‘ਆਪ੍ਰੇਟਰਾਂ ਦੇ ਟੈਰਿਫ ਪਲਾਨ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਕਿੰਨਾ ਪੂਰਾ ਕਰ ਰਹੇ ਹਨ, ਟਰਾਈ ਕਰੇਗਾ ਸਰਵੇ’

04/05/2021 11:59:32 AM

ਨਵੀਂ ਦਿੱਲੀ (ਭਾਸ਼ਾ) - ਦੂਰਸੰਚਾਰ ਆਪ੍ਰੇਟਰਾਂ ਦੇ ਦਰ ਜਾਂ ਟੈਰਿਫ ਪਲਾਨ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਕਿਸ ਹੱਦ ਤੱਕ ਪੂਰਾ ਕਰ ਪਾ ਰਹੇ ਹਨ, ਇਸ ਦਾ ਪਤਾ ਲਾਉਣ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਸਰਵੇ ਕਰੇਗਾ। ਇਕ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੈਗੂਲੇਟਰੀ ਖਪਤਕਾਰਾਂ ’ਚ ਸਰਵੇ ਜ਼ਰੀਏ ਇਹ ਪਤਾ ਲਾਵੇਗਾ ਕਿ ਇਹ ਪਲਾਨ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਦੀਆਂ ਜ਼ਰੂਰਤਾਂ ਦੀ ਕਿੰਨੀ ਪੂਰਤੀ ਕਰ ਪਾ ਰਹੇ ਹਨ।

ਟਰਾਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੈਗੂਲੇਟਰੀ ਸਰਵੇ ਲਈ ਕਿਸੇ ਏਜੰਸੀ ਦੀਆਂ ਸੇਵਾਵਾਂ ਲਵੇਗਾ। ਸਰਵੇ ਜਲਦ ਸ਼ੁਰੂ ਹੋਣ ਦੀ ਉਮੀਦ ਹੈ। ਅਧਿਕਾਰੀ ਨੇ ਕਿਹਾ ਕਿ ਟੈਰਿਫ ਪਲਾਨ ਖਪਤਕਾਰਾਂ ਦੀ ਵਾਇਸ ਅਤੇ ਡਾਟਾ ਦੀਆਂ ਅਸਲੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਹੋਣੇ ਚਾਹੀਦੇ ਹਨ। ਇਸ ਵਿਚਾਰ ਦੇ ਪਿੱਛੇ ਇਹ ਸੁਨਿਸ਼ਚਿਤ ਕਰਨ ਦਾ ਟੀਚਾ ਹੈ ਕਿ ਖਪਤਕਾਰਾਂ ’ਤੇ ਕਿਸੇ ਵਿਸ਼ੇਸ਼ ਪਲਾਨ ਨੂੰ ਲੈਣ ਲਈ ਦਬਾਅ ਨਾ ਪਾਇਆ ਜਾ ਸਕੇ। ਟਰਾਈ ਸੰਭਵਤ : ਇਸ ਸਰਵੇ ਲਈ ਇਕ ਏਜੰਸੀ ਦੀ ਨਿਯੁਕਤੀ ਕਰੇਗਾ। ਸ਼ੁਰੂਆਤ ’ਚ ਇਹ ਸਰਵੇ ਛੋਟੇ ਖੇਤਰਾਂ ’ਤੇ ਕੇਂਦਰਿਤ ਰਹੇਗਾ।


Harinder Kaur

Content Editor

Related News