‘ਕੋਵਿਡ-19 ਦੀ ਦੂਜੀ ਲਹਿਰ ਦੇ ਅਸਰ ਤੋਂ ਤੇਜ਼ੀ ਨਾਲ ਉੱਭਰੇਗੀ ਅਰਥਵਿਵਸਥਾ, ਲਾਕਡਾਊਨ ਦਾ ਅਸਰ ਸੀਮਿਤ’

07/12/2021 11:20:08 AM

ਨਵੀਂ ਦਿੱਲੀ (ਭਾਸ਼ਾ) - ਭਾਰਤੀ ਅਰਥਵਿਵਸਥਾ ਦੇ ਕੋਵਿਡ-19 ਦੀ ਦੂਜੀ ਲਹਿਰ ਦੇ ਅਸਰ ਤੋਂ ਤੇਜ਼ੀ ਨਾਲ ਉੱਭਰਣ ਦੀ ਉਮੀਦ ਹੈ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਦੇ ਇਕ ਸਰਵੇ ’ਚ ਕਿਹਾ ਗਿਆ ਕਿ ਦੂਜੀ ਲਹਿਰ ਦੇ ਦੌਰਾਨ ਲਾਕਡਾਊਨ ਮੁੱਖ ਰੂਪ ’ਚ ਸਮਾਜਿਕ ਆਯੋਜਨਾਂ ਜਾਂ ਭੀੜ-ਭੜੱਕੇ ਨੂੰ ਸੀਮਿਤ ਕਰਨ ਲਈ ਲਗਾਇਆ ਗਿਆ ਸੀ। ਇਨ੍ਹਾਂ ਨਾਲ ਆਰਥਕ ਗਤੀਵਿਧੀਆਂ ਜ਼ਿਆਦਾ ਪ੍ਰਭਾਵਿਤ ਨਹੀਂ ਹੋਈਆਂ। ਸਰਵੇ ’ਚ ਸ਼ਾਮਲ ਕਰੀਬ 60 ਫ਼ੀਸਦੀ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓ.) ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੀ ਵਿਕਰੀ ’ਚ ਸੁਧਾਰ ਮਹਾਮਾਰੀ ਦੀ ਪਹਿਲੀ ਲਹਿਰ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਹੋਵੇਗਾ।

ਸੀ. ਆਈ. ਆਈ. ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ, ‘‘ਸੀ. ਆਈ. ਆਈ. ਦੇ ਸੀ. ਈ. ਓ. ਦੇ ਸਰਵੇ ’ਚ 119 ਚੋਟੀ ਦੀਆਂ ਕੰਪਨੀਆਂ ਦੇ ਵਿਚਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਰਵੇ ਤੋਂ ਸੰਕੇਤ ਮਿਲਦਾ ਹੈ ਕਿ ਦੂਜੀ ਲਹਿਰ ਦੇ ਪ੍ਰਭਾਵ ਨਾਲ ਅਰਥਵਿਵਸਥਾ ਜ਼ਿਆਦਾ ਤੇਜ਼ੀ ਨਾਲ ਉੱਭਰੇਗੀ। ਦੂਜੀ ਲਹਿਰ ਨਾਲ ਆਰਥਕ ਗਤੀਵਿਧੀਆਂ ਜ਼ਿਆਦਾ ਪ੍ਰਭਾਵਿਤ ਨਹੀਂ ਹੋਈਆਂ, ਕਿਉਂਕਿ ਇਸ ਦੌਰਾਨ ਲਾਕਡਾਊਨ ਭੀੜ-ਭੜੱਕੇ ਨੂੰ ਘੱਟ ਕਰਨ ਲਈ ਲਾਇਆ ਗਿਆ ਸੀ। ਪਹਿਲੀ ਲਹਿਰ ਦੇ ਮੁਕਾਬਲੇ ਦੂਜੀ ਲਹਿਰ ’ਚ ਲਾਕਡਾਊਨ ਦਾ ਅਰਥਵਿਵਸਥਾ ਦੇ ਵਾਧੇ ’ਤੇ ਸੀਮਿਤ ਅਸਰ ਹੋਵੇਗਾ।’’

ਇਹ ਵੀ ਪੜ੍ਹੋ: GST ਅਧਿਕਾਰੀਆਂ ਨੇ ਜਾਅਲੀ ਬਿੱਲ ਕੱਢਣ ਵਾਲੇ 23 ਯੂਨਿਟਾਂ ਦਾ ਪਰਦਾਫਾਸ਼ ਕੀਤਾ

ਵੱਡੇ ਪ੍ਰੋਤਸਾਹਨਾਂ ਅਤੇ ਟੀਕਾਕਰਨ ਦੀ ਸਪੀਡ ਨਾਲ ਮੰਗ ਦੀ ਸਥਿਤੀ ਬਿਹਤਰ

ਸਰਵੇ ’ਚ ਸ਼ਾਮਲ 81 ਫ਼ੀਸਦੀ ਸੀ. ਈ. ਓ. ਨੇ ਕਿਹਾ ਕਿ ਦੂਜੀ ਲਹਿਰ ਨਾਲ ਚਾਲੂ ਸਾਲ ਦੀ ਪਹਿਲੀ ਛਿਮਾਹੀ ’ਚ ਉਨ੍ਹਾਂ ਦੇ ਖੇਤਰ ਦੀ ਬਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਿਤ ਨਹੀਂ ਹੋਵੇਗਾ। ਸਰਵੇ ’ਚ ਕਿਹਾ ਗਿਆ ਹੈ ਕਿ ਕੌਮਾਂਤਰੀ ਪੱਧਰ ’ਤੇ ਵੱਡੇ ਪ੍ਰੋਤਸਾਹਨਾਂ ਅਤੇ ਟੀਕਾਕਰਣ ਦੀ ਤੇਜ਼ ਰਫਤਾਰ ਨਾਲ ਮੰਗ ਦੀ ਸਥਿਤੀ ਬਿਹਤਰ ਹੈ। ਸਰਵੇ ’ਚ ਕਿਹਾ ਗਿਆ ਹੈ ਕਿ ਦੂਜੀ ਲਹਿਰ ਦੇ ਆਰਥਕ ਗਤੀਵਿਧੀਆਂ ’ਤੇ ਅਸਰ ਨੂੰ ਘੱਟ ਕਰਨ ਅਤੇ ਖਪਤਕਾਰ ਧਾਰਨਾ ਨੂੰ ਮਜ਼ਬੂਤ ਕਰਨ ਲਈ ਟੀਕਾਕਰਣ ਸਭ ਤੋਂ ਮਹੱਤਵਪੂਰਣ ਹੈ। ਸਰਵੇ ’ਚ ਸ਼ਾਮਲ 60 ਫ਼ੀਸਦੀ ਸੀ. ਈ. ਓ. ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀਆਂ ਨੇ ਦੂਜੀ ਲਹਿਰ ਦੌਰਾਨ ਆਪਣੇ ਸੰਚਾਲਨ ਨੂੰ ਘੱਟ ਕੀਤਾ।

ਇਹ ਵੀ ਪੜ੍ਹੋ: ‘IPO ਤੋਂ ਪਹਿਲਾਂ Paytm ’ਚ ਉਥਲ-ਪੁਥਲ, ਪ੍ਰੈਜੀਡੈਂਟ ਅਮਿਤ ਨਈਅਰ ਸਮੇਤ ਕਈ ਅਧਿਕਾਰੀਆਂ ਦਾ ਅਸਤੀਫਾ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News