ਟਵਿੱਟਰ ਦਾ ਸ਼ੁੱਧ ਲਾਭ ਚੌਥੀ ਤਿਮਾਹੀ ''ਚ ਘੱਟ ਕੇ 11.9 ਕਰੋੜ ਰੁਪਏ ਰਿਹਾ

02/07/2020 11:38:23 AM

ਸੈਨ ਫ੍ਰਾਂਸਿਸਕੋ—ਟਵਿੱਟਰ ਦਾ ਸ਼ੁੱਧ ਲਾਭ 2019 ਦੀ ਚੌਥੀ ਤਿਮਾਹੀ 'ਚ 11.9 ਕਰੋੜ ਡਾਲਰ ਰਿਹਾ ਹੈ। ਇਕ ਸਾਲ ਪਹਿਲਾਂ ਇਸ ਤਿਮਾਹੀ 'ਚ ਇਹ 25.5 ਕਰੋੜ ਡਾਲਰ ਸੀ। ਸੈਨ ਫ੍ਰਾਂਸਿਸਕੋ ਦੀ ਤਕਨਾਲੋਜੀ ਕੰਪਨੀ ਨੇ ਕਿਹਾ ਕਿ ਉਸ ਦੀ ਸ਼ੁੱਧ ਆਮਦਨ 15 ਸੈਂਟ ਪ੍ਰਤੀ ਸ਼ੇਅਰ ਰਹੀ। ਘੱਟ ਸ਼ਬਦਾਂ 'ਚ ਸੰਦੇਸ਼ ਭੇਜਣ ਦੀ ਸੇਵਾ ਦੇਣ ਵਾਲੀ ਟਵਿੱਟਰ ਦੀ ਆਮਦਨ ਪਿਛਲੇ ਸਮੇਂ 'ਚ 1.01 ਅਰਬ ਡਾਲਰ ਰਹੀ। ਇਹ ਇਕ ਸਾਲ ਪਹਿਲੇ ਇਸ ਤਿਮਾਹੀ ਦੇ ਮੁਕਾਬਲੇ ਇਹ 11 ਫੀਸਦੀ ਜ਼ਿਆਦਾ ਹੈ। ਪੂਰੇ ਸਾਲ ਦੇ ਦੌਰਾਨ ਟਵਿੱਟਰ ਦਾ ਸ਼ੁੱਧ ਲਾਭ 1.47 ਅਰਬ ਡਾਲਰ ਰਿਹਾ ਜਦੋਂਕਿ ਆਮਦਨ 3.46 ਅਰਬ ਡਾਲਰ ਰਹੀ। ਕੰਪਨੀ ਦੇ ਉਪਯੋਗਕਰਤਾਵਾਂ ਦੀ ਗਿਣਤੀ ਪਿਛਲੀ ਤਿਮਾਹੀ 15.2 ਕਰੋੜ ਦੈਨਿਕ ਰਹੀ ਜਦੋਂਕਿ ਇਸ ਤੋਂ ਪਹਿਲੀ ਤਿਮਾਹੀ 'ਚ 14.5 ਕਰੋੜ ਸੀ।


Aarti dhillon

Content Editor

Related News