‘ਵਿਦੇਸ਼ੀ ਬਾਜ਼ਾਰਾਂ ’ਚ ਮਜ਼ਬੂਤੀ ਦੇ ਰੁਖ ਕਾਰਨ ਸਥਾਨਕ ਤੇਲ ਤਿਲਹਨ ਕੀਮਤਾਂ ’ਚ ਸੁਧਾਰ’

06/20/2021 12:22:56 PM

ਨਵੀਂ ਦਿੱਲੀ (ਭਾਸ਼ਾ) – ਵਿਦੇਸ਼ੀ ਬਾਜ਼ਾਰਾਂ ’ਚ ਸੁਧਾਰ ਦੇ ਰੁਖ ਦਰਮਿਆਨ ਸਥਾਨਕ ਤੇਲ ਤਿਲਹਨ ਬਾਜ਼ਾਰ ’ਚ ਸ਼ਨੀਵਾਰ ਨੂੰ ਸੋਇਆਬੀਨ ਡੀਗਮ, ਸੀ. ਪੀ. ਓ., ਪਾਮੋਲੀਨ ਅਤੇ ਸਰ੍ਹੋਂ ਤੇਲ ਤਿਲਹਨ ਦੇ ਰੇਟ ਲਾਭ ਦਰਸਾਉਂਦੇ ਹੋਏ ਬੰਦ ਹੋਏ। ਬਾਜ਼ਾਰ ਸੂਤਰਾਂ ਨੇ ਦੱਸਿਆ ਕਿ ਵਿਦੇਸ਼ੀ ਬਾਜ਼ਾਰ ’ਚ ਮਜ਼ਬੂਤੀ ਕਾਰਨ ਸੋਇਆਬੀਨ ਡੀਗਮ ਦੇ ਰੇਟ 40 ਰੁਪਏ, ਸੀ. ਪੀ. ਓ. ’ਚ 30 ਰੁਪਏ, ਪਾਮੋਲੀਨ ਦਿੱਲੀ ਅਤੇ ਪਾਮੋਲੀਨ ਕਾਂਡਲਾ ’ਚ 50-50 ਰੁਪਏ ਪ੍ਰਤੀ ਕੁਇੰਟਲ ਦਾ ਸੁਧਾਰ ਆਇਆ। ਆਮ ਕਾਰੋਬਾਰ ਦਰਮਿਆਨ ਬਾਕੀ ਹੋਰ ਤੇਲ ਤਿਲਹਨ ਦੇ ਰੇਟ ਪਹਿਲਾਂ ਵਾਲੇ ਪੱਧਰ ’ਤੇ ਬਣੇ ਰਹੇ।

ਸੂਤਰਾਂ ਨੇ ਕਿਹਾ ਕਿ ਸਰ੍ਹੋਂ ਦੇ ਤੇਲ ਦੀ ਮੰਗ ਕਮਜ਼ੋਰ ਹੋਣ ਤੋਂ ਬਾਅਦ ਵੀ ਸਰ੍ਹੋਂ ਤੇਲ, ਸਰ੍ਹੋਂ ਬੀਜ ’ਚ ਸੁਧਾਰ ਆਇਆ ਕਿਉਂਕਿ ਕਿਸਾਨ ਹੇਠਲੇ ਭਾਅ ਤੋਂ ਵਿਕਰੀ ਕਰਨ ਤੋਂ ਕਤਰਾ ਰਹੇ ਹਨ ਅਤੇ ਮੰਡੀਆਂ ’ਚ ਘੱਟ ਫਸਲ ਦੀ ਆਮਦ ਹੈ। ਫੂਡ ਰੈਗੂਲੇਟਰੀ ਐੱਫ. ਐੱਸ. ਐੱਸ. ਏ. ਆਈ. ਨੇ 8 ਜੂਨ ਤੋਂ ਸਰ੍ਹੋਂ ’ਚ ਕਿਸੇ ਵੀ ਹੋਰ ਤੇਲ ਦੀ ਮਿਲਾਵਟ ਰੋਕਣ ਦਾ ਆਦੇਸ਼ ਦਿੱਤਾ ਹੋਇਆ ਹੈ ਅਤੇ ਫੂਡ ਰੈਗੂਲੇਟਰੀ ਵਲੋਂ ਮਿਲਾਵਟ ਦੀ ਜਾਂਚ ਕਰਨ ਲਈ ਪੂਰੇ ਦੇਸ਼ ’ਚ ਨਮੂਨੇ ਇਕੱਠੇ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਗੌਤਮ ਅਡਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ, ਟਾਪ 15 ਵਿਚੋਂ ਹੋਏ ਬਾਹਰ

ਮੱਧ ਪ੍ਰਦੇਸ਼ ’ਚ ਸੋਇਆਬੀਨ ਦੇ ਬਿਹਤਰ ਕਿਸਮ ਦੇ ਬੀਜਾਂ ਦੀ ਭਾਰੀ ਕਮੀ

ਉਨ੍ਹਾਂ ਨੇ ਕਿਹਾ ਕਿ ਸੋਇਆਬੀਨ ਉਤਪਾਦਕ ਸੂਬਿਆਂ ਵਿਸ਼ੇਸ਼ ਕਰ ਕੇ ਮੱਧ ਪ੍ਰਦੇਸ਼ ’ਚ ਸੋਇਆਬੀਨ ਦੇ ਬਿਹਤਰ ਕਿਸਮ ਦੇ ਬੀਜਾਂ ਦੀ ਭਾਰੀ ਕਮੀ ਹੈ। ਕਿਸਾਨਾਂ ਨੂੰ ਬੀਜ ਲਈ ਸੋਇਆਬੀਨ ਦੇ ਬਿਹਤਰ ਦਾਣੇ ਦਾ 100-110 ਰੁਪਏ ਕਿਲੋ ਦੇ ਭਾਅ ਵੀ ਸੋਇਆਬੀਨ ਬੀਜ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਇਸ ਕਿੱਲਤ ਨੂੰ ਦੂਰ ਕਰਨ ਲਈ ਬਿਹਤਰ ਦਾਣੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਅਜਿਹਾ ਹੋਣ ’ਤੇ ਸੋਇਆਬੀਨ ਦੀ ਅਗਲੀ ਪੈਦਾਵਾਰ ਕਾਫੀ ਬਿਹਤਰ ਹੋਣ ਦੀ ਸੰਭਾਵਨਾ ਹੈ। ਸੋਇਆਬੀਨ ਦੀ ਬਿਹਤਰ ਉਪਜ ਨਾਲ ਦੇਸ਼ ਨਾ ਸਿਰਫ ਆਤਮਨਿਰਭਰਤਾ ਹਾਸਲ ਕਰਨ ਵੱਲ ਵਧੇਗਾ ਸਗੋਂ ਡੀ. ਓ. ਸੀ. ਦੀ ਘਰੇਲੂ ਅਤੇ ਬਰਾਮਦ ਮੰਗ ਨੂੰ ਵੀ ਪੂਰਾ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਹੁਣ ਪੂਰੇ ਦੇਸ਼ 'ਚ ਸਾਰੇ ਵਾਹਨਾਂ ਲਈ ਬਣੇਗਾ ਇਕੋ ਜਿਹਾ PUC ਸਰਟੀਫਿਕੇਟ, ਜਾਣੋ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News