ਈਰਾਨ ਤੋਂ ਕੱਚਾ ਤੇਲ ਖਰੀਦਣ 'ਤੇ ਅਮਰੀਕਾ ਨੇ ਚੀਨੀ ਕੰਪਨੀ 'ਤੇ ਲਗਾਈ ਪਾਬੰਦੀ

07/23/2019 10:19:31 AM

ਵਾਸ਼ਿੰਗਟਨ — ਅਮਰੀਕਾ ਨੇ ਚੀਨ ਦੀ ਇਕ ਪ੍ਰਮੁੱਖ ਕੱਚੇ ਤੇਲ ਦੀ ਦਰਾਮਦਕਾਰ ਕੰਪਨੀ 'ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਦੀ ਕੰਪਨੀ 'ਤੇ ਇਰਾਨ ਤੋਂ ਕੱਚਾ ਤੇਲ ਖੀਰਦਣ ਦੇ ਮੱਦੇਨਜ਼ਰ ਇਹ ਪਾਬੰਦੀ ਲਗਾਈ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਮਪਿਓ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਪੋਮਪਿਓ ਨੇ ਕਿਹਾ, ' ਜ਼ਿਆਦਾ ਦਬਾਅ ਮੁਹਿੰੰਮ ਦੇ ਤਹਿਤ ਮੈਂ ਐਲਾਨ ਕਰਦਾ ਹਾਂ ਕਿ ਅਮਰੀਕਾ ਨੇ ਚੀਨ ਦੀ ਇਕਾਈ ਝੁਹਾਈ ਝੇਨਰਾਂਗ ਅਤੇ ਉਸ ਦੇ ਮੁੱਖ ਕਾਰਜਕਾਰੀ ਯਾਉਮਿਨ ਲੀ 'ਤੇ ਪਾਬੰਦੀ ਲਗਾ ਦਿੱਤੀ ਹੈ।' ਉਨ੍ਹਾਂ ਨੇ ਕਿਹਾ ਕਿ ਚੀਨ ਦੀ ਕੰਪਨੀ ਨੇ ਈਰਾਨ ਕੋਲੋਂ ਕੱਚਾ ਤੇਲ ਖਰੀਦ ਕੇ ਅਮਰੀਕੀ ਕਾਨੂੰਨ ਦਾ ਉਲੰਘਣ ਕੀਤਾ ਹੈ।