''ਟੇਕ ਕੰਪਨੀਆਂ ਨੂੰ ਆਪਣੀ ਗੜਬੜੀਆਂ ਦੀ ਜ਼ਿੰਮੇਦਾਰੀ ਲੈਣੀ ਚਾਹੀਦੀ ਹੈ''- ਐਪਲ CEO ਟਿਮ ਕੁੱਕ

06/17/2019 4:48:07 PM

ਕੈਲੀਫੋਰਨੀਆ — ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ ਹੈ ਕਿ ਟੇਕ ਕੰਪਨੀਆਂ ਨੂੰ ਆਪਣੀ ਗੜਬੜੀ ਦੀ ਜ਼ਿੰਮੇਵਾਰੀ ਖੁਦ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, 'ਅਜਿਹਾ  ਲੱਗਦਾ ਹੈ ਕਿ  ਟੇਕ ਇੰਡਸਟਰੀ ਚੰਗੇ ਸਦਾਚਾਰ ਦੀ ਪਛਾਣ ਗਵਾਉਂਦੀ ਜਾ ਰਹੀ ਹੈ। ਡਾਟਾ ਲੀਕ, ਪ੍ਰਾਇਵੇਸੀ ਉਲੰਘਣਾ, ਹੇਟ ਸਪੀਚ ਅਤੇ ਫੇਕ ਨਿਊਜ਼ ਦੇ ਮਾਮਲੇ ਸਾਹਮਣੇ ਆਉਣ ਕਾਰਨ ਹਰ ਦਿਨ ਅਜਿਹਾ ਮਹਿਸੂਸ ਹੁੰਦਾ ਹੈ। ਕੁਕ ਨੇ ਐਤਵਾਰ ਨੂੰ ਸਟੈਨਫੋਰਡ ਯੂਨੀਵਰਸਿਟੀ ਵਿਚ ਆਪਣੀ ਸਪੀਚ ਦਿੰਦੇ ਹੋਏ ਅਜਿਹਾ ਕਿਹਾ।

ਡਿਜੀਟਲ ਸਰਵਿਲਾਂਸ ਇਨੋਵੇਸ਼ਨ ਲਈ ਖਤਰਾ : ਕੁਕ

ਕੁੱਕ ਨੇ ਕਿਸੇ ਵੀ ਕੰਪਨੀ ਦਾ ਨਾਮ ਲਏ ਬਿਨਾਂ ਕਿਹਾ ਕਿ ਜੇਕਰ ਤੁਸੀਂ ਵੱਡੀਆਂ ਗੜਬੜੀਆਂ ਦੀਆਂ ਫੈਕਟਰੀਆਂ ਬਣਾਉਂਦੇ ਹੋ ਤਾਂ ਉਸਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਸਰਵਿਲਾਂਸ ਨਾਲ ਨਵੇਂ ਵਿਚਾਰਾਂ ਲਈ ਖਤਰਾ ਪੈਦਾ ਹੋ ਗਿਆ ਹੈ। ਜੇਕਰ ਅਸੀਂ ਇਸ ਨੂੰ ਆਮ ਗੱਲ ਮੰਨ ਲਈਐ ਕਿ ਜੀਵਨ ਵਿਚ ਸਭ ਕੁਝ ਜੋੜਿਆ ਜਾ ਸਕਦਾ ਹੈ, ਵੇਚਿਆ ਜਾ ਸਕਦਾ ਹੈ ਅਤੇ ਹੈਕ ਹੋਣ 'ਤੇ ਲੀਕ ਵੀ ਕੀਤਾ ਜਾ ਸਕਦਾ ਹੈ ਤਾਂ ਅਸੀਂ ਡਾਟਾ ਤੋਂ ਜ਼ਿਆਦਾ ਬਹੁਤ ਕੁਝ ਗਵਾ ਲੈਂਦੇ ਹਾਂ। ਅਸੀਂ ਇਨਸਾਨ ਹੋਣ ਦੀ ਆਜ਼ਾਦੀ ਗਵਾ ਲੈਂਦੇ ਹਾਂ।

ਟਿਮ ਕੁੱਕ ਇਸ ਤੋਂ ਪਹਿਲਾਂ ਡਾਟਾ ਸਕਿਊਰਿਟੀ ਦੇ ਮੁੱਦੇ 'ਤੇ ਗੂਗਲ, ਫੇਸਬੁੱਕ ਅਤੇ ਦੂਜੀਆਂ ਟੇਕ ਕੰਪਨੀਆਂ ਦੀ ਨਿੰਦਾ ਕਰ ਚੁੱਕੇ ਹਨ। ਐਪਲ ਆਈਫੋਨ ਦੇ ਪ੍ਰਮੁੱਖ ਫੀਚਰ ਜ਼ਰੀਏ ਪ੍ਰਾਈਵੇਸੀ ਦਾ ਦਾਅਵਾ ਕਰਦੀ ਹੈ। ਹੁਣੇ ਜਿਹੇ ਹੀ ਉਸਨੇ ਪ੍ਰਾਈਵੇਸੀ ਨਾਲ ਜੁੜਿਆ ਸਾਇਨ-ਆਨ ਫੀਚਰ ਲਾਂਚ ਕੀਤਾ ਹੈ। ਜਨਵਰੀ 'ਚ ਉਨ੍ਹਾਂ ਨੇ ਕਿਹਾ ਸੀ ਕਿ ਇਕ ਫੈਡਰਲ ਟ੍ਰੇਡ ਕਮੀਸ਼ਨ ਕਲੀਅਰਿੰਗ ਹਾÎਊਸ ਹੋਣਾ ਚਾਹੀਦੈ ਜਿਸ ਨਾਲ ਲੋਕ ਕੰਪਨੀਆਂ ਕੋਲ ਮੌਜੂਦ ਆਪਣੇ ਪਰਸਨਲ ਡਾਟਾ ਨੂੰ ਟ੍ਰੈਕ ਅਤੇ ਡੀਲੀਟ ਕਰ ਸਕਣ।


Related News