ਯੂਨਾਈਟਿਡ ਬੈਂਕ ਨੂੰ ਤੀਜੀ ਤਿਮਾਹੀ ''ਚ 1,139 ਕਰੋੜ ਰੁਪਏ ਦਾ ਘਾਟਾ

02/06/2019 9:59:37 AM

ਕੋਲਕਾਤਾ—ਯੂਨਾਈਟਿਡ ਬੈਂਕ ਆਫ ਇੰਡੀਆ (ਯੂ.ਬੀ.ਆਈ.) ਦਾ ਘਾਟਾ ਚਾਲੂ ਵਿੱਤੀ ਸਾਲ ਦੀ ਦਸੰਬਰ 2018 'ਚ ਖਤਮ ਤਿਮਾਹੀ 'ਚ ਵਧ ਕੇ 1,139 ਕਰੋੜ ਰੁਪਏ 'ਤੇ ਪਹੁੰਚ ਗਿਆ। ਬੈਂਕ ਨੇ ਕਿਹਾ ਕਿ ਉੱਚੇ ਪ੍ਰਬੰਧ ਦੀ ਵਜ੍ਹਾ ਨਾਲ ਉਸ ਦਾ ਘਾਟਾ ਵਧਿਆ ਹੈ। ਤਿਮਾਹੀ ਦੌਰਾਨ ਬੈਂਕ ਦੀ ਸਕਲ ਗੈਰ ਲਾਗੂ ਅਸਾਮੀਆਂ (ਐੱਨ.ਪੀ.ਏ.) 21.27 ਫੀਸਦੀ ਅਤੇ ਸ਼ੁੱਧ ਗੈਰ ਲਾਗੂ ਅਸਾਮੀਆਂ 12.08 ਫੀਸਦੀ ਰਹੀ। ਬੈਂਕ ਦਾ ਕੁੱਲ ਕਾਰੋਬਾਰ ਕਰੀਬ ਦੋ ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਬੈਂਕ ਦਾ ਸ਼ੁੱਧ ਵਿਆਜ ਮਾਰਜਨ ਦੋ ਫੀਸਦੀ ਰਿਹਾ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 1.51 ਫੀਸਦੀ ਸੀ।

Aarti dhillon

This news is Content Editor Aarti dhillon