾਗ (ਡੀ. ਓ. ਆਰ.) ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਫਾਰਮ 26 ਏ. ਐੱਸ. ’ਚ ਦਿਖਾਏ ਗਏ ਜੀ. ਐੱਸ. ਟੀ. ਕਾਰੋਬਾਰ ਦੇ ਵੇਰਵੇ ਨਾਲ ਟੈਕਸਦਾਤਾਵਾਂ ’ਤੇ ਪਾਲਣਾ ਦਾ ਕਿਸੇ ਤਰ੍ਹਾਂ ਦਾ ਵਾਧੂ ਬੋਝ ਨਹੀਂ ਪਵੇਗਾ। ਇਹ ਸਾਲਾਨਾ ਟੈਕਸ ਵੇਰਵਾ ਹੈ। ਟੈਕਸਦਾਤਾ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ’ਤੇ ਆਪਣੇ ਸਥਾਈ ਖਾਤਾ ਗਿਣਤੀ (ਪੈਨ) ਰਾਹੀਂ ਇਸ ਨੂੰ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪਡ਼੍ਹੋ : ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ, ਜਾਣੋ 10 ਗ੍ਰਾਮ ਸੋਨਾ ਦਾ ਨਵਾਂ ਭਾਅ

ਵਿਭਾਗ ਨੇ ਕਿਹਾ ਕਿ 26 ਏ. ਐੱਸ. ’ਚ ਦਿਖਾਇਆ ਗਿਆ ਜੀ. ਐੱਸ. ਟੀ. ਕਾਰੋਬਾਰ ਸਿਰਫ ਟੈਕਸਦਾਤਾਵਾਂ ਦੀ ਸੂਚਨਾ ਲਈ ਹੈ। ਮਾਲੀਆ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਦਾਖਲ ਕੀਤੇ ਗਏ ਜੀ. ਐੱਸ. ਟੀ. ਆਰ.-3ਬੀ ਅਤੇ ਫਾਰਮ ਏ. ਐੱਸ. ’ਚ ਦਿਖਾਏ ਗਏ ਜੀ. ਐੱਸ. ਟੀ. ’ਚ ਕੁਝ ਅੰਤਰ ਹੋ ਸਕਦਾ ਹੈ ਪਰ ਅਜਿਹਾ ਨਹੀਂ ਹੋ ਸਕਦਾ ਕਿ ਕੋਈ ਵਿਅਕਤੀ ਜੀ. ਐੱਸ. ਟੀ. ’ਚ ਕਰੋੜਾਂ ਰੁਪਏ ਦਾ ਕਾਰੋਬਾਰ ਦਿਖਾਏ ਅਤੇ ਇਕ ਵੀ ਰੁਪਏ ਦਾ ਇਨਕਮ ਟੈਕਸ ਨਾ ਦੇਵੇ। ਅੰਕੜਿਆਂ ਦੇ ਵਿਸ਼ਲੇਸ਼ਣ ’ਚ ਇਸ ਤਰ੍ਹਾਂ ਦੇ ਕੁਝ ਮਾਮਲੇ ਸਾਹਮਣੇ ਆਏ ਹਨ।

ਵਿਭਾਗ ਨੇ ਕਿਹਾ ਕਿ ਫਾਰਮ 26 ਏ. ਐੱਸ. ’ਚ ਜੀ. ਐੱਸ. ਟੀ. ਕਾਰੋਬਾਰ ਨਾਲ ਸਬੰਧਤ ਸੂਚਨਾ ਦੀ ਲੋੜ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ ਕਿਉਂਕਿ ਈਮਾਨਦਾਰ ਟੈਕਸਦਾਤਾ ਪਹਿਲਾਂ ਤੋਂ ਜੀ. ਐੱਸ. ਟੀ. ਰਿਟਰਨ ਅਤੇ ਇਨਕਮ ਟੈਕਸ ਰਿਟਰਨ ਦਾਖਲ ਕਰ ਰਹੇ ਹਨ ਅਤੇ ਕਾਰੋਬਾਰ ਦੀ ਸਹੀ ਜਾਣਕਾਰੀ ਦੇ ਰਹੇ ਹਨ।

ਇਹ ਵੀ ਪਡ਼੍ਹੋ : ਡਿਜੀਟਲ ਮੀਡੀਆ ’ਚ ਵਿਦੇਸ਼ੀ ਨਿਵੇਸ਼ 26 ਫੀਸਦੀ ਤੋਂ ਕਰਨਾ ਹੋਵੇਗਾ ਘੱਟ, ਲੈਣੀ ਹੋਵੇਗੀ ਮਨਜ਼ੂਰੀ


Harinder Kaur

Content Editor

Related News