ਟਰੇਨ ''ਚ ਟਿਕਟ ਪੱਕੀ ਨਾ ਹੋਣ ''ਤੇ ਕਾਰ ਖਰੀਦ ਕੇ ਘਰ ਪੁੱਜਾ ਸ਼ਖਸ

06/03/2020 3:27:31 PM

ਗੋਰਖਪੁਰ— ਟਰੇਨ 'ਚ ਪੱਕੀ ਟਿਕਟ ਪ੍ਰਾਪਤ ਕਰਨ 'ਚ ਅਸਫਲ ਰਹਿਣ ਅਤੇ ਕੋਰਨਾ ਵਾਇਰਸ ਕਾਰਨ ਬੱਸ ਦਾ ਸਫਰ ਠੀਕ ਨਾ ਸਮਝਣ ਦੇ ਮੱਦੇਨਜ਼ਰ ਇਕ ਸ਼ਖਸ ਨੇ ਮਜ਼ਬੂਰੀ 'ਚ ਖੁਦ ਲਈ ਪੁਰਾਣੀ ਕਾਰ ਖਰੀਦੀ ਅਤੇ ਪਰਿਵਾਰ ਸਮੇਤ ਆਪਣੇ ਘਰ ਜਾ ਪੁੱਜਾ। ਰਿਪੋਰਟਾਂ ਮੁਤਾਬਕ, ਟਰੇਨ 'ਚ ਸਫਰ ਲਈ ਲਗਾਤਾਰ ਤਿੰਨ ਦਿਨ ਦੀ ਲੰਮੀ ਉਡੀਕ ਕਰਨ ਮਗਰੋਂ ਐੱਨ. ਸੀ. ਆਰ. ਸਿਟੀ ਗਾਜ਼ੀਆਬਾਦ 'ਚ ਪੇਂਟਰ ਦਾ ਕੰਮ ਕਰਦੇ ਲੱਲਨ ਨੇ ਚੌਥੇ ਦਿਨ ਸਿੱਧੇ ਬੈਂਕ 'ਚ ਜਾ ਕੇ ਆਪਣੀ 1.9 ਲੱਖ ਰੁਪਏ ਦੀ ਸਾਰੀ ਰਾਸ਼ੀ ਕਢਵਾ ਲਈ ਅਤੇ ਪੁਰਾਣੀ ਕਾਰ ਵੇਚਣ ਵਾਲੇ ਡੀਲਰ ਕੋਲ ਪਹੁੰਚ ਗਿਆ। ਲੱਲਨ ਨੇ 1.5 ਲੱਖ ਰੁਪਏ 'ਚ ਇਕ ਪੁਰਾਣੀ ਕਾਰ ਖਰੀਦੀ ਅਤੇ ਆਪਣੇ ਪਰਿਵਾਰ ਸਮੇਤ ਗੋਰਖਪੁਰ 'ਚ ਆਪਣੇ ਘਰ ਵਾਪਸ ਚਲਾ ਗਿਆ ਅਤੇ ਕਦੇ ਵਾਪਸ ਨਾ ਆਉਣ ਦੀ ਕਸਮ ਖਾਧੀ।

ਗੋਰਖਪੁਰ ਦੇ ਪੀਪੀ ਗੰਜ ਦੇ ਕੈਥੋਲੀਆ ਪਿੰਡ ਦੇ ਵਸਨੀਕ, ਲੱਲਨ ਨੇ ਕਿਹਾ, ''ਤਾਲਾਬੰਦੀ ਤੋਂ ਬਾਅਦ ਮੈਂ ਇਸ ਉਮੀਦ 'ਤੇ ਟਿਕਿਆ ਰਿਹਾ ਕਿ ਚੀਜ਼ਾਂ ਜਲਦ ਹੀ ਆਮ ਵਾਂਗ ਹੋ ਜਾਣਗੀਆਂ। ਜਦੋਂ ਤਾਲਾਬੰਦੀ ਵਧਦੀ ਗਈ ਮੈਂ ਸੋਚਿਆ ਕਿ ਮੇਰੇ ਅਤੇ ਮੇਰੇ ਪਰਿਵਾਰ ਲਈ ਸਾਡੇ ਪਿੰਡ ਵਾਪਸ ਜਾਣਾ ਸੁਰੱਖਿਅਤ ਰਹੇਗਾ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਬੱਸਾਂ ਤੇ ਟਰੇਨਾਂ 'ਚ ਸੀਟ ਨਹੀਂ ਮਿਲ ਸਕੀ।'' ਉਸ ਨੇ ਕਿਹਾ ਕਿ ਉਸ ਨੂੰ ਇਹ ਵੀ ਡਰ ਸੀ ਕਿ ਬੱਸ 'ਚ ਸਫਰ ਨਾਲ ਉਸ ਦਾ ਪਰਿਵਾਰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਸਕਦਾ ਹੈ। ਉਸ ਨੇ ਕਿਹਾ, “ਜਦੋਂ ਮੈਂ ਸ਼ਰਮੀਕ ਟਰੇਨਾਂ 'ਚ ਸੀਟਾਂ ਪ੍ਰਾਪਤ ਕਰਨ 'ਚ ਅਸਫਲ ਰਿਹਾ, ਮੈਂ ਕਾਰ ਖਰੀਦ ਕੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ। ਮੈਨੂੰ ਪਤਾ ਹੈ ਕਿ ਮੈਂ ਆਪਣੀ ਸਾਰੀ ਬਚਤ ਖਰਚ ਕੀਤੀ ਹੈ ਪਰ ਘੱਟੋ ਘੱਟ ਮੇਰਾ ਪਰਿਵਾਰ ਸੁਰੱਖਿਅਤ ਹੈ''
ਰਿਪੋਰਟਾਂ ਮੁਤਾਬਕ, ਲੱਲਨ 29 ਮਈ ਨੂੰ ਆਪਣੇ ਪਰਿਵਾਰ ਨਾਲ ਗਾਜ਼ੀਆਬਾਦ ਛੱਡਿਆ ਅਤੇ 14 ਘੰਟਿਆਂ ਦੀ ਯਾਤਰਾ ਤੋਂ ਬਾਅਦ ਅਗਲੇ ਦਿਨ ਗੋਰਖਪੁਰ ਪਹੁੰਚ ਗਿਆ। ਲੱਲਨ ਘਰ 'ਚ ਕੁਆਰੰਟੀਨ ਹੈ। ਉਸ ਨੇ ਕਿਹਾ ਕਿ ਉਸ ਨੂੰ ਹੁਣ ਗੋਰਖਪੁਰ 'ਚ ਹੀ ਕੰਮ ਮਿਲਣ ਦੀ ਉਮੀਦ ਹੈ। ਉਸ ਨੇ ਕਿਹਾ ਕਿ ਜੇਕਰ ਮੈਨੂੰ ਇੱਥੇ ਹੀ ਕੰਮ ਮਿਲ ਸਕਦਾ ਹੈ ਤਾਂ ਮੈਂ ਗਾਜ਼ੀਆਬਾਦ ਵਾਪਸ ਨਹੀਂ ਜਾਵਾਂਗਾ''


Sanjeev

Content Editor

Related News