ਅਮਰੀਕਾ 2019-20 ''ਚ ਵੀ ਰਿਹਾ ਭਾਰਤ ਦਾ ਵੱਡਾ ਵਪਾਰਕ ਸਾਂਝੇਦਾਰ

07/12/2020 8:06:44 PM

ਨਵੀਂ ਦਿੱਲੀ— ਅਮਰੀਕਾ ਲਗਾਤਾਰ ਦੂਜੇ ਸਾਲ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ, ਜੋ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਆਰਥਿਕ ਸੰਬੰਧਾਂ ਨੂੰ ਦਰਸਾਉਂਦਾ ਹੈ।

ਵਣਜ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਸਾਲ 2019-19 ਵਿਚ ਅਮਰੀਕਾ ਅਤੇ ਭਾਰਤ ਦਰਮਿਆਨ ਦੁਵੱਲੇ ਵਪਾਰ 88.75 ਬਿਲੀਅਨ ਡਾਲਰ ਰਿਹਾ, ਜੋ ਕਿ ਸਾਲ 2018-19 ਵਿੱਚ 87.96 ਅਰਬ ਡਾਲਰ ਸੀ। ਅਮਰੀਕਾ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਨਾਲ ਭਾਰਤ ਦਾ ਸਰਪਲੱਸ ਵਪਾਰ ਹੈ। ਅੰਕੜਿਆਂ ਅਨੁਸਾਰ, ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਪਾੜਾ 2019-20 ਵਿਚ ਭਾਰਤ ਦੇ ਹੱਕ ਵਿਚ ਵੱਧ ਕੇ 17.42 ਅਰਬ ਡਾਲਰ ਹੋ ਗਿਆ।

2018-19 ਵਿਚ ਇਹ 16.86 ਬਿਲੀਅਨ ਡਾਲਰ ਸੀ। ਅਮਰੀਕਾ 2018-19 ਵਿਚ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਦਾ ਚੋਟੀ ਦਾ ਵਪਾਰਕ ਸਾਂਝੇਦਾਰ ਬਣ ਗਿਆ ਸੀ। ਭਾਰਤ ਅਤੇ ਚੀਨ ਵਿਚਕਾਰ ਦੋ-ਪੱਖੀ ਵਪਾਰ 2019-20 ਵਿਚ ਘੱਟ ਕੇ 81.87 ਅਰਬ ਡਾਲਰ ਰਹਿ ਗਿਆ, ਜੋ 2018-19 ਵਿਚ 87.08 ਅਰਬ ਡਾਲਰ ਸੀ। ਦੋਹਾਂ ਦੇਸ਼ਾਂ ਵਿਚਕਾਰ ਵਪਾਰ ਅੰਤਰ ਵੀ 53.57 ਅਰਬ ਡਾਲਰ ਤੋਂ ਘੱਟ ਕੇ 48.66 ਅਰਬ ਡਾਲਰ ਰਹਿ ਗਿਆ। ਅੰਕੜਿਆਂ ਮੁਤਾਬਕ, ਚੀਨ 2013-14 ਤੋਂ 2017-18 ਤੱਕ ਭਾਰਤ ਦਾ ਸਭ ਤੋਂ ਵੱਡਾ ਵਪਾਰ ਸਾਂਝੇਦਾਰ ਸੀ। ਚੀਨ ਤੋਂ ਪਹਿਲਾਂ, ਯੂ. ਏ. ਈ. ਸਾਡਾ ਵਪਾਰਕ ਸਾਂਝੇਦਾਰ ਸੀ।


Sanjeev

Content Editor

Related News