ਬਨਸਪਤੀ ਤੇਲ ਦੀ ਦਰਾਮਦ ਦਸੰਬਰ ’ਚ 11 ਫੀਸਦੀ ਵਧੀ

01/16/2019 3:39:04 PM

ਨਵੀਂ ਦਿੱਲੀ - ਦੇਸ਼ ’ਚ ਖੁਰਾਕੀ ਤੇਲ ਦੀ ਦਰਾਮਦ ਦਸੰਬਰ 2018 ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.2 ਫੀਸਦੀ ਵਧੀ, ਜਦਕਿ ਗੈਰ-ਖੁਰਾਕੀ ਤੇਲ ਦੀ ਦਰਾਮਦ ’ਚ 114.37 ਫੀਸਦੀ ਦਾ ਵਾਧਾ ਹੋਇਆ। ਇਸ ਤਰ੍ਹਾਂ ਕੁਲ ਬਨਸਪਤੀ ਤੇਲ ਦੀ ਦਰਾਮਦ ਬੀਤੇ ਮਹੀਨੇ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 11 ਫੀਸਦੀ ਵਧ ਗਈ।
ਸਾਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਯਾਨੀ ਐੱਸ. ਈ. ਏ. ਵੱਲੋਂ ਜਾਰੀ ਇਕ ਨੋਟ ’ਚ ਦਰਾਮਦ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਗਿਆ ਹੈ, ਜਿਸ ਅਨੁਸਾਰ ਭਾਰਤ ਨੇ ਬੀਤੇ ਸਾਲ ਦੇ ਆਖਰੀ ਮਹੀਨੇ ਦਸੰਬਰ ’ਚ 12,11,164 ਟਨ ਬਨਸਪਤੀ ਤੇਲ ਦੀ ਦਰਾਮਦ ਕੀਤੀ, ਜੋ ਇਕ ਸਾਲ ਪਹਿਲਾਂ ਦਸੰਬਰ 2017 ਦੇ 10,88,783 ਟਨ ਦੇ ਮੁਕਾਬਲੇ 11 ਫੀਸਦੀ ਜ਼ਿਆਦਾ ਹੈ।

ਭਾਰਤ ਨੇ ਦਸੰਬਰ 2018 ’ਚ 11,45,794 ਟਨ ਖੁਰਾਕੀ ਤੇਲ ਦੀ ਦਰਾਮਦ ਕੀਤੀ, ਜੋ ਦਸੰਬਰ 2017 ਦੇ 10,58,289 ਟਨ ਦੇ ਮੁਕਾਬਲੇ 8.2 ਫੀਸਦੀ ਜ਼ਿਆਦਾ ਹੈ। ਗੈਰ-ਖੁਰਾਕੀ ਤੇਲ ਦੀ ਦਰਾਮਦ ਦਸੰਬਰ 2018 ’ਚ 65,370 ਟਨ ਕੀਤੀ ਗਈ, ਜੋ ਦਸੰਬਰ 2017 ਦੇ 30,494 ਟਨ ਦੇ ਮੁਕਾਬਲੇ 114.37 ਫੀਸਦੀ ਜ਼ਿਆਦਾ ਹੈ।