‘ਪਹਿਲੀ ਤਿਮਾਹੀ ’ਚ ‘ਵੀ’ ਆਕਾਰ ਦੇ ਸੁਧਾਰ ਨਾਲ ਮਜ਼ਬੂਤ ਵਿਆਪਕ ਆਰਥਿਕ ਬੁਨਿਆਦ ਦੀ ਪੁਸ਼ਟੀ ਹੋਈ : ਵਿੱਤ ਮੰਤਰਾਲਾ’

09/09/2021 6:10:52 PM

ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਦੀ ਭਿਆਨਕ ਦੂਜੀ ਲਹਿਰ ਦੇ ਬਾਵਜੂਦ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ’ਚ ‘ਵੀ’ ਆਕਾਰ ਦੇ ਸੁਧਾਰ ਨਾਲ ਭਾਰਤ ਦੀ ਮਜ਼ਬੂਤ ਵਿਆਪਕ ਆਰਥਿਕ ਬੁਨਿਆਦ ਦਾ ਪਤਾ ਲਗਦਾ ਹੈ। ਵਿੱਤ ਮੰਤਰਾਲਾ ਨੇ ਆਪਣੀ ਤਾਜ਼ਾ ਆਰਥਿਕ ਸਮੀਖਿਅਾ ’ਚ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ’ਚ ਤੇਜ਼ੀ ਪ੍ਰਗਟਾਈ ਅਤੇ ਇਨ੍ਹਾਂ ਦੋਹਾਂ ਸੂਬਿਆਂ ’ਚ ਮਹਾਮਾਰੀ ਕੰਟਰੋਲ ਅਤੇ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਭਾਰਤੀ ਅਰਥਵਿਵਸਥਾ ਦੇ 20.1 ਫੀਸਦੀ ਦੀ ਦਰ ਨਾਲ ਵਧਣ ਕਾਰਨ ‘ਭਿਆਨਕ ਦੂਜੀ ਲਹਿਰ ਦੇ ਬਾਵਜੂਦ ਭਾਰਤ ਦੀ ਲਚਕੀਲੀ ਵੀ-ਆਕਾਰ ਦੀ ਭਰਪਾਈ’ ਦਾ ਪਤਾ ਲਗਦਾ ਹੈ। ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਰਥਵਿਵਸਥਾ ’ਚ 24.4 ਫੀਸਦੀ ਦੀ ਗਿਰਾਵਟ ਆਈ ਸੀ।

3 ਸਤੰਬਰ ਤੱਕ ਸਾਉਣੀ ਦੀ ਬਿਜਾਈ 101 ਫੀਸਦੀ ਹੋਈ

ਰਿਪੋਰਟ ’ਚ ਅੱਗੇ ਕਿਹਾ ਗਿਆ ਕਿ ਇਸ ਸਾਲ ਹੁਣ ਤੱਕ ਮਾਨਸੂਨ 9 ਫੀਸਦੀ ਘੱਟ ਹੈ, ਇਸ ਦੇ ਬਾਵਜੂਦ 3 ਸਤੰਬਰ ਤੱਕ ਸਾਉਣੀ ਦੀ ਬਿਜਾਈ ਆਮ ਪੱਧਰ ਦੇ ਮੁਕਾਬਲੇ 101 ਫੀਸਦੀ ਹੋ ਚੁੱਕੀ ਸੀ। ਵਿੱਤ ਮੰਤਰਾਲਾ ਨੇ ਕਿਹਾ ਕਿ ਝੋਨੇ ਦੀ ਰਿਕਾਰਡ ਖਰੀਦ ਅਤੇ ਟਰੈਕਟਰ ਦੀ ਵਿਕਰੀ ’ਚ ਵਾਧੇ ਕਾਰਨ ਆਉਣ ਵਾਲੇ ਮਹੀਨਿਆਂ ’ਚ ਮਜ਼ਬੂਤ ਗ੍ਰਾਮੀਣ ਮੰਗ ਲਈ ਚੰਗਾ ਸੰਕੇਤ ਮਿਲਦਾ ਹੈ। ਰਿਪੋਰਟ ਮੁਤਾਬਕ ਬਿਜਲੀ ਦੀ ਖਪਤ, ਰੇਲ ਭਾੜਾ, ਰਾਜਮਾਰਗ ਟੋਲ ਸੰਗ੍ਰਹਿ, ਈ-ਵੇਅ ਬਿੱਲ, ਡਿਜੀਟਲ ਲੈਣ-ਦੇਣ, ਹਵਾਈ ਆਵਾਜਾਈ ਅਤੇ ਮਜ਼ਬੂਤ ਜੀ. ਐੱਸ. ਟੀ. ਸੰਗ੍ਰਹਿ ਤੋਂ ਸੁਧਾਰ ਸਪੱਸ਼ਟ ਹੈ। ਨਿਰਮਾਣ ਅਤੇ ਸੇਵਾਵਾਂ, ਦੋਹਾਂ ਖੇਤਰਾਂ ’ਚ ਭਾਰਤ ਦਾ ਪੀ. ਐੱਮ. ਆਈ. ਆਰਥਿਕ ਵਿਸਤਾਰ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ।


Harinder Kaur

Content Editor

Related News